ਨੈਸ਼ਨਲ ਡੈਸਕ : ਰਾਜਧਾਨੀ ਦਿੱਲੀ ਵਿੱਚ ਇੱਕ ਖ਼ਤਰਨਾਕ ਸੈਕਸਟੋਰਸ਼ਨ ਰੈਕੇਟ ਦਾ ਪਰਦਾਫਾਸ਼ ਹੋਇਆ ਹੈ, ਜਿੱਥੇ ਸੁੰਦਰ ਕੁੜੀਆਂ ਵੱਡੇ ਕਾਰੋਬਾਰੀਆਂ ਨੂੰ ਆਪਣੇ ਪਿਆਰ ਅਤੇ ਸੁੰਦਰਤਾ ਦੇ ਜਾਲ ਵਿੱਚ ਫਸਾ ਕੇ ਉਨ੍ਹਾਂ ਤੋਂ ਲੱਖਾਂ-ਕਰੋੜਾਂ ਰੁਪਏ ਵਸੂਲ ਰਹੀਆਂ ਹਨ। ਇਹ ਕੋਈ ਆਮ ਪ੍ਰੇਮ ਕਹਾਣੀ ਨਹੀਂ, ਸਗੋਂ ਇੱਕ ਯੋਜਨਾਬੱਧ ਅਪਰਾਧ ਹੈ, ਜਿਸ ਵਿੱਚ ਦੋ ਵਕੀਲਾਂ ਅਤੇ ਕੁਝ ਪੁਲਸ ਵਾਲਿਆਂ ਦੇ ਵੀ ਸ਼ਾਮਲ ਹੋਣ ਦੀ ਗੱਲ ਕਹੀ ਜਾ ਰਹੀ ਹੈ। ਇਹ ਰੈਕੇਟ ਦਿੱਲੀ ਵਿੱਚ ਖੁੱਲ੍ਹੇਆਮ ਚੱਲ ਰਿਹਾ ਹੈ, ਜਿਸਨੇ ਕਈ ਨਾਮਵਰ ਲੋਕਾਂ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ।
ਇਹ ਵੀ ਪੜ੍ਹੋ - ਜਾਣੋ ਉਪ ਰਾਸ਼ਟਰਪਤੀ ਨੂੰ ਕਿੰਨੀ ਮਿਲਦੀ ਤਨਖ਼ਾਹ? ਅਸਤੀਫ਼ੇ ਮਗਰੋਂ ਮਿਲਣਗੀਆਂ ਕਿਹੜੀਆਂ ਸਹੂਲਤਾਂ
ਦੱਸ ਦੇਈਏ ਕਿ ਇਸ ਗਿਰੋਹ ਦੇ ਮੈਂਬਰਾਂ ਦਾ ਤਰੀਕਾ ਬਹੁਤ ਸ਼ਾਤਿਰ ਹੈ। ਸਭ ਤੋਂ ਪਹਿਲਾਂ, ਇੱਕ ਆਕਰਸ਼ਕ ਕੁੜੀ ਆਪਣੀ ਮਿੱਠੀ ਮੁਸਕਰਾਹਟ ਅਤੇ ਗੱਲਬਾਤ ਨਾਲ ਵੱਡੇ ਕਾਰੋਬਾਰੀਆਂ ਨੂੰ ਪ੍ਰਭਾਵਿਤ ਕਰਦੀ ਹੈ। ਨੰਬਰਾਂ ਦਾ ਆਦਾਨ-ਪ੍ਰਦਾਨ ਹੁੰਦਾ ਹੈ ਅਤੇ ਫਿਰ ਪਿਆਰ ਦਾ ਨਾਟਕ ਰੱਚ ਕੇ ਉਨ੍ਹਾਂ ਨੂੰ ਇੱਕ ਹੋਟਲ ਵਿੱਚ ਲਿਜਾਇਆ ਜਾਂਦਾ ਹੈ, ਜਿੱਥੇ ਸਰੀਰਕ ਸੰਬੰਧ ਬਣਾਏ ਜਾਂਦੇ ਹਨ। ਕਹਾਣੀ ਵਿੱਚ ਅਨੌਖਾ ਮੋੜ ਉਦੋਂ ਆਉਂਦਾ ਹੈ, ਜਦੋਂ ਦੋ ਵਕੀਲ ਦਾਖਲ ਹੁੰਦੇ ਹਨ। ਇਹ ਵਕੀਲ ਸਥਾਨਕ ਪੁਲਸ ਵਾਲਿਆਂ ਦੀ ਮਦਦ ਨਾਲ ਪੀੜਤ ਵਪਾਰੀ 'ਤੇ ਬਲਾਤਕਾਰ ਦਾ ਝੂਠਾ ਦੋਸ਼ ਲਗਾ ਕੇ ਉਸ ਨੂੰ ਫਸਾਉਂਦੇ ਹਨ। ਪੀੜਤ ਨੂੰ ਜੇਲ੍ਹ ਜਾਣ ਦੀ ਧਮਕੀ ਦਿੱਤੀ ਜਾਂਦੀ ਹੈ, ਜਿਸ ਕਾਰਨ ਉਹ ਘਬਰਾ ਜਾਂਦਾ ਹੈ ਅਤੇ ਆਪਣੇ ਪਰਿਵਾਰ ਨੂੰ ਪੁਲਸ ਸਟੇਸ਼ਨ ਬੁਲਾਉਂਦਾ ਹੈ।
ਇਹ ਵੀ ਪੜ੍ਹੋ - ਕਾਂਵੜ ਯਾਤਰਾ 'ਚ ਅਸ਼ਲੀਲ ਡਾਂਸ ਦਾ ਵੀਡੀਓ ਵਾਇਰਲ, ਕੁੜੀਆਂ ਦੇ ਡਾਂਸ 'ਤੇ ਝੂਮਦੇ ਦਿਖਾਈ ਦਿੱਤੇ ਕਾਂਵੜੀਏ
ਇੱਥੋਂ ਹੀ ਲੱਖਾਂ ਰੁਪਏ ਵਸੂਲਣ ਦਾ ਖੇਡ ਸ਼ੁਰੂ ਹੁੰਦਾ ਹੈ। ਦੋਵੇਂ ਵਕੀਲ ਪੂਰੇ ਮਾਮਲੇ ਦਾ ਨਿਪਟਾਰਾ ਕਰਦੇ ਹਨ, ਜਿਸ ਤੋਂ ਬਾਅਦ ਪੀੜਤ ਨੂੰ ਵੱਡੀ ਰਕਮ ਦੇਣੀ ਪੈਂਦੀ ਹੈ ਅਤੇ ਉਹ ਲੁੱਟ ਕੇ ਘਰ ਵਾਪਸ ਆ ਜਾਂਦਾ ਹੈ। ਕੁਝ ਦਿਨ ਪਹਿਲਾਂ ਚੌਹਾਨ ਬਾਂਗੜ ਦੇ ਇੱਕ 29 ਸਾਲਾ ਵਪਾਰੀ ਨੇ ਵੀ ਇਸੇ ਤਰ੍ਹਾਂ ਦੀ ਧੋਖਾਧੜੀ ਦਾ ਦਾਅਵਾ ਕੀਤਾ ਸੀ। ਉਸਨੇ ਕਿਹਾ ਕਿ ਇੱਕ ਜੋੜਾ ਉਸਦੀ ਫਰਨੀਚਰ ਦੀ ਦੁਕਾਨ 'ਤੇ ਕਈ ਵਾਰ ਆਇਆ ਅਤੇ ਉਸਦਾ ਫ਼ੋਨ ਨੰਬਰ ਲਿਆ। ਕੁਝ ਦਿਨਾਂ ਬਾਅਦ, ਉਸਨੂੰ ਇੱਕ ਅਣਜਾਣ ਕੁੜੀ ਦਾ ਉਸਦੇ ਮੋਬਾਈਲ 'ਤੇ ਸੁਨੇਹਾ ਆਇਆ, ਜਿਸਨੇ ਉਸਨੂੰ ਆਪਣਾ ਨਾਮ ਦੱਸਿਆ ਅਤੇ ਇੱਕ ਬਿਊਟੀ ਪਾਰਲਰ ਚਲਾਉਣ ਦਾ ਦਾਅਵਾ ਕੀਤਾ। ਕੁੜੀ ਨੇ ਦੋਸਤੀ ਦੀ ਪੇਸ਼ਕਸ਼ ਕੀਤੀ ਅਤੇ ਉਸਨੂੰ ਰੋਜ਼ਾਨਾ ਸੁਨੇਹਾ ਭੇਜਣਾ ਸ਼ੁਰੂ ਕਰ ਦਿੱਤਾ, ਜੋ ਕਿ ਇਸ ਗਿਰੋਹ ਦੇ ਕੰਮ-ਢੰਗ ਨਾਲ ਮੇਲ ਖਾਂਦਾ ਹੈ।
ਇਹ ਵੀ ਪੜ੍ਹੋ - 20 ਸਕਿੰਟਾਂ 'ਚ ਔਰਤ ਨੂੰ ਮਾਰੇ 30 ਥੱਪੜ, ਨਸ਼ੇੜੀ ਨੌਜਵਾਨ ਦੇ ਸ਼ਰਮਨਾਕ ਕਾਰੇ ਦੀ ਵੀਡੀਓ ਵਾਇਰਲ
ਪੁਲਸ ਨੇ ਦੱਸਿਆ ਕਿ ਪੀੜਤਾਂ ਨੇ ਸ਼ਾਹਦਰਾ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨੂੰ ਬਲਾਤਕਾਰ ਦੇ ਨਾਮ 'ਤੇ ਫਿਰੌਤੀ ਵਸੂਲੀ ਦੀ ਸ਼ਿਕਾਇਤ ਕੀਤੀ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਜ਼ਿਲ੍ਹੇ ਦੇ ਜਨਤਕ ਸ਼ਿਕਾਇਤ (ਪੀਜੀ) ਸੈੱਲ ਨੂੰ ਸੌਂਪ ਦਿੱਤੀ ਗਈ। ਪੁਲਸ ਨੇ ਦੋਸ਼ੀ ਔਰਤ ਅਤੇ ਪੀੜਤ ਵਿਚਕਾਰ ਹੋਈ ਵਟਸਐਪ ਚੈਟਿੰਗ, ਕਾਲ ਡਿਟੇਲ ਰਿਕਾਰਡ (ਸੀਡੀਆਰ), ਹੋਟਲਾਂ ਅਤੇ ਪੁਲਸ ਸਟੇਸ਼ਨਾਂ ਦੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਜਾਂਚ ਕੀਤੀ। ਜਾਂਚ ਨੇ ਪੁਸ਼ਟੀ ਕੀਤੀ ਕਿ ਇਸ ਸੈਕਸਟੋਰਸ਼ਨ ਗਿਰੋਹ ਨੇ ਅਪਰਾਧ ਨੂੰ ਅੰਜਾਮ ਦਿੱਤਾ ਹੈ।
ਇਹ ਵੀ ਪੜ੍ਹੋ - ਵਿਆਹ ਮੌਕੇ ਲਾੜੀ ਨੇ ਕੀਤਾ ਕੁਝ ਅਜਿਹਾ, ਮਹਿਮਾਨਾਂ ਦੇ ਉੱਡ ਗਏ ਰੰਗ, ਵਾਇਰਲ ਹੋ ਗਈ ਵੀਡੀਓ
ਇਸ ਦੇ ਨਾਲ ਹੀ ਪੁਲਸ ਸੂਤਰਾਂ ਨੇ ਇਹ ਵੀ ਕਿਹਾ ਕਿ ਇਸ ਗਿਰੋਹ ਵਿੱਚ ਵਕੀਲ ਅਤੇ ਕੁਝ ਕੁੜੀਆਂ ਸ਼ਾਮਲ ਹਨ, ਜੋ ਕਾਰੋਬਾਰੀਆਂ ਨੂੰ ਫਸਾ ਕੇ ਫਿਰੌਤੀ ਦਾ ਕਾਰੋਬਾਰ ਕਰ ਰਹੀਆਂ ਹਨ। ਹੈਰਾਨ ਕਰਨ ਵਾਲੀ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਐੱਸਐੱਚਓ (ਪੁਲਸ ਸਟੇਸ਼ਨ ਇੰਚਾਰਜ) ਨੂੰ ਵੀ ਪੁਲਸ ਸਟੇਸ਼ਨ ਵਿੱਚ ਆਉਣ ਵਾਲੇ ਬਲਾਤਕਾਰ ਦੇ ਮਾਮਲਿਆਂ ਬਾਰੇ ਜਾਣਕਾਰੀ ਨਹੀਂ ਸੀ, ਜਿਸ ਨਾਲ ਇਹ ਸ਼ੱਕ ਪੈਦਾ ਹੁੰਦਾ ਹੈ ਕਿ ਕੁਝ ਹੇਠਲੇ ਪੱਧਰ ਦੇ ਪੁਲਿਸ ਕਰਮਚਾਰੀ ਖੁਦ ਇਨ੍ਹਾਂ ਮਾਮਲਿਆਂ ਨੂੰ ਸੰਭਾਲ ਰਹੇ ਸਨ ਅਤੇ ਫਿਰੌਤੀ ਵਿੱਚ ਸ਼ਾਮਲ ਸਨ।
ਇਹ ਵੀ ਪੜ੍ਹੋ - ਹੋ ਗਿਆ ਛੁੱਟੀਆਂ ਦਾ ਐਲਾਨ: 16 ਤੋਂ 28 ਜੁਲਾਈ ਤੇ 2 ਤੋਂ 4 ਅਗਸਤ ਤੱਕ ਬੰਦ ਰਹਿਣਗੇ ਸਕੂਲ-ਕਾਲਜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
EV ਨੂੰ ਉਤਸ਼ਾਹਿਤ ਕਰਨ ਲਈ ਦਿੱਲੀ ਸਰਕਾਰ ਦਾ ਵੱਡਾ ਕਦਮ, ਪਾਲਸੀ ਦੀ ਮਿਆਦ ਵਧਾਈ
NEXT STORY