Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, OCT 13, 2026

    3:01:07 PM

  • father refuses to perform parvinder jhota s cremation

    ਪਰਵਿੰਦਰ ਝੋਟੇ ਦੇ ਸਸਕਾਰ ਤੋਂ ਪਿਤਾ ਦਾ ਇਨਕਾਰ,...

  • person got out of a toyota fortuner and hit a broom on the road

    35 ਲੱਖ ਦੀ Toyota Fortuner 'ਚੋਂ ਨਿਕਲ ਕੇ ਜਦੋਂ...

  • upi mdr charges

    Big Breaking: UPI Payments ਨੂੰ ਲੈ ਕੇ ਸਰਕਾਰ...

  • parvinder jhota  mansa city  closed

    ਪਰਵਿੰਦਰ ਝੋਟਾ ਦੇ ਕਤਲ ਮਗਰੋਂ ਮਾਨਸਾ ਸ਼ਹਿਰ ਬੰਦ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਆਸਟਰੇਲੀਆ ਦੀ ਧਰਤੀ 'ਤੇ 150 ਸਾਲ ਪਹਿਲਾਂ ਅਜਿਹਾ ਕੀ ਹੋਇਆ, ਜਿਸ ਨੇ ਰਚਿਆ ਇਤਿਹਾਸ (ਵੀਡੀਓ)

PUNJAB News Punjabi(ਪੰਜਾਬ)

ਆਸਟਰੇਲੀਆ ਦੀ ਧਰਤੀ 'ਤੇ 150 ਸਾਲ ਪਹਿਲਾਂ ਅਜਿਹਾ ਕੀ ਹੋਇਆ, ਜਿਸ ਨੇ ਰਚਿਆ ਇਤਿਹਾਸ (ਵੀਡੀਓ)

  • Updated: 05 Feb, 2020 11:33 AM
Jalandhar
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਬਿਊਰੋ): 5 ਫਰਵਰੀ ਨੂੰ ਭਾਰਤ ਤੇ ਵਿਸ਼ਵ 'ਚ ਕਈ ਘਟਨਾਵਾਂ ਹੋਈਆਂ ਜਿਨ੍ਹਾਂ ਦਾ ਇਤਿਹਾਸ ਦੇ ਪੰਨਿਆਂ 'ਚ ਨਾਂ ਦਰਜ ਹੈ ਤੇ 'ਇਤਿਹਾਸ ਦੀ ਡਾਇਰੀ' ਦੇ ਅੱਜ ਦੇ ਐਪੀਸੋਡ 'ਚ ਅਸੀਂ ਤੁਹਾਡੇ ਨਾਲ ਉਨ੍ਹਾਂ ਮਹਾਨ ਤੇ ਰੌਚਕ ਘਟਨਾਵਾਂ ਨੂੰ ਸਾਂਝਾ ਕਰਾਂਗੇ। ਤੁਹਾਨੂੰ ਦਸਾਂਗੇ ਕਿ ਕਿਵੇਂ 150 ਸਾਲ ਪਹਿਲਾਂ ਅੱਜ ਦੇ ਹੀ ਦਿਨ 2 ਕਾਰਨੀਸ਼ ਮਾਈਨਰਸ ਨੇ ਆਸਟ੍ਰੇਲੀਆ 'ਚ ਇਤਿਹਾਸ ਰਚਿਆ ਸੀ। ਅੱਜ ਦਾ ਐਪੀਸੋਡ ਉਨ੍ਹਾਂ ਲੋਕਾਂ ਲਈ ਵੀ ਵੀ ਬੇਹੱਦ ਖਾਸ ਰਹਿਣ ਵਾਲਾ ਹੈ ਜੋ ਪੁਲਾੜ 'ਚ ਰੂਚੀ ਰੱਖਦੇ ਹਨ ਕਿਉਂਕਿ ਅੱਜ ਦੇ ਦਿਨ ਹੀ ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੇ ਸਪੇਸ 'ਚ ਸਭ ਤੋਂ ਵੱਧ ਸਮਾਂ ਰਹਿਣ ਵਾਲੀ ਮਹਿਲਾ ਦਾ ਰਿਕਾਰਡ ਆਪਣੇ ਨਾਂ ਕੀਤਾ ਸੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ 150 ਸਾਲ ਪਹਿਲਾਂ ਆਸਟ੍ਰੇਲੀਆ ਦੀ ਧਰਤੀ 'ਤੇ ਰਚੇ ਗਏ ਇਤਿਹਾਸ ਦੀ 5 ਫਰਵਰੀ 1869 ਨੂੰ ਆਸਟ੍ਰੇਲੀਆ ਦੀ ਧਰਤੀ 'ਤੇ ਵਿਕਟੋਰੀਆ 'ਚ ਦੋ ਕਾਰਨੀਸ਼ ਮਾਈਨਰਸ ਨੇ ਮਿਲ ਕੇ ਖੁਦਾਈ ਦੌਰਾਨ ਗੋਲਡ ਨਗੇੱਟ ਭਾਵ ਸੋਨੇ ਦਾ ਵਿਸ਼ਾਲ ਟੁਕੜਾ ਲੱਭਿਆ। ਇਸ ਗੋਲਡ ਨਗੇੱਟ ਦਾ ਭਾਰ 72 ਕਿਲੋ ਸੀ ਤੇ ਇਹ 24 ਇੰਚ ਚੌੜਾ ਸੀ। ਸੋਨੇ ਦੇ ਇਸ ਵਿਸ਼ਾਲ ਟੁਕੜੇ ਨੂੰ ਵੇਲਕਮ ਸਟ੍ਰੇਂਜਰ ਦਾ ਨਾਂ ਦਿੱਤਾ ਗਿਆ ਸੀ, ਜਿਵੇਂ ਹੀ ਇਹ ਟੁਕੜਾ ਮਿਲਿਆ, ਇਸ ਨੂੰ ਤੁਰੰਤ ਪਿਘਲਾ ਕੇ ਬੈਂਕ ਆਫ ਇੰਗਲੈਂਡ ਭੇਜਿਆ ਗਿਆ। ਉਸ ਸਮੇਂ 'ਚ ਜਿਥੇ ਇਸ ਗੋਲਡ ਨਗੇੱਟ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ। ਉੱਥੇ ਹੀ ਇਸਦੇ ਮਿਲਣ ਦਾ ਕਿੱਸਾ ਵੀ ਬੇਹੱਦ ਦਿਲਚਸਪ ਹੈ।

ਦਰਅਸਲ ਸਾਲ 1850 'ਚ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਹਜ਼ਾਰਾਂ ਦੀ ਗਿਣਤੀ 'ਚ ਲੋਕ ਚੰਗੇ ਭੱਵਿਖ ਦੀ ਤਲਾਸ਼ 'ਚ ਆਸਟ੍ਰੇਲੀਆ ਪਹੁੰਚੇ, ਜਿਨ੍ਹਾਂ 'ਚੋਂ ਵਧੇਰੇ ਲੋਕਾਂ ਦਾ ਟੀਚਾ ਵਿਕਟੋਰੀਅਨ ਸੋਨੇ ਦੀ ਤਲਾਸ਼ ਕਰਨਾ ਸੀ ਪਰ ਇੰਨਾ 'ਚੋਂ 2 ਕਾਰਨੀਸ਼ ਮਾਈਨਰਸ ਦੀ ਕਿਸਮਤ 5 ਫਰਵਰੀ 1869 ਦੇ ਦਿਨ ਚਮਕੀ। ਇਹ 2 ਕਾਰਨੀਸ਼ ਮਾਈਨਰਸ ਸਨ ਜੋਹਨ ਡੇਸਨ ਤੇ ਰਿਚਰਡ ਓਟਸ। ਜੋਹਨ ਡੇਸਨ ਦਾ ਜਨਮ ਟਰੇਸਕੋ ਦੇ ਸਿਕਲੀ ਟਾਪੂ 'ਤੇ ਹੋਇਆ ਸੀ। ਜੋਹਨ ਦਾ ਪਿਤਾ ਇਕ ਮਛੇਰਾ ਸੀ, ਜਿਸ ਦੀ ਮੌਤ ਤੋਂ ਬਾਅਦ ਉਸ ਦਾ ਪਰਿਵਾਰ ਪੈਨਡਿਨ 'ਚ ਜਾ ਵਸਿਆ। ਇਹ ਉਹ ਥਾਂ ਸੀ ਜਿਥੇ ਡੇਸਨ ਦੀ ਮੁਲਾਕਾਤ ਰਿਚਰਡ ਓਟਸ ਨਾਲ ਹੋਈ। 1851 'ਚ ਹੋਈ ਮਰਦਮਸ਼ੁਮਾਰੀ 'ਚ ਦੋਵਾਂ ਦਾ ਨਾਂ ਕਰੋਨਵਾਲ ਦੀਆਂ ਟੀਨ ਦੀਆਂ ਖਾਨਾਂ 'ਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੇ ਤੌਰ 'ਤੇ ਦਰਜ ਕੀਤਾ ਗਿਆ। ਡੇਸਨ 1853 'ਚ ਆਸਟ੍ਰੇਲੀਆ ਚਲੇ ਗਏ ਤੇ ਉਨ੍ਹਾਂ ਤੋਂ 1 ਸਾਲ ਬਾਅਦ ਚੰਗੇ ਭੱਵਿਖ ਖਾਤਰ ਰਿਚਰਡ ਵੀ ਆਸਟ੍ਰੇਲੀਆ ਪਹੁੰਚੇ, ਜਿਥੇ ਦੋਵਾਂ ਨੇ ਮਿਲ ਕੇ ਖੁਦਾਈ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ। 1862 'ਚ ਉਹ ਮਾਲਿਆਗੁਲ ਪਹੁੰਚੇ ਤੇ ਇਥੇ ਸੱਤ ਸਾਲ ਤੱਕ ਖੁਦਾਈ ਦਾ ਕੰਮ ਕੀਤਾ ਤੇ ਸੱਤ ਸਾਲ ਦੀ ਭਾਰੀ ਮੁਸ਼ਕੱਤ ਤੋਂ ਬਾਅਦ ਆਖਿਰ ਡੇਸਨ ਤੇ ਰਿਚਰਡ ਨੂੰ ਖੁਦਾਈ ਦੌਰਾਨ ਇਕ 72 ਕਿਲੋ ਦਾ ਵਿਸ਼ਾਲ ਸੋਨੇ ਦਾ ਟੁੱਕੜਾ ਮਿਲਿਆ, ਜਿਸ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ ਤੇ ਦੋਵਾਂ ਕਾਰਨੀਸ਼ ਮਾਈਨਰਸ ਨੂੰ ਪੂਰੀ ਦੁਨੀਆ 'ਚ ਮਸ਼ਹੂਰ ਕਰ ਦਿੱਤਾ। ਡੇਸਨ ਨੇ ਲਿਖਿਆ,  ਸੋਨੇ ਦਾ ਇਕ ਵਿਸ਼ਾਲ ਟੁਕੜਾ ਸਤਿਹ ਦੇ ਬਿਲਕੁਲ ਹੇਠ ਦਫਨ ਸੀ, ਜਿਸ ਨੂੰ ਮੈਂ ਕ੍ਰੋਬਾਰ ਦੀ ਮਦਦ ਨਾਲ ਬਾਹਰ ਕੱਢਿਆ, ਜਿਸ ਤੋਂ ਬਾਅਦ ਇਸ ਨੂੰ 12 ਮੀਲ ਦੂਰ ਡਨੌਲੀ ਸ਼ਹਿਰ ਲਿਜਾਇਆ ਗਿਆ, ਜਿੱਥੇ ਲੰਡਨ ਚਾਰਟਡ ਬੈਂਕ 'ਚ ਇਸ ਦਾ ਵਜ਼ਨ ਕੀਤਾ ਗਿਆ। ਕਿਹਾ ਜਾਂਦਾ ਹੈ ਕਿ ਇਸ ਵਿਸ਼ਾਲ ਗੋਲਡ ਨਗੇਟ ਨੂੰ ਤੁਰੰਤ ਪਿਘਲਾ ਕੇ ਬੈਂਕ ਆਫ ਇੰਗਲੈਂਡ ਭੇਜਿਆ ਗਿਆ, ਜਿਸ ਕਾਰਨ ਨਾ ਤਾਂ ਇਸ ਦਾ ਕੋਈ ਮਾਡਲ ਤਿਆਰ ਕੀਤਾ ਜਾ ਸਕਿਆ ਤੇ ਨਾ ਹੀ ਇਸ ਦੀ ਕੋਈ ਤਸਵੀਰ ਲਈ ਜਾ ਸਕੀ। ਇਸ ਲਈ ਜਿਨ੍ਹਾਂ ਲੋਕਾਂ ਨੇ ਇਸ ਵਿਸ਼ਾਲ ਗੋਲਡ ਨਗੇਟ ਨੂੰ ਦੇਖਿਆ ਸੀ ਉਨ੍ਹਾਂ ਦੇ ਦੱਸੇ ਮੁਤਾਬਕ ਇਕ ਡਰਾਇੰਗ ਤਿਆਰ ਕੀਤੀ ਗਈ, ਜਿਸ ਨੂੰ ਡੂਨੋਲੀ ਮਿਊਜ਼ੀਅਮ 'ਚ ਰੱਖਿਆ ਗਿਆ ਹੈ।ਤੁਹਾਨੂੰ ਦੱਸ ਦੇਈਏ ਕਿ ਦੁਨੀਆ 'ਚ ਸੋਨੇ ਦੇ ਤਿੰਨ ਸਭ ਤੋਂ ਵੱਡੇ ਉਤਪਾਦਕ ਦੇਸ਼ ਚੀਨ, ਅਮਰੀਕਾ ਤੇ ਆਸਟ੍ਰੇਲੀਆ ਹਨ ਤੇ ਇੰਨਾਂ ਤਿੰਨਾਂ ਦੇਸ਼ਾਂ 'ਚ ਹੀ ਸੋਨੇ ਦੇਕੁਲ ਉਤਪਾਦਕ ਦਾ ਇਕ ਤਿਹਾਈ ਉਤਪਾਦਨ  ਹੁੰਦਾ ਹੈ।

ਸੁਨੀਤਾ ਵਿਲੀਅਮਜ਼
ਸੁਨੀਤਾ ਵਿਲੀਅਮਜ਼ ਦਾ ਜਨਮ 'ਚ 19 ਸਤੰਬਰ 1965 ਨੂੰ ਯੂਕਲੀਡ, ਓਹੀਓ ਵਿੱਚ ਹੋਇਆ , ਸੁਨੀਤਾ ਵਿਲੀਅਮਜ਼ ਦੇ ਪਿਤਾ ਡਾ. ਦੀਪਕ ਪਾਂਡਿਆ ਮੂਲ 'ਚ ਭਾਰਤੀ ਸਨ ਜਦੋਂ ਕਿ ਉਨ੍ਹਾਂ ਦੀ ਮਾਤਾ ਸਲੋਵੇਨੀ ਵਿਦੇਸ਼ੀ ਸਨ। ਵਿਲੀਅਮਜ਼ ਦਾ ਜੱਦੀ ਪਰਿਵਾਰ ਭਾਰਤ ਦੇ ਗੁਜਰਾਤ ਦੇ ਮਹਿਸਾਨਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ।ਅਮਰੀਕਾ ਦੀ ਨੇਵੀ ਸੈਨਾ ਅਧਿਕਾਰੀ ਤੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੇ 5 ਫਰਵਰੀ 2007 ਵਿਚ ਸਪੇਸ ਵਿਚ ਸਬ ਤੋਂ ਵੱਧ ਸਮਾਂ ਬਿਤਾਉਣ ਵਾਲੀ ਮਹਿਲਾ ਵਜੋਂ ਰਿਕਾਰਡ ਕਾਇਮ ਕੀਤਾ।ਸੁਨੀਤਾ ਤੋਂ ਪਹਿਲਾ ਪੁਲਾੜ ਯਾਤਰੀ ਸ਼ੈਨਨ ਲੁਸਿਡ ਨੇ 1996 'ਚ ਪੁਲਾੜ ਵਿੱਚ ਸਭ ਤੋਂ ਵੱਧ ਸਮਾਂ (188 ਦਿਨ ਤੇ ਚਾਰ ਘੰਟੇ) ਰਹਿਣ ਦਾ ਰਿਕਾਰਡ ਆਪਣੇ ਨਾਂ ਕੀਤਾ ਸੀ ਪਰ ਸੁਨੀਤਾ ਵਿਲੀਅਮਜ਼ ਨੇ ਸ਼ੈਨਨ ਦੇ ਇਸ ਰਿਕਾਰਡ ਨੂੰ ਮਾਤ ਪਾਉਂਦਿਆਂ ਛੇ ਮਹੀਨਿਆਂ ਤੋਂ ਵੱਧ ਸਮਾਂ (195 ਦਿਨ) ਪੁਲਾੜ ਸਟੇਸ਼ਨ 'ਚ ਰਹਿ ਕੇ ਕਿਸੇ ਮਹਿਲਾ ਵੱਲੋਂ ਪੁਲਾੜ 'ਚ ਸਭ ਤੋਂ ਵੱਧ ਸਮਾਂ ਰਹਿਣ ਦਾ ਰਿਕਾਰਡ ਆਪਣੇ ਨਾਮ ਕਰ ਲਿਆ। ਪੁਲਾੜ ਦੀ ਆਪਣੀ ਇਸ ਫੇਰੀ ਦੌਰਾਨ ਵਿਲੀਅਮਜ਼ ਨੇ ਨਾਸਾ ਵੱਲੋਂ ਦਿੱਤੇ ਮਿਸ਼ਨ ਨੂੰ ਪੂਰਾ ਕਰਦਿਆ ਕਈ ਸਫ਼ਲ ਤਜਰਬੇ ਕੀਤੇ।ਇਨਾ ਹੀ ਨਹੀਂ ਇਕ ਸਮੇ ਪੁਲਾੜ 'ਚ ਸਭ ਤੋਂ ਜ਼ਿਆਦਾ ਵਾਰ ਸਪੇਸ ਵਾਕ ਕਰਨ ਦਾ ਰਿਕਾਰਡ ਵੀ ਸੁਨੀਤਾ ਦੇ ਨਾਂ ਸੀ। ਦੱਸ ਦੇਈਏ ਕਿ ਸੁਨੀਤਾ ਵਿਲੀਅਮਜ਼ ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਜ਼ਰੀਏ ਪੁਲਾੜ 'ਚ ਯਾਤਰਾ ਕਰਨ ਵਾਲੀ ਭਾਰਤੀ ਮੂਲ ਦੀ ਦੂਜੀ ਮਹਿਲਾ ਹੈ।

ਕਰੀਅਰ
ਸੁਨੀਤਾ ਵਿਲੀਅਮਜ਼ 1987 'ਚ ਅਮਰੀਕੀ ਨੇਵੀ ਸੈਨਾ 'ਚ ਭਰਤੀ ਹੋਈ ਤੇ ਇਸ ਦੌਰਾਨ ਸਨ 1998 'ਚ ਸੁਨੀਤਾ ਦੀ ਨਾਸਾ ਲਈ ਚੋਣ ਕੀਤੀ ਗਈ। ਸੁਨੀਤਾ ਵਿਲੀਅਮਜ਼ ਦੀ ਐਸਟ੍ਰਾਨੋਟ ਕੈਂਡੀਡੇਟ ਵਜੋਂ ਸਿਖਲਾਈ ਜਾਨਸਨ ਸਪੇਸ ਸੈਂਟਰ 'ਚ ਅਗਸਤ 1998 'ਚ ਸ਼ੁਰੂ ਹੋਈ। 9 ਦਸੰਬਰ 2006 'ਚ ਸੁਨੀਤਾ ਨੂੰ ਪੁਲਾੜ ਯਾਨ ਡਿਸਕਵਰੀ ਤੋਂ ਅੰਤਰਰਾਸ਼ਟਰੀ ਪੁਲਾੜ ਕੇਂਦਰ ਭੇਜਿਆ ਗਿਆ, ਜਿਥੇ ਉਨ੍ਹਾਂ ਨੇ ਐਕਸਪੀਡੀਸ਼ਨ 14 ਦਲ 'ਚ ਸ਼ਾਮਲ ਹੋਣਾ ਸੀ। ਅਪ੍ਰੈਲ 2007 'ਚ ਰੂਸ ਦੇ ਪੁਲਾੜ ਯਾਤਰੀ ਬਦਲੇ ਗਏ ਤੇ ਇਸ ਨੂੰ ਐਕਸਪੀਡਿਸ਼ਨ 15 ਬਣਾ ਦਿੱਤਾ ਗਿਆ। ਐਕਸਪੀਡੀਸ਼ਨ 14-15 ਦੌਰਾਨ ਉਨ੍ਹਾਂ ਨੇ 3 ਸਪੇਸ ਵਾਕ ਕੀਤੇ। 6 ਅਪ੍ਰੈਲ 2007 ਨੂੰ ਉਨ੍ਹਾਂ ਨੇ ਪੁਲਾੜ 'ਚ ਹੀ ਬੋਸਟਨ ਮੈਰਾਥਨ 'ਚ ਹਿੱਸਾ ਲਿਆ, ਜਿਸ ਨੂੰ ਉਨ੍ਹਾਂ ਨੇ 4 ਘੰਟੇ 24 ਮਿੰਟ 'ਚ ਪੂਰਾ ਕੀਤਾ ਤੇ ਪੁਲਾੜ 'ਚ ਮੈਰਾਥਨ 'ਚ ਦੌੜਨ ਵਾਲੀ ਇਹ ਪਹਿਲੀ ਮਹਿਲਾ ਬਣ ਗਈ ਅਤੇ 22 ਜੂਨ 2007 ਨੂੰ ਉਹ ਧਰਤੀ 'ਤੇ ਵਾਪਸ ਪਰਤੀ।
ਸੰਨ 2012 'ਚ ਸੁਨੀਤਾ ਐਕਸਪੀਡਿਸ਼ਨ 32 ਤੇ 33 ਨਾਲ ਜੁੜੀ। ਉਨ੍ਹਾਂ ਨੇ 15 ਜੁਲਾਈ 2012 ਨੂੰ ਬੈਕੋਨੂਰ ਕੋਸਮੋਡ੍ਰੋਮ ਤੋਂ ਪੁਲਾੜ 'ਚ ਭੇਜਿਆ ਗਿਆ। ਉਨ੍ਹਾਂ ਦਾ ਪੁਲਾੜ ਯਾਨ ਸੋਯੂਜ਼ ਅੰਤਰਰਾਸ਼ਟਰੀ ਪੁਲਾੜ ਕੇਂਦਰ ਨਾਲ ਜੁੜ ਗਿਆ। ਉਹ 17 ਸਤੰਬਰ 2012 'ਚ ਐਕਸਪੀਡਿਸ਼ਨ 33 ਦੀ ਕਮਾਂਡਰ ਬਣਾਈ ਗਈ। ਅਜਿਹਾ ਕਰਨ ਵਾਲੀ ਉਹ ਦੂਜੀ ਮਹਿਲਾ ਹੈ। 19 ਨਵੰਬਰ 2012 ਨੂੰ ਸੁਨੀਤਾ ਵਿਲੀਅਮਜ਼ ਮੁੜ ਧਰਤੀ 'ਤੇ ਪਰਤੀ।

ਸੁਨੀਤਾ ਵਿਲੀਅਮਜ਼ ਨੂੰ ਉਨ੍ਹਾਂ ਦੀਆਂ ਬੇਮਿਸਾਲ ਉਪਲਬੱਧੀਆਂ ਕਾਰਨ ਕਈ ਵਾਰ ਸਨਮਾਨਿਤ ਕੀਤਾ ਗਿਆ
ਨੇਵੀ ਕਮੇਂਨਡੇਸ਼ਨ ਮੈਡਲ
ਨੇਵੀ ਤੇ ਮੈਰੀਨ ਕੋਰਪ ਅਚੀਵਮੇਂਟ ਮੈਡਲ
ਮਾਨਵਤਾਵਾਦੀ ਸੇਵਾ ਮੈਡਲ
ਮੈਡਲ ਫਾਰ ਮੇਰਿਟ ਇਨ ਸਪੇਸ ਐਕਸਪਲੋਰੇਸ਼ਨ
2018 'ਚ ਭਾਰਤ ਸਰਕਾਰ ਨੇ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ
2013 'ਚ ਗੁਜਰਾਤ ਯੂਨੀਵਰਸਿਟੀ ਨੇ ਡਾਕਟਰੇਟ ਦੀ ਉਪਾਧੀ ਦਿੱਤੀ
2013 'ਚ ਸਲੋਵੇਨਿਆ ਵਲੋਂ ਗੋਲਡਨ ਆਡਰ ਫਾਰ ਮੈਰਿਟਸ ਦਾ ਸਨਮਾਨ ਦਿੱਤਾ ਗਿਆ
5 ਫਰਵਰੀ ਦਾ ਦਿਨ ਭਾਰਤੀ ਇਤਿਹਾਸ 'ਚ ਵੀ ਕਾਫੀ ਮਹੱਤਵਪੂਰਣ ਦਿਨ ਰਿਹਾ ਹੈ। ਇਸ ਦਿਨ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ, ਜੋ ਹਮੇਸ਼ਾ ਲਈ ਇਤਿਹਾਸ ਦੇ ਪੰਨਿਆਂ 'ਚ ਦਰਜ ਹੋ ਗਈਆਂ।
5 ਫਰਵਰੀ ਨੂੰ ਕਈ ਅਜਿਹੀਆਂ ਮਹਾਨ ਸ਼ਖਸੀਅਤਾਂ ਨੇ ਜਨਮ ਲਿਆ, ਜਿਨ੍ਹਾਂ ਨੇ ਦੁਨੀਆ 'ਚ ਆ ਕੇ ਵੱਡਾ ਨਾਮ ਕਮਾਇਆ
1916- ਪ੍ਰਸਿੱਧ ਕਵੀ ਜਾਨਕੀ ਵੱਲਭ ਸ਼ਾਸਤਰੀ ਦਾ 1916 'ਚ ਜਨਮ ਹੋਇਆ
1990- ਭਾਰਤ ਦੇ ਤੇਜ਼ ਗੇਂਦਬਾਜ ਭੁਵਨੇਸ਼ਵਰ ਕੁਮਾਰ ਦਾ 5 ਫਰਵਰੀ 1990 'ਚ ਜਨਮ ਹੋਇਆ
1976- ਫਿਲਮ ਅਭਿਨੇਤਾ ਅਭਿਸ਼ੇਕ ਬੱਚਨ ਦਾ ਜਨਮ ਹੋਇਆ
5 ਫਰਵਰੀ ਦੇ ਦਿਨ ਭਾਰਤੀ ਫਿਲਮ ਅਭਿਨੇਤਾ ਸੁਜੀਤ ਕੁਮਾਰ ਸਮੇਤ ਕਈ ਦਿੱਗਜ ਵਿਅਕਤੀ ਦੁਨੀਆ ਨੂੰ ਅਲਵਿਦਾ ਆਖ ਗਏ
1927 'ਚ ਭਾਰਤੀ ਸੂਫੀ ਸੰਤ ਇਨਾਇਤ ਖਾਨ ਦਾ ਦਿਹਾਂਤ
2010 'ਚ ਭੋਜਪੁਰੀ ਤੇ ਹਿੰਦੀ ਫਿਲਮਾਂ ਦੇ ਪ੍ਰਸਿੱਧ ਅਭਿਨੇਤਾ ਸੁਜੀਤ ਕੁਮਾਰ ਦਾ ਦਿਹਾਂਤ
2017 'ਚ ਮੱਧ ਪ੍ਰਦੇਸ਼ ਕੇਸਰੀ ਦੇ ਸਨਮਾਨ ਨਾਲ ਨਵਾਜ਼ੇ ਗਏ ਭਾਜਪਾ ਦੇ ਉਘੇ ਆਗੂ ਹੁਕਮਚੰਦ ਯਾਦਵ ਦਾ ਦਿਹਾਂਤ  

  • Itihaas Di Dairy
  • History
  • Sunita Williams
  • ਇਤਿਹਾਸ ਦੀ ਡਾਇਰੀ
  • 2 ਕਾਰਨੀਸ਼ ਮਾਈਨਰਸ
  • ਸੋਨੇ

ਬੇਜ਼ੁਬਾਨਾਂ ਲਈ ਮਸੀਹਾ ਬਣੇ ‘ਬਿੱਕਰ ਸਿੰਘ’, ਪੰਛੀਆਂ ਨੂੰ ਮਿਲ ਰਹੇ ਹਨ ਨਵੇਂ ਆਸ਼ਿਆਨੇ (ਤਸਵੀਰਾਂ)

NEXT STORY

Stories You May Like

  • monsoon  season  rain  150 people
    ਹਿਮਾਚਲ ਪ੍ਰਦੇਸ਼ 'ਚ ਮਾਨਸੂਨ ਦਾ ਕਹਿਰ : ਮੀਂਹ ਨਾਲ ਸਬੰਧਤ ਘਟਨਾਵਾਂ 'ਚ ਹੋਈ 150 ਤੋਂ ਵੱਧ ਲੋਕਾਂ ਦੀ ਮੌਤ
  • crosses chenab and anji bridges at a speed of 100 km h
    ਵੰਦੇ ਭਾਰਤ ਨੇ ਰਚਿਆ ਇਤਿਹਾਸ: 100 ਦੀ ਰਫ਼ਤਾਰ ਨਾਲ ਪਾਰ ਕੀਤੇ ਚਿਨਾਬ ਤੇ ਅੰਜੀ ਪੁਲ
  • punjab s 9 year old mehardeep singh creates history
    ਪੰਜਾਬ ਦੇ 9 ਸਾਲਾ ਮਿਹਰਦੀਪ ਸਿੰਘ ਨੇ ਰਚਿਆ ਇਤਿਹਾਸ, ਛੋਟੀ ਉਮਰੇ ਬਣਾਇਆ ਵਰਲਡ ਰਿਕਾਰਡ
  • woman makes history at the age of 49
    49 ਦੀ ਉਮਰ 'ਚ ਮਹਿਲਾ ਨੇ ਰਚਿਆ ਇਤਿਹਾਸ ! ਜਿੱਤਿਆ 'ਆਇਰਨਮੈਨ' ਖ਼ਿਤਾਬ
  • 150 bangladeshis residing illegally in jammu   kashmir sent back
    ਗੈਰ-ਕਾਨੂੰਨੀ ਤਰੀਕੇ ਨਾਲ ਜੰਮੂ-ਕਸ਼ਮੀਰ ’ਚ ਰਹਿ ਰਹੇ 150 ਬੰਗਲਾਦੇਸ਼ੀ ਵਾਪਸ ਭੇਜੇ
  • shubman gill creates history
    ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ, ਬਾਬਰ ਆਜ਼ਮ ਸਣੇ ਦਿੱਗਜਾਂ ਨੂੰ ਪਛਾੜ ਬਣੇ ਨੰਬਰ-1
  • asian games neeru dhanda creates history
    ਏਸ਼ੀਆਈ ਖੇਡਾਂ : ਨੀਰੂ ਢਾਂਡਾ ਨੇ ਰਚਿਆ ਇਤਿਹਾਸ; ਮਹਿਲਾ ਟ੍ਰੈਪ ਈਵੈਂਟ 'ਚ ਭਾਰਤ ਲਈ ਜਿੱਤਿਆ ਗੋਲਡ
  • shubman gill hits fastest odi double century
    ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ: ਵਨਡੇ 'ਚ ਜੜਿਆ ਸਭ ਤੋਂ ਤੇਜ਼ ਦੋਹਰਾ ਸੈਂਕੜਾ
  • arrested  accused  lpu cases
    ਤੁਰੰਤ ਗ੍ਰਿਫ਼ਤਾਰ ਕੀਤੇ ਜਾਣ ਦੋਸ਼ੀ...; LPU ਹਿੰਸਾ ਮਾਮਲੇ 'ਚ ਪੰਜਾਬ-ਹਰਿਆਣਾ...
  • lhb coaches for bangladesh railways
    ‘ਮੇਕ ਇਨ ਇੰਡੀਆ, ਫਾਰ ਦਿ ਵਰਲਡ’ ਵਿਜ਼ਨ ਤਹਿਤ ਕਪੂਰਥਲਾ 'ਚ ਤਿਆਰ ਹੋਏ ਬੰਗਲਾਦੇਸ਼...
  • jalandhar corporation to crack down on 60 000 property tax defaulters
    60,000 ਪ੍ਰਾਪਰਟੀ ਟੈਕਸ ਡਿਫਾਲਟਰਾਂ ’ਤੇ ਸ਼ਿਕੰਜਾ ਕੱਸਣ ਜਾ ਰਿਹੈ ਜਲੰਧਰ ਨਿਗਮ,...
  • major success for jalandhar rural police
    ਜਲੰਧਰ ਦਿਹਾਤੀ ਪੁਲਸ ਦੀ ਵੱਡੀ ਸਫ਼ਲਤਾ: ਢਾਈ ਕਰੋੜ ਦੀ ਹੈਰੋਇਨ ਸਣੇ ਕਤਲ ਕੇਸ ਦਾ...
  • final voter list released
    ਪੰਜਾਬ ’ਚ SIR ’ਚ ਕੱਟੇ ਸਾਢੇ 13 ਲੱਖ ਤੋਂ ਵੱਧ ਨਾਂ, ਫਾਈਨਲ ਵੋਟਰ ਸੂਚੀ ਜਾਰੀ:...
  • fines during special railway ticket checking drive
    ਰੇਲਵੇ ਦੀ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ’ਚ 328 ਯਾਤਰੀਆਂ ਨੂੰ 2.78 ਲੱਖ...
  • jalandhar bloody clash between two groups
    ਜਲੰਧਰ: ਦੋ ਧਿਰਾਂ ਵਿਚਾਲੇ ਖੂਨੀ ਝੜਪ ! ਕੌਂਸਲਰ ਤੇ ਉਸ ਦੇ ਪਰਿਵਾਰ 'ਤੇ ਲੱਗੇ...
  • pargat singh met sachin pilot in delhi
    ਪਰਗਟ ਸਿੰਘ ਨੇ ਸਚਿਨ ਪਾਇਲਟ ਨਾਲ ਦਿੱਲੀ 'ਚ ਕੀਤੀ ਮੁਲਾਕਾਤ, ਅਗਲੀ ਰਣਨੀਤੀ 'ਤੇ...
Trending
Ek Nazar
this singer had joked about his own death

ਮਜ਼ਾਕ 'ਚ ਕਿਹਾ ਸੀ ਹਾਰਟ ਅਟੈਕ ਆ ਜਾਵੇਗਾ, ਫਿਰ ਅਗਲੇ ਹੀ ਪਲ ਇਸ ਮਸ਼ਹੂਰ ਗਾਇਕ ਨੇ...

major action by the municipal corporation ahead of gurpurab

ਅੰਮ੍ਰਿਤਸਰ 'ਚ ਨਗਰ ਨਿਗਮ ਦੀ ਕਾਰਵਾਈ, ਮੀਟ ਦੀਆਂ ਦੁਕਾਨਾਂ ਸੀਲ ਤੇ ਇਨ੍ਹਾਂ ਨੂੰ...

saudi prince security

ਲੁਕਣ ਲਈ ਮਜਬੂਰ ਹੋਏ ਸਾਊਦੀ ਪ੍ਰਿੰਸ ! ਹੂਤੀਆਂ ਦੇ ਮਿਜ਼ਾਈਲ ਹਮਲਿਆਂ ਦਾ ਖਦਸ਼ਾ

china stacks gold

ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦੇ ਬਾਵਜੂਦ ਚੀਨ ਨੇ ਵਧਾਈ ਖਰੀਦਾਰੀ !

durga utsav intimes square

ਨਿਊਯਾਰਕ ਦੇ ਟਾਈਮਜ਼ ਸਕੁਆਇਰ 'ਤੇ 'ਦੁਰਗਾ ਉਤਸਵ' ਦੀ ਧੂਮ; ਵੱਡੀ ਗਿਣਤੀ 'ਚ ਜੁੜੇ...

tukaram mundhe maharashtra fda no transfer

ਮੇਰਾ ਤਬਾਦਲਾ ਨਹੀਂ ਹੋਇਆ..., ਮਹਾਰਾਸ਼ਟਰ FDA ਕਮਿਸ਼ਨਰ ਤੁਕਾਰਾਮ ਮੁੰਡੇ ਦਾ ਅਹਿਮ...

cjp  leader  detention  jantar mantar  tricolour

CJP ਆਗੂ ਆਸ਼ੂਤੋਸ਼ ਰਾਂਕਾ ਅਤੇ ਸੌਰਭ ਦਾਸ ਹਿਰਾਸਤ 'ਚ, ਜੰਤਰ-ਮੰਤਰ 'ਤੇ ਲਹਿਰਾ...

won 50 lakh rupees lottery mandeep brar

ਰਾਤੋ-ਰਾਤ ਚਮਕੀ ਪਿੰਡ ਸੁਲਤਾਨਪੁਰੀਆ ਦੇ ਮਨਦੀਪ ਬਰਾੜ ਦੀ ਕਿਸਮਤ, ਫਿਰ ਤੋਂ ਜਿੱਤੀ...

famous actress arrested upon landing at new york airport

ਫਲਾਈਟ ਦੇ ਨਿਊਯਾਰਕ ਹਵਾਈ ਅੱਡੇ 'ਤੇ ਉਤਰਦੇ ਹੀ ਮਸ਼ਹੂਰ ਅਦਾਕਾਰਾ ਗ੍ਰਿਫਤਾਰ, ਜਾਣੋ...

roller coaster incident

ਜਾਰਜੀਆ 'ਚ ਰੋਲਰ ਕੋਸਟਰ ਹਾਦਸੇ 'ਚ ਇੱਕ ਦੀ ਮੌਤ, ਕਈ ਹੋਰ ਜ਼ਖਮੀ

bidding held for fancy number in chandigarh

'ਯਾਰ ਤੇਰੇ ਨੇ ਗੱਡੀ ਲੈ ਲਈ Triple Zero One...' !  21.31 ਲੱਖ 'ਚ ਵਿਕਿਆ...

sfj reaches out to quebec separatists

SFJ ਨੇ ਕਿਊਬੈਕ ਦੇ ਵੱਖਵਾਦੀਆਂ ਨਾਲ ਕੀਤਾ ਰਾਬਤਾ; 'ਖ਼ਾਲਿਸਤਾਨ ਰੈਫਰੈਂਡਮ' 'ਚ...

first lady shiranthi rajapaksa

ਵੱਡੀ ਖ਼ਬਰ : ਸ਼ਿਰਾਂਥੀ ਰਾਜਪਕਸ਼ੇ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ

i don t want to become a mother famous actress makes a major decision

"ਮੈਂ ਮਾਂ ਨਹੀਂ ਬਣਨਾ ਚਾਹੁੰਦੀ, ਇਹ ਮੇਰੀ ਨਿੱਜੀ ਪਸੰਦ ਹੈ"; ਮਸ਼ਹੂਰ ਅਦਾਕਾਰਾ ਨੇ...

special instructions issued by cp satinder singh jalandhar

ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! CP ਵੱਲੋਂ ਵਿਸ਼ੇਸ਼ ਹਦਾਇਤਾਂ ਜਾਰੀ, ਸੋਸ਼ਲ ਮੀਡੀਆ...

emergency in kpk

ਪਾਕਿਸਤਾਨ: ਕੇਪੀਕੇ 'ਚ ਐਮਰਜੈਂਸੀ ਲਾਗੂ; ਸਾਬਕਾ ਮੁੱਖ ਮੰਤਰੀ ਨੂੰ ਲਿਆ ਹਿਰਾਸਤ...

what did the famous singer hint at regarding his wife

ਪਤਨੀ ਬਾਰੇ ਇਸ਼ਾਰਿਆਂ 'ਚ ਇਹ ਕੀ ਬੋਲ ਗਿਆ ਮਸ਼ਹੂਰ ਗਾਇਕ ! ਬੈੱਡਰੂਮ ਦੀਆਂ...

advisory issued for farmers strict orders issued till 15th november

ਪੰਜਾਬ: ਕਿਸਾਨਾਂ ਲਈ ਐਡਵਾਈਜ਼ਰੀ ਜਾਰੀ! 15 ਨਵੰਬਰ ਤੱਕ ਸਖ਼ਤ ਹੁਕਮ ਜਾਰੀ, ਸ਼ਾਮ 6...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • final voter list for amritsar district 2026 released
      ਅੰਮ੍ਰਿਤਸਰ ਜ਼ਿਲ੍ਹੇ ਦੀ ਅੰਤਿਮ ਵੋਟਰ ਸੂਚੀ-2026 ਜਾਰੀ, ਦੇਖੋ ਆਪਣੇ ਹਲਕੇ ਦੇ...
    • amritsar 5 modules busted in a single operation
      ਪੰਜਾਬ:ਖ਼ਤਰਨਾਕ ਹਥਿਆਰਾਂ ਤੇ ਨਸ਼ੀਲੇ ਪਦਾਰਥ ਸਣੇ ਫੜੇ ਗਏ 10 ਮੁਲਜ਼ਮ, ਇਕੋ ਵਾਰ 'ਚ...
    • major action by the municipal corporation ahead of gurpurab
      ਅੰਮ੍ਰਿਤਸਰ 'ਚ ਨਗਰ ਨਿਗਮ ਦੀ ਕਾਰਵਾਈ, ਮੀਟ ਦੀਆਂ ਦੁਕਾਨਾਂ ਸੀਲ ਤੇ ਇਨ੍ਹਾਂ ਨੂੰ...
    • uproar over political poster in the name of punjab board
      ਪੰਜਾਬ ਬੋਰਡ ਦੇ ਨਾਂ 'ਤੇ ਸਿਆਸੀ ਪੋਸਟਰ ਦਾ ਰੌਲਾ! ਵਟਸਐਪ ਚੈਨਲ ਬਾਰੇ PSEB ਨੇ...
    • big incident in punjab
      ਪੰਜਾਬ ਦੇ ਇਸ ਇਲਾਕੇ 'ਚ ਜ਼ੋਰਦਾਰ ਧਮਾਕਾ! ਲੋਕਾਂ ਨੂੰ ਪਈਆਂ ਭਾਜੜਾਂ
    • two youths on a motorcycle opened fire
      ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਕੀਤੀ ਗੋਲੀਬਾਰੀ
    • punjab setback for applicants arriving for driving tests
      ਪੰਜਾਬ : ਡਰਾਈਵਿੰਗ ਟੈਸਟ ਦੇਣ ਪੁੱਜੇ ਬਿਨੈਕਾਰਾਂ ਨੂੰ ਝਟਕਾ! ਟਰੈਕ 'ਤੇ ਜਾਣ ਤੋਂ...
    • heritage chairs auctioned in the netherlands  sold for 3 000 euros
      ਨੀਦਰਲੈਂਡ ’ਚ ਵਿਰਾਸਤੀ ਕੁਰਸੀਆਂ ਨਿਲਾਮ, 3000 ਯੂਰੋ ’ਚ ਵਿਕੀਆਂ
    • punjab people shaken by the sound of a loud explosion
      ਪੰਜਾਬ : ਜ਼ੋਰਦਾਰ ਧਮਾਕੇ ਦੀ ਆਵਾਜ਼ ਨਾਲ ਕੰਬੇ ਲੋਕ! ਘਰਾਂ ਤੋਂ ਬਾਹਰ ਭੱਜੇ, ਖੜਕੇ...
    • manpreet badal met pm modi with his daughter s wedding invitation
      ਪੰਜਾਬ ਦੀ ਸਿਆਸਤ 'ਚ ਨਵੀਂ ਹਲਚਲ! PM ਮੋਦੀ ਨੂੰ ਮਿਲਣ ਪੁੱਜੇ ਮਨਪ੍ਰੀਤ ਬਾਦਲ, ਧੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +