Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUN 26, 2025

    12:08:58 PM

  • rain disaster flood

    ਮੀਂਹ ਨੇ ਮਚਾਈ ਤਬਾਹੀ; ਬੇਕਾਬੂ ਹੋਈ ਸਥਿਤੀ, ਬਣੇ...

  • i caused air india plane crash girl  love threat email

    'ਮੈਂ ਕਰਵਾਇਆ ਅਹਿਮਦਾਬਾਦ Plane Crash’! ਪਤਾ...

  • pakistani spy arrested

    ਚੁੱਕ ਲਿਆ ਇਕ ਹੋਰ ਪਾਕਿਸਾਤਨੀ ਜਾਸੂਸ ! ਲੀਕ ਕੀਤੀ...

  • a large number of devotees paid obeisance at sri darbar sahib in pouring rain

    ਵਰ੍ਹਦੇ ਮੀਂਹ 'ਚ ਸ੍ਰੀ ਦਰਬਾਰ ਸਾਹਿਬ ਵੱਡੀ ਗਿਣਤੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਐਕਸ਼ਨ 'ਚ ਜਲੰਧਰ ਦੇ ਮੇਅਰ ਵਿਨੀਤ ਧੀਰ, ਬੋਲੇ- ਗੈਰ ਕਾਨੂੰਨੀ ਕੰਮ ਨਹੀਂ ਹੋਵੇਗਾ ਬਰਦਾਸ਼ਤ

PUNJAB News Punjabi(ਪੰਜਾਬ)

ਐਕਸ਼ਨ 'ਚ ਜਲੰਧਰ ਦੇ ਮੇਅਰ ਵਿਨੀਤ ਧੀਰ, ਬੋਲੇ- ਗੈਰ ਕਾਨੂੰਨੀ ਕੰਮ ਨਹੀਂ ਹੋਵੇਗਾ ਬਰਦਾਸ਼ਤ

  • Edited By Shivani Attri,
  • Updated: 13 Jan, 2025 06:20 PM
Jalandhar
jalandhar mayor vineet dhir in action
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਖੁਰਾਣਾ)-ਨਗਰ ਨਿਗਮ ਦੇ ਨਵੇਂ ਮੇਅਰ ਵਨੀਤ ਧੀਰ, ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਅਤੇ ਡਿਪਟੀ ਮੇਅਰ ਮਲਕੀਤ ਸਿੰਘ ਨੇ ਰਸਮੀ ਤੌਰ ’ਤੇ ਅਹੁਦਾ ਸੰਭਾਲਣ ਤੋਂ ਬਾਅਦ ਟੀਮ ਵਰਕ ਵਾਂਗ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਪਹਿਲੇ ਪੜਾਅ ਤਹਿਤ ਐਤਵਾਰ ਸਾਂਝੀ ਪ੍ਰੈੱਸ ਕਾਨਫ਼ਰੰਸ ਕੀਤੀ ਗਈ, ਜਿਸ ਨੂੰ ਸੰਬੋਧਨ ਕਰਦਿਆਂ ਮੇਅਰ ਵਿਨੀਤ ਧੀਰ ਨੇ ਕਿਹਾ ਕਿ ਹੁਣ ਨਗਰ ਨਿਗਮ ਵਿਚ ਭ੍ਰਿਸ਼ਟਾਚਾਰ ਅਤੇ ਗੈਰ-ਕਾਨੂੰਨੀ ਕੰਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਉਣ ਵਾਲੇ ਸਮੇਂ ਵਿਚ ਟੈਕਸ ਡਿਫਾਲਟਰਾਂ ’ਤੇ ਸਖ਼ਤੀ ਵਰਤੀ ਜਾਵੇਗੀ ਅਤੇ ਲਾਪ੍ਰਵਾਹੀ ਵਰਤਣ ਵਾਲੇ ਅਧਿਕਾਰੀਆਂ ਨੂੰ ਜਵਾਬਦੇਹ ਬਣਾਇਆ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਸਵੇਰੇ 7 ਤੋਂ ਰਾਤ 9 ਵਜੇ ਤੱਕ ਲੱਗ ਗਈ ਇਹ ਪਾਬੰਦੀ

ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਹੋਈ ਹੈ। ਅਜਿਹੇ ’ਚ ਜੇਕਰ ਕਿਸੇ ਨੇ ਭ੍ਰਿਸ਼ਟਾਚਾਰ ਦਾ ਸਹਾਰਾ ਲਿਆ, ਭਾਵੇਂ ਉਹ ਕੋਈ ਜਾਣਕਾਰ, ਪਾਰਟੀ ਵਰਕਰ ਹੋਵੇ ਜਾਂ ਪਰਿਵਾਰਕ ਮੈਂਬਰ ਹੀ ਕਿਉਂ ਨਾ ਹੋਵੇ, ਉਸ ਨੂੰ ਗਲਤ ਕੰਮ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਸਿਸਟਮ ਵਿਚ ਕਈ ਖਾਮੀਆਂ ਪੈਦਾ ਹੋ ਗਈਆਂ ਹਨ ਅਤੇ ਵਰਕ ਕਲਚਰ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ, ਅਜਿਹੇ ਵਿਚ ਜ਼ਮੀਨੀ ਕੰਮ ਕਰ ਕੇ ਉਨ੍ਹਾਂ ਕਮੀਆਂ ਨੂੰ ਦੂਰ ਕੀਤਾ ਜਾਵੇਗਾ ਅਤੇ ਵਰਕ ਕਲਚਰ ਨੂੰ ਬਹਾਲ ਕੀਤਾ ਜਾਵੇਗਾ। ਇਸ ਦੇ ਲਈ ਸਾਧਨਾਂ ਅਤੇ ਮੈਨਪਾਵਰ ਦੀ ਕਮੀ ਨੂੰ ਦੂਰ ਕੀਤਾ ਜਾਵੇਗਾ ਅਤੇ ਇਸ ਲਈ ਸਰਕਾਰ ਅਤੇ ਲੋਕਲ ਬਾਡੀਜ਼ ਮੰਤਰੀ ਨਾਲ ਗੱਲ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਲ ਬਾਡੀਜ਼ ਮੰਤਰੀ ਪਹਿਲਾਂ ਹੀ ਭਰੋਸਾ ਦੇ ਚੁੱਕੇ ਹਨ ਕਿ ਜਲੰਧਰ ਦੇ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

ਆਮਦਨ ਅਤੇ ਖ਼ਰਚ ਵਿਚਲੇ ਪਾੜੇ ਨੂੰ ਘੱਟ ਕਰਾਂਗੇ
ਇਕ ਸਵਾਲ ਦੇ ਜਵਾਬ ਵਿਚ ਮੇਅਰ ਵਨੀਤ ਧੀਰ ਅਤੇ ਹੋਰਨਾਂ ਨੇ ਕਿਹਾ ਕਿ ਨਗਰ ਨਿਗਮ ਦੀ ਆਮਦਨ ਅਤੇ ਖਰਚੇ ਵਿਚਲਾ ਪਾੜਾ ਕਾਫੀ ਵਧ ਗਿਆ ਹੈ, ਜਿਸ ਨੂੰ ਆਉਣ ਵਾਲੇ ਸਮੇਂ ਵਿਚ ਦੂਰ ਕਰ ਕੀਤਾ ਜਾਵੇਗਾ। ਹਰੇਕ ਵਿਭਾਗ ਦੀ ਆਮਦਨ ਸਬੰਧੀ ਰਿਪੋਰਟ ਲਈ ਜਾਵੇਗੀ ਅਤੇ ਉਨ੍ਹਾਂ ਨੂੰ ਅਗਲੇ ਟੀਚੇ ਦਿੱਤੇ ਜਾਣਗੇ। ਰੈਵੇਨਿਊ ਜੈਨਰੇਸ਼ਨ ਦੇ ਮਾਮਲੇ ਵਿਚ ਜੋ ਕਮੀਆਂ ਹਨ, ਉਨ੍ਹਾਂ ਨੂੰ ਦੂਰ ਕੀਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿਚ ਇਹ ਯਕੀਨੀ ਬਣਾਇਆ ਜਾਵੇਗਾ ਕਿ ਹਰ ਨਾਗਰਿਕ ਆਪਣਾ ਬਣਦਾ ਟੈਕਸ ਇਮਾਨਦਾਰੀ ਨਾਲ ਅਦਾ ਕਰੇ, ਭਾਵੇਂ ਇਸ ਲਈ ਸਖ਼ਤੀ ਹੀ ਕਿਉਂ ਨਾ ਕਰਨੀ ਪਵੇ। ਨਿਗਮ ਦੀ ਫਾਇਨਾਂਸ ਸਬੰਧੀ ਜਲਦ ਮੀਟਿੰਗ ਬੁਲਾਈ ਜਾਵੇਗੀ ਅਤੇ ਵਿੱਤ ਕਮਿਸ਼ਨ ਤੇ ਜਿਹੜੀਆਂ ਗ੍ਰਾਂਟਾਂ ਪੈਂਡਿੰਗ ਪਈਆਂ ਹੋਈਆਂ ਹਨ, ਉਨ੍ਹਾਂ ਨੂੰ ਲਿਆਉਣ ਦੇ ਯਤਨ ਕੀਤੇ ਜਾਣਗੇ।

ਇਹ ਵੀ ਪੜ੍ਹੋ : ਪੰਜਾਬ 'ਚ ਟਰਾਲੇ ਦੀਆਂ ਬਰੇਕਾਂ ਫੇਲ੍ਹ ਹੋਣ ਕਾਰਨ ਵਾਪਰਿਆ ਵੱਡਾ ਹਾਦਸਾ, ਮਚਿਆ ਚੀਕ-ਚਿਹਾੜਾ

ਸਿਆਸਤ ’ਚ ਚੁਣੌਤੀ ਤਾਂ ਹਮੇਸ਼ਾ ਬਣੀ ਰਹਿੰਦੀ ਹੈ
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਤੋਂ ਬਾਅਦ ਪਾਰਟੀ ਦੇ ਅੰਦਰ ਕੁਝ ਨਾਰਾਜ਼ਗੀ ਦੇਖੀ ਗਈ ਅਤੇ ਤਰਸੇਮ ਲਖੋਤਰਾ ਵਰਗੇ ਕੌਂਸਲਰ ਗੁੱਸੇ ਵਿਚ ਪਾਰਟੀ ਨੂੰ ਛੱਡ ਕੇ ਅਤੇ ਨਾਰਾਜ਼ ਹੋ ਕੇ ਵਾਪਸ ਚਲੇ ਗਏ ਤਾਂ ਉਨ੍ਹਾਂ ਕਿਹਾ ਕਿ 46 ਕੌਂਸਲਰਾਂ ਦੇ ਦਲ ਵਿਚੋਂ ਅਹੁਦੇ 3 ਕੌਂਸਲਰਾਂ ਨੂੰ ਮਿਲਣੇ ਸਨ, ਅਜਿਹੀ ਸਥਿਤੀ ਵਿਚ ਕੁਝ ਨਾਰਾਜ਼ਗੀ ਸੁਭਾਵਿਕ ਹੈ। ਭਾਵੇਂ ਅਜਿਹੀ ਨਾਰਾਜ਼ਗੀ ਸਾਡੀ ਜਾਣਕਾਰੀ ਵਿਚ ਨਹੀਂ ਹੈ ਪਰ ਫਿਰ ਵੀ ਜੇਕਰ ਪਤਾ ਲੱਗਦਾ ਹੈ ਤਾਂ ਤਿੰਨੋਂ ਮਿਲ ਕੇ ਸਬੰਧਤ ਧਿਰ ਦੀ ਨਾਰਾਜ਼ਗੀ ਦੂਰ ਦਿਆਂਗੇ। ਮਜ਼ਬੂਤ ਵਿਰੋਧੀ ਧਿਰ ਸਬੰਧੀ ਚੁਣੌਤੀ ਨੂੰ ਸਵੀਕਾਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਕੰਮ ਕਰਨ ਦੀ ਇੱਛਾ ਸ਼ਕਤੀ ਨੂੰ ਹੱਲਾਸ਼ੇਰੀ ਮਿਲਦੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ Alert! 4 ਦਿਨਾਂ ਲਈ ਮੌਸਮ ਸਬੰਧੀ ਹੋ ਗਈ ਵੱਡੀ ਭਵਿੱਖਬਾਣੀ, ਆਵੇਗਾ ਤੂਫ਼ਾਨ

ਸਮਾਰਟ ਸਿਟੀ ਸਬੰਧੀ ਚੱਲ ਰਹੀ ਜਾਂਚ ਨੂੰ ਤੇਜ਼ ਕਰਵਾਵਾਂਗੇ
ਵਿਨੀਤ ਧੀਰ ਨੇ ਦੁਹਰਾਇਆ ਕਿ ਸਮਾਰਟ ਸਿਟੀ ਕੰਪਨੀ ਜਲੰਧਰ ਵਿਚ ਪਿਛਲੇ ਸਮੇਂ ਦੌਰਾਨ ਜੋ ਵੀ ਭ੍ਰਿਸ਼ਟਾਚਾਰ ਹੋਇਆ, ਉਸ ਦੀ ਜਾਂਚ ਕਰਵਾਈ ਜਾਵੇਗੀ ਅਤੇ ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਬਿਲਕੁਲ ਬਖ਼ਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਕੋਈ ਵੱਡਾ ਅਧਿਕਾਰੀ ਹੋਵੇ ਜਾਂ ਕੋਈ ਸਿਆਸਤਦਾਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਮਾਰਟ ਸਿਟੀ ਦੇ ਕੰਮਾਂ ਦੀ ਵਿਜੀਲੈਂਸ ਤੋਂ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਹੋਏ ਹਨ ਪਰ ਵਿਜੀਲੈਂਸ ਸਰਕਾਰ ਵੱਲੋਂ ਤਕਨੀਕੀ ਟੀਮਾਂ ਮੁਹੱਈਆ ਕਰਵਾਉਣ ਦੀ ਉਡੀਕ ਕਰ ਰਹੀ ਹੈ। ਇਸ ਜਾਂਚ ਨੂੰ ਜਲਦੀ ਨਿਪਟਾਉਣ ਲਈ ਪੰਜਾਬ ਸਰਕਾਰ ਨਾਲ ਸੰਪਰਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਮਾਰਟ ਸਿਟੀ ਲਈ ਮਿਲਿਆ ਪੈਸਾ ਆਮ ਲੋਕਾਂ ਦਾ ਹੈ। ਇਹ ਯਕੀਨੀ ਬਣਾਇਆ ਜਾਵੇਗਾ ਕਿ ਸਮਾਰਟ ਸਿਟੀ ਦੇ ਫੰਡ ਵਿਚ ਜੋ ਪੈਸਾ ਬਚਿਆ ਹੋਇਆ ਹੈ, ਉਸ ਨੂੰ ਸਹੀ ਕੰਮਾਂ ’ਤੇ ਖਰਚਿਆ ਜਾਵੇ। ਸਮਾਰਟ ਸਿਟੀ ਦੇ ਪੈਂਡਿੰਗ ਕੰਮ ਜਲਦ ਪੂਰੇ ਕਰਵਾਏ ਜਾਣਗੇ।

ਇਹ ਵੀ ਪੜ੍ਹੋ : ਪੰਜਾਬ 'ਚ ਟਰਾਲੇ ਦੀਆਂ ਬਰੇਕਾਂ ਫੇਲ੍ਹ ਹੋਣ ਕਾਰਨ ਵਾਪਰਿਆ ਵੱਡਾ ਹਾਦਸਾ, ਮਚਿਆ ਚੀਕ-ਚਿਹਾੜਾ

ਅਧਿਕਾਰੀਆਂ ਦੀ ਸੁਸਤੀ ਬਰਦਾਸ਼ਤ ਨਹੀਂ ਹੋਵੇਗੀ
ਵਿਨੀਤ ਧੀਰ ਨੇ ਕਿਹਾ ਕਿ ਉਨ੍ਹਾਂ ਕੌਂਸਲਰ ਹੁੰਦਿਆਂ ਵਾਰਡਾਂ ਦੀਆਂ ਸਮੱਸਿਆਵਾਂ ਨੂੰ ਨੇੜਿਓਂ ਜਾਣਿਆ ਸੀ। ਵਧੇਰੇ ਵਾਰਡਾਂ ਵਿਚ ਸਾਫ਼-ਸਫ਼ਾਈ, ਸੀਵਰੇਜ, ਗੈਰ-ਕਾਨੂੰਨੀ ਕਾਲੋਨੀਆਂ ਅਤੇ ਗੈਰ-ਕਾਨੂੰਨੀ ਉਸਾਰੀਆਂ ਸਬੰਧੀ ਸਮੱਸਿਆਵਾਂ ਹਨ, ਜਿਸ ਬਾਬਤ ਯੋਜਨਾ ਬਣਾ ਕੇ ਕੰਮ ਕੀਤਾ ਜਾਵੇਗਾ। ਸਰਫੇਸ ਵਾਟਰ ਪ੍ਰਾਜੈਕਟ ਕਾਰਨ ਜੋ ਸੜਕਾਂ ਟੁੱਟੀਆਂ ਹੋਈਆਂ ਹਨ, ਉਨ੍ਹਾਂ ਨੂੰ ਜਲਦ ਬਣਵਾਇਆ ਜਾਵੇਗਾ। ਲੋਕਾਂ ਦੀਆਂ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਜਵਾਬਦੇਹ ਬਣਾਇਆ ਜਾਵੇਗਾ। ਹੁਣ ਅਧਿਕਾਰੀਆਂ ਵੱਲੋਂ ਦਿਖਾਈ ਜਾ ਰਹੀ ਸੁਸਤੀ ਅਤੇ ਖਾਨਾਪੂਰਤੀ ਨਹੀਂ ਚੱਲੇਗੀ। ਸਰਕਾਰੀ ਪੋਰਟਲ ਐੱਮ-ਸੇਵਾ ਸਬੰਧੀ ਜੋ ਸ਼ਿਕਾਇਤਾਂ ਆ ਰਹੀਆਂ ਹਨ, ਉਨ੍ਹਾਂ ਨੂੰ ਵੀ ਦੂਰ ਕਰਵਾਇਆ ਜਾਵੇਗਾ। ਨਿਗਮ ਅਧਿਕਾਰੀਆਂ ਨੇ ਨਿਗਮ ਚੋਣਾਂ ਤੋਂ ਇਕ ਮਹੀਨਾ ਪਹਿਲਾਂ ਜਿਵੇਂ ਫੀਲਡ ਵਿਚ ਆ ਕੇ ਕੰਮ ਕੀਤਾ ਸੀ, ਅਗਲੇ 5 ਸਾਲ ਵੀ ਉਨ੍ਹਾਂ ਨੂੰ ਇਸੇ ਤਰ੍ਹਾਂ ਨਾਲ ਕੰਮ ਕਰਨਾ ਹੋਵੇਗਾ। ਇਸ ਦੌਰਾਨ ਡਿਪਟੀ ਮੇਅਰ ਮਲਕੀਤ ਸਿੰਘ ਨੇ ਕਿਹਾ ਕਿ ਨਿਗਮ ਦੀ ਹੱਦ ਵਿਚ ਸ਼ਾਮਲ ਹੋਏ ਪਿੰਡਾਂ ਵਿਚ ਅਜੇ ਤੱਕ ਬੁਨਿਆਦੀ ਢਾਂਚਾ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋਇਆ ਹੈ, ਇਸ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਯਤਨ ਕੀਤੇ ਜਾਣਗੇ।

ਇਹ ਵੀ ਪੜ੍ਹੋ : ਲੋਹੜੀ ਮੌਕੇ ਪੰਜਾਬੀਆਂ ਲਈ ਅਹਿਮ ਖ਼ਬਰ, ਲੋਕਾਂ ਨੂੰ ਇਥੇ ਮਿਲ ਰਿਹੈ ਸਸਤਾ ਰਾਸ਼ਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 

  • Jalandhar Mayor
  • Vineet Dhir
  • action
  • ਐਕਸ਼ਨ
  • ਜਲੰਧਰ
  • ਮੇਅਰ ਵਿਨੀਤ ਧੀਰ
  • ਗੈਰ ਕਾਨੂੰਨੀ ਕੰਮ

ਪੰਜਾਬ ਸਰਕਾਰ ਨੇ ਇਸ ਵੱਡੇ ਅਹੁਦੇ ਲਈ ਮੰਗੀਆਂ ਅਰਜ਼ੀਆਂ, ਇੰਝ ਕਰੋ ਅਪਲਾਈ

NEXT STORY

Stories You May Like

  • nimisha mehta statement
    ਨਹੀਂ ਰੁਕ ਰਿਹਾ ਗੜ੍ਹਸ਼ੰਕਰ ਵਿਚ ਗੈਰ-ਕਾਨੂੰਨੀ ਮਿੱਟੀ ਮਾਫ਼ੀਆ: ਨਿਮਿਸ਼ਾ ਮਹਿਤਾ
  • illegal immigrants deported from america
    ਅਮਰੀਕਾ ਤੋਂ ਵੱਡੀ ਗਿਣਤੀ 'ਚ ਗੈਰ ਕਾਨੂੰਨੀ ਪ੍ਰਵਾਸੀ ਹੋਣਗੇ ਡਿਪੋਰਟ!
  • punjab government  officers  employees
    ਪੰਜਾਬ ਸਰਕਾਰ ਵੱਲੋਂ ਇਨ੍ਹਾਂ ਅਧਿਕਾਰੀਆਂ 'ਤੇ ਕਾਰਵਾਈ ਦੇ ਨਿਰਦੇਸ਼, ਵੱਡੇ ਪੱਧਰ "ਤੇ ਹੋਵੇਗਾ ਐਕਸ਼ਨ
  • jalandhar smart city  s top officials may face charges
    ਜਲੰਧਰ ਸਮਾਰਟ ਸਿਟੀ ਦੇ ਵੱਡੇ ਅਫ਼ਸਰਾਂ 'ਤੇ ਡਿੱਗ ਸਕਦੀ ਹੈ ਗਾਜ, ਬਣ ਗਈ ਸੂਚੀ, ਵਿਜੀਲੈਂਸ ਲਵੇਗੀ ਐਕਸ਼ਨ
  • this work was going on in the call centers of mohali
    ਮੋਹਾਲੀ ਦੇ ਕਾਲ ਸੈਂਟਰਾਂ 'ਚ ਚੱਲ ਰਿਹਾ ਸੀ ਆਹ ਕੰਮ, ਹੋ ਗਿਆ ਪਰਦਾਫਾਸ਼, ਸੁਣ ਨਹੀਂ ਹੋਵੇਗਾ ਯਕੀਨ
  • g  r  p  arrested a youth carrying an illegal pistol
    ਜੀ. ਆਰ. ਪੀ. ਨੇ ਗੈਰ-ਕਾਨੂੰਨੀ ਪਿਸਤੌਲ ਲੈ ਕੇ ਜਾ ਰਹੇ ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ
  • gill will have to work with patience as captain  shastri
    ਬਤੌਰ ਕਪਤਾਨ ਗਿੱਲ ਲਈ ਕਪਤਾਨ ਆਸਾਨ ਨਹੀਂ ਹੋਵੇਗਾ, ਉਸਨੂੰ ਸਬਰ ਨਾਲ ਕੰਮ ਕਰਨਾ ਪਵੇਗਾ: ਸ਼ਾਸਤਰੀ
  • abroad  fraud  action
    ਵਿਦੇਸ਼ ਭੇਜਣ ਦੇ ਨਾਮ 'ਤੇ ਸਾਢੇ 5 ਲੱਖ ਰੁਪਏ ਦੀ ਠੱਗੀ, ਐਕਸ਼ਨ ਵਿਚ ਪੁਲਸ
  • bhagwant maan statement
    ਰਾਜਨੀਤੀ ’ਚ ਚੰਗੇ ਲੋਕਾਂ ਦੇ ਅੱਗੇ ਨਾ ਆਉਣ ਕਾਰਨ ਭ੍ਰਿਸ਼ਟ ਤੇ ਗੁੰਡਾ ਅਨਸਰ ਹਾਵੀ...
  • big good news for farmers involved in the dairy industry of punjab
    ਪੰਜਾਬ ਦੇ ਡੇਅਰੀ ਕਿੱਤੇ ਨਾਲ ਜੁੜੇ ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ, ਸਰਕਾਰ ਨੇ...
  • punjab nia raid
    ਪੰਜਾਬ 'ਚ ਤੜਕਸਾਰ NIA ਦੀ ਰੇਡ!
  • punjab weather update
    ਅੱਜ ਪੂਰੇ ਪੰਜਾਬ 'ਚ ਦਿਸੇਗਾ ਮਾਨਸੂਨ ਦਾ ਅਸਰ! ਹਨੇਰੀ-ਤੂਫ਼ਾਨ ਦੇ ਨਾਲ ਮੋਹਲੇਧਾਰ...
  • heavy rain and thunderstorm alert in punjab for the next 48 hours
    ਪੰਜਾਬ 'ਚ ਅਗਲੇ 48 ਘੰਟੇ ਭਾਰੀ! ਬਾਰਿਸ਼ ਤੇ ਤੂਫ਼ਾਨ ਦਾ Alert, ਮੌਸਮ ਦੀ ਵਿਭਾਗ...
  • heartbreaking accident in punjab
    ਪੰਜਾਬ 'ਚ ਰੂਹ ਕੰਬਾਊ ਹਾਦਸਾ! ਆਟੋ ਤੇ ਕਾਰ ਦੀ ਭਿਆਨਕ ਟੱਕਰ, 3 ਲੋਕਾਂ ਦੀ ਮੌਤ
  • aap appoints constituency in charges in punjab
    ਪੰਜਾਬ 'ਚ 'ਆਪ' ਵੱਲੋਂ ਹਲਕਾ ਇੰਚਾਰਜਾਂ ਦੀ ਨਿਯੁਕਤੀ, ਹਰਜੀ ਮਾਨ ਸਣੇ ਇਨ੍ਹਾਂ...
  • today  s top 10 news
    ਬਿਕਰਮ ਮਜੀਠੀਆ ਦੇ ਘਰ ਵਿਜੀਲੈਂਸ ਦੀ Raid ਤੇ ਕੇਜਰੀਵਾਲ ਦਾ ਵੱਡਾ ਬਿਆਨ, ਅੱਜ...
Trending
Ek Nazar
floods wreak havoc in china

ਚੀਨ 'ਚ ਹੜ੍ਹ ਦਾ ਕਹਿਰ, ਛੇ ਲੋਕਾਂ ਦੀ ਮੌਤ

iran defense deal

ਚੀਨ ਨਾਲ ਰੱਖਿਆ ਸਮਝੌਤਾ ਕਰਨ ਦੀ ਤਿਆਰੀ 'ਚ ਈਰਾਨ

minor made bride invited guests on rent

ਨਾਬਾਲਗਾ ਨੂੰ ਬਣਾਇਆ ਲਾੜੀ, ਕਿਰਾਏ 'ਤੇ ਬੁਲਾਏ ਮਹਿਮਾਨ ਤੇ ਫਿਰ....

car crashes

ਕਾਰ ਹਾਦਸਾਗ੍ਰਸਤ, ਛੇ ਕਿਸ਼ੋਰ ਹਸਪਤਾਲ 'ਚ ਦਾਖਲ

more than 200 immigrants left america

200 ਤੋਂ ਵਧੇਰੇ ਪ੍ਰਵਾਸੀਆਂ ਨੇ ਛੱਡਿਆ ਅਮਰੀਕਾ

more than five lakh refugees returned

ਪੰਜ ਲੱਖ ਤੋਂ ਵੱਧ ਸ਼ਰਨਾਰਥੀ ਪਰਤੇ ਅਫਗਾਨਿਸਤਾਨ

population declines

ਇਸ ਦੇਸ਼ ਦੀ ਆਬਾਦੀ ਘਟੀ, ਬਜ਼ੁਰਗਾਂ 'ਚ ਵਾਧਾ

britain buy f 35 aircraft

ਤਾਕਤ ਵਧਾਉਣ ਦੀ ਤਿਆਰੀ, ਬ੍ਰਿਟੇਨ ਖਰੀਦੇਗਾ ਪ੍ਰਮਾਣੂ ਬੰਬ ਲਿਜਾਣ ਦੇ ਸਮਰੱਥ F-35...

prayagraj  s sitara and captain  s marriage

'ਸਹੁਰੇ ਨਾਲ ਸੌਂਣ ਲਈ ਕੀਤਾ ਮਜ਼ਬੂਰ....', ਨਵੀਂ ਵਿਆਹੀ ਲਾੜੀ ਨੇ ਪਤੀ 'ਤੇ...

oil tanker catches fire

ਤੇਲ ਟੈਂਕਰ ਨੂੰ ਲੱਗੀ ਅੱਗ, ਚਾਰ ਲੋਕਾਂ ਦੀ ਮੌਤ

pakistan international airlines flights to gulf countries

PIA ਨੇ ਖਾੜੀ ਦੇਸ਼ਾਂ ਲਈ ਉਡਾਣਾਂ ਮੁੜ ਕੀਤੀਆਂ ਸ਼ੁਰੂ

record 59 000 people custody in us

ਅਮਰੀਕਾ 'ਚ ਰਿਕਾਰਡ 59,000 ਲੋਕ ਲਏ ਗਏ ਹਿਰਾਸਤ 'ਚ

prisoners iran

ਈਰਾਨ ਨੇ ਜਾਸੂਸੀ ਦੇ ਦੋਸ਼ 'ਚ ਤਿੰਨ ਹੋਰ ਕੈਦੀਆਂ ਨੂੰ ਦਿੱਤੀ ਫਾਂਸੀ

over 3 100 indians evacuates from iran israel

ਈਰਾਨ-ਇਜ਼ਰਾਈਲ ਟਕਰਾਅ : 'ਆਪ੍ਰੇਸ਼ਨ ਸਿੰਧੂ' ਤਹਿਤ 3,100 ਤੋਂ ਵੱਧ ਭਾਰਤੀ ਪਰਤੇ

weather changes in punjab

ਪੰਜਾਬ 'ਚ ਮੌਸਮ ਹੋਇਆ ਸੁਹਾਵਨਾ, ਦਿਨ ਚੜ੍ਹਦਿਆਂ ਹੋਈ ਬਾਰਿਸ਼ ਨੇ ਦਿਵਾਈ ਗਰਮੀ ਤੋਂ...

zohran mamdani declared winner in democratic primary election

ਭਾਰਤੀ-ਅਮਰੀਕੀ ਜ਼ੋਹਰਾਨ ਮਮਦਾਨੀ ਪ੍ਰਾਇਮਰੀ ਚੋਣ 'ਚ ਜੇਤੂ ਘੋਸ਼ਿਤ

gujarati indian arrested in us

ਅਮਰੀਕਾ 'ਚ ਗੁਜਰਾਤੀ-ਭਾਰਤੀ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਗ੍ਰਿਫ਼ਤਾਰ

heavy rains expected in punjab

ਪੰਜਾਬ 'ਚ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਦਿੱਤੀ ਵੱਡੀ ਚਿਤਾਵਨੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • good news for pf members epfo has changed this rule
      PF ਮੈਂਬਰਾਂ ਲਈ ਖੁਸ਼ਖਬਰੀ, EPFO ਨੇ ਇਸ ਨਿਯਮ 'ਚ ਕੀਤਾ ਬਦਲਾਅ, ਹੋਵੇਗਾ ਵੱਡਾ...
    • 3 friends die phone fell into well
      Game ਖੇਡਦੇ ਸਮੇਂ ਖੂਹ 'ਚ ਡਿੱਗਿਆ Phone, ਕੱਢਣ ਗਏ 3 ਦੋਸਤ, ਫਿਰ ਜੋ ਹੋਇਆ ਸੁਣ...
    • drone missile army ministry of defense
      ਡਰੋਨ ਤੇ ਮਿਜ਼ਾਈਲਾਂ ਸਮੇਤ ਫੌਜ ਨੂੰ ਮਿਲਣਗੇ ਘਾਤਕ ਹਥਿਆਰ
    • state bank of india recruitment sbi
      ਸਟੇਟ ਬੈਂਕ ਆਫ਼ ਇੰਡੀਆ 'ਚ ਨਿਕਲੀਆਂ ਭਰਤੀਆਂ, ਜਾਣੋ ਕਿੰਨੀ ਮਿਲੇਗੀ ਤਨਖਾਹ
    • after a big fall in gold and silver prices  prices have risen again
      ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਤੋਂ ਬਾਅਦ ਫਿਰ ਚੜ੍ਹੇ ਭਾਅ, ਜਾਣੋ...
    • honeymoon murder case raja raghuvanshi sonam
      Honeymoon Case: ਰਾਜਾ ਰਘੂਵੰਸ਼ੀ ਮਾਮਲੇ 'ਚ ਸੋਨਮ ਦਾ ਇਕ ਹੋਰ ਹੈਰਾਨੀਜਨਕ...
    • love in hardik pandya
      ਨਤਾਸ਼ਾ ਤੋਂ ਪਹਿਲਾਂ ਇਸ ਮਸ਼ਹੂਰ ਅਦਾਕਾਰਾ ਨੂੰ ਡੇਟ ਕਰ ਰਹੇ ਸਨ ਹਾਰਦਿਕ ਪਾਂਡਿਆ?...
    • weather changes in punjab
      ਪੰਜਾਬ 'ਚ ਮੌਸਮ ਹੋਇਆ ਸੁਹਾਵਨਾ, ਦਿਨ ਚੜ੍ਹਦਿਆਂ ਹੋਈ ਬਾਰਿਸ਼ ਨੇ ਦਿਵਾਈ ਗਰਮੀ ਤੋਂ...
    • people old at young age baba vanga s prediction
      ਸਾਵਧਾਨ! ਆ ਰਹੀ ਹੈ ਵੱਡੀ ਤਬਾਹੀ..., ਬਾਬਾ ਵੇਂਗਾ ਦੀ ਇਕ ਹੋਰ ਡਰਾਉਣੀ ਭਵਿੱਖਬਾਣੀ
    • zohran mamdani declared winner in democratic primary election
      ਭਾਰਤੀ-ਅਮਰੀਕੀ ਜ਼ੋਹਰਾਨ ਮਮਦਾਨੀ ਪ੍ਰਾਇਮਰੀ ਚੋਣ 'ਚ ਜੇਤੂ ਘੋਸ਼ਿਤ
    • ration card holders
      ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖ਼ਬਰ, ਇਨ੍ਹਾਂ ਲੋਕਾਂ ਦੇ ਕੱਟੇ ਜਾਣਗੇ Card
    • ਪੰਜਾਬ ਦੀਆਂ ਖਬਰਾਂ
    • big good news for farmers involved in the dairy industry of punjab
      ਪੰਜਾਬ ਦੇ ਡੇਅਰੀ ਕਿੱਤੇ ਨਾਲ ਜੁੜੇ ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ, ਸਰਕਾਰ ਨੇ...
    • australia and uk work visa
      ਆਸਟ੍ਰੇਲੀਆ ਅਤੇ UK 'ਚ ਕਾਮਿਆਂ ਦੀ ਭਾਰੀ ਮੰਗ, ਤੁਰੰਤ ਕਰੋ ਅਪਲਾਈ
    • big alert for millions of punjabis who are getting free wheat
      ਮੁਫ਼ਤ ਕਣਕ ਲੈਣ ਵਾਲੇ ਲੱਖਾਂ ਪੰਜਾਬੀਆਂ ਲਈ ਵੱਡਾ ALERT, ਕਰ ਲਓ ਜਲਦੀ ਨਹੀਂ...
    • punjab nia raid
      ਪੰਜਾਬ 'ਚ ਤੜਕਸਾਰ NIA ਦੀ ਰੇਡ!
    • cm mann press conference
      ਹੋਣ ਜਾ ਰਿਹੈ ਵੱਡਾ ਐਲਾਨ! CM ਮਾਨ ਨੇ ਸੱਦ ਲਈ ਪ੍ਰੈੱਸ ਕਾਨਫ਼ਰੰਸ
    • punjab weather update
      ਅੱਜ ਪੂਰੇ ਪੰਜਾਬ 'ਚ ਦਿਸੇਗਾ ਮਾਨਸੂਨ ਦਾ ਅਸਰ! ਹਨੇਰੀ-ਤੂਫ਼ਾਨ ਦੇ ਨਾਲ ਮੋਹਲੇਧਾਰ...
    • punjab school orders
      ਪੰਜਾਬ ਦੇ ਸਕੂਲਾਂ 'ਚ ਗਰਮੀ ਦੀਆਂ ਛੁੱਟੀਆਂ ਵਿਚਾਲੇ ਨਵੇਂ ਹੁਕਮ! ਹੁਣ 10 ਜੁਲਾਈ...
    • g  r  p  arrested a youth carrying an illegal pistol
      ਜੀ. ਆਰ. ਪੀ. ਨੇ ਗੈਰ-ਕਾਨੂੰਨੀ ਪਿਸਤੌਲ ਲੈ ਕੇ ਜਾ ਰਹੇ ਨੌਜਵਾਨ ਨੂੰ ਕੀਤਾ...
    • 4 women killed  3 seriously injured in collision between auto and car
      ਸਵਾਰੀਆਂ ਨਾਲ ਭਰੇ ਆਟੋ ਅਤੇ ਕਾਰ ਦੀ ਟੱਕਰ ਦੌਰਾਨ 4 ਔਰਤਾਂ ਦੀ ਮੌਤ, 3 ਗੰਭੀਰ...
    • gst department raids business premises of several hosiery and scrap
      ਜੀ. ਐੱਸ. ਟੀ. ਵਿਭਾਗ ਨੇ ਸ਼ਹਿਰ ਦੇ ਕਈ ਹੌਜ਼ਰੀ ਅਤੇ ਸਕ੍ਰੈਪ ਡੀਲਰਾਂ ਦੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +