ਜਲੰਧਰ- ਦੇਸ਼ ਭਰ ਵਿਚ ਅੱਜ ਲੋਹੜੀ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਲੋਹੜੀ ਦੇ ਤਿਉਹਾਰ ਵਿਚਾਲੇ ਪੰਜਾਬ ਵਾਸੀਆਂ ਲਈ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ। ਕੇਂਦਰ ਸਰਕਾਰ ਦੇ ਭਾਰਤ ਬਰਾਂਡ ਦਾ ਦੂਜਾ ਪੜਾਅ ਅੱਜ ਤੋਂ ਸ਼ੁਰੂ ਹੋ ਗਿਆ ਹੈ। ਅੱਜ ਤੋਂ ਲੋਕਾਂ ਨੂੰ ਸਸਤੇ ਭਾਅ 'ਤੇ ਦਾਲਾਂ, ਆਟਾ ਅਤੇ ਚੌਲ ਉਪਲੱਬਧ ਕਰਵਾਏ ਜਾ ਰਹੇ ਹਨ। ਇਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਭਾਗ ਇਕ ਵਿੱਚ ਭਾਰਤ ਸਰਕਾਰ ਨੇ ਲੋਕਾਂ ਨੂੰ ਸਸਤੇ ਪਿਆਜ਼, ਦਾਲਾਂ, ਚੌਲ ਆਦਿ ਵੰਡੇ ਸਨ।
ਇਹ ਵੀ ਪੜ੍ਹੋ : ਪੰਜਾਬ 'ਚ ਬੱਚਿਆਂ ਨਾਲ ਭਰੀ ਸਕੂਲ ਬੱਸ ਤੇ ਕਾਰ ਦੀ ਜ਼ਬਰਦਸਤ ਟੱਕਰ, ਵਾਹਨਾਂ ਦੇ ਉੱਡੇ ਪਰਖੱਚੇ
ਸੋਮਵਾਰ ਨੂੰ ਨੈਸ਼ਨਲ ਕੰਜ਼ਿਊਮਰ ਕੋਆਪਰੇਟਿਵ ਫੈਡਰੇਸ਼ਨ ਆਫ਼ ਇੰਡੀਆ ਲਿਮਟਿਡ (ਐੱਨ. ਸੀ. ਸੀ. ਐੱਫ਼) ਰਾਹੀਂ, ਸ਼ਹਿਰ ਵਿੱਚ ਭਾਰਤ ਚੌਲ 34 ਰੁਪਏ ਪ੍ਰਤੀ ਕਿਲੋ, ਭਾਰਤ ਆਟਾ 30 ਰੁਪਏ ਪ੍ਰਤੀ ਕਿਲੋ, ਭਾਰਤ ਛੋਲਿਆਂ ਦੀ ਦਾਲ 70 ਰੁਪਏ ਪ੍ਰਤੀ ਕਿਲੋ, ਭਾਰਤ ਹੋਲ ਛੋਲੇ 58 ਰੁਪਏ ਪ੍ਰਤੀ ਕਿਲੋ, ਭਾਰਤ ਮੂੰਗ 93 ਰੁਪਏ, ਭਾਰਤ ਮੂੰਗ ਦਾਲ 107 ਰੁਪਏ ਅਤੇ ਭਾਰਤ ਮਸੂਰ ਦਾਲ 89 ਰੁਪਏ ਪ੍ਰਤੀ ਕਿਲੋ ਵਿੱਚ ਉਪਲੱਬਧ ਹੋਣਗੇ। ਜਲੰਧਰ ਦੀ ਮਕਸੂਦਾਂ ਸਬਜ਼ੀ ਮੰਡੀ ਅਤੇ ਹੋਰ ਖੇਤਰਾਂ ਵਿੱਚ ਵਿਸ਼ੇਸ਼ ਤੌਰ 'ਤੇ ਪ੍ਰਚੂਨ ਕਾਊਂਟਰ ਸਥਾਪਤ ਕੀਤੇ ਗਏ ਹਨ ਜਦਕਿ ਲੋਕਾਂ ਦੇ ਘਰਾਂ ਤੱਕ ਚੀਜ਼ਾਂ ਪਹੁੰਚਾਉਣ ਲਈ ਮੋਬਾਇਲ ਵੈਨਾਂ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਹਰ ਕੋਈ ਇਸ ਯੋਜਨਾ ਦਾ ਲਾਭ ਲੈ ਸਕੇ।
ਇਹ ਵੀ ਪੜ੍ਹੋ : ਪੰਜਾਬ 'ਚ Alert! 4 ਦਿਨਾਂ ਲਈ ਮੌਸਮ ਸਬੰਧੀ ਹੋ ਗਈ ਵੱਡੀ ਭਵਿੱਖਬਾਣੀ, ਆਵੇਗਾ ਤੂਫ਼ਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਵੇਂ AC ਦੀ ਡੇਢ ਮਹੀਨੇ ’ਚ ਹੀ ਕੂਲਿੰਗ ਹੋਈ ਘੱਟ, ਕਮਿਸ਼ਨ ਨੇ ਠੋਕਿਆ ਭਾਰੀ ਜੁਰਮਾਨਾ
NEXT STORY