ਜੰਮੂ-ਕਸ਼ਮੀਰ/ਜਲੰਧਰ (ਜੁਗਿੰਦਰ ਸੰਧੂ)- ਸਰਹੱਦੀ ਖੇਤਰਾਂ ’ਚ ਰਹਿਣ ਵਾਲੇ ਪਰਿਵਾਰਾਂ ਦਾ ਜੀਵਨ ਹਮੇਸ਼ਾ ਸੰਕਟਾਂ ਦਾ ਸੇਕ ਸਹਿਣ ਕਰਦਿਆਂ ਹੀ ਗੁਜਰਦਾ ਹੈ। ਦੇਸ਼ ਦੇ ਬਾਕੀ ਹਿੱਸਿਆਂ ਦੇ ਮੁਕਾਬਲੇ ਸਰਹੱਦੀ ਲੋਕਾਂ ਲਈ ਆਮਦਨ ਦੇ ਵਸੀਲੇ ਘੱਟ ਹੁੰਦੇ ਹਨ ਅਤੇ ਨਾਲ ਹੀ ਸਹੂਲਤਾਂ ਦੀ ਘਾਟ ਵੀ ਰੜਕਦੀ ਰਹਿੰਦੀ ਹੈ। ਮੁਸੀਬਤਾਂ ਅਤੇ ਮੁਸ਼ਕਲਾਂ ਦੇ ਜ਼ਖਮਾਂ ’ਤੇ ਪਾਕਿਸਤਾਨ ਵੱਲੋਂ ਕੀਤੀਆਂ ਜਾਂਦੀਆਂ ਅਣਮਨੁੱਖੀ ਹਰਕਤਾਂ ਨਮਕ ਛਿੜਕਦੀਆਂ ਰਹਿੰਦੀਆਂ ਹਨ। ਇਸ ਤਰ੍ਹਾਂ ਦੀ ਸਥਿਤੀ ਵਿਚ ਲੋਕ ਆਪਣੇ ਕੰਮ-ਧੰਦੇ ਆਮ ਵਾਂਗ ਨਹੀਂ ਕਰ ਸਕਦੇ ਅਤੇ ਉਪਰੋਂ ਤ੍ਰਾਸਦੀ ਇਹ ਕਿ ਸਾਡੀਆਂ ਸਰਕਾਰਾਂ ਕੋਲ ਇਨ੍ਹਾਂ ਲੋਕਾਂ ਦਾ ਦੁੱਖ-ਸੁੱਖ ਪੁੱਛਣ ਜਾਂ ਵੰਡਾਉਣ ਲਈ ਸਮੇਂ ਅਤੇ ਸਕੀਮਾਂ ਦੀ ਅਣਹੋਂਦ ਹੀ ਹੁੰਦੀ ਹੈ।
ਇਹ ਵੀ ਪੜ੍ਹੋ: ਬੇਗੋਵਾਲ 'ਚ ਖ਼ੌਫ਼ਨਾਕ ਵਾਰਦਾਤ, 23 ਸਾਲ ਦੇ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ
ਨਤੀਜਾ ਇਹ ਹੈ ਕਿ ਸਰਹੱਦੀ ਲੋਕ ਬੁਨਿਆਦੀ ਸਹੂਲਤਾਂ ਨੂੰ ਵੀ ਤਰਸਦੇ ਰਹਿੰਦੇ ਹਨ, ਜਿਸ ਕਾਰਣ ਇਨ੍ਹਾਂ ਦੇ ਬੱਚੇ ਚੰਗੀ ਅਤੇ ਲੋੜੀਂਦੀ ਵਿਦਿਆ ਤੋਂ ਵਾਂਝੇ ਰਹਿ ਜਾਂਦੇ ਹਨ। ਜਿਹੜੇ ਔਖੇ-ਸੌਖੇ ਪੜ੍ਹਾਈ ਦਾ ਸਰਟੀਫਿਕੇਟ ਹਾਸਲ ਕਰ ਲੈਂਦੇ ਹਨ, ਉਹ ਰੋਜ਼ਗਾਰ ਨੂੰ ਲੱਭਦੇ ਥੱਕ ਜਾਂਦੇ ਹਨ। ਲੜਕੀਆਂ ਦੀ ਹਾਲਤ ਤਾਂ ਹੋਰ ਵੀ ਚਿੰਤਾਜਨਕ ਹੁੰਦੀ ਹੈ। ਪਿੰਡਾਂ ਦੇ ਲੋਕ ਇਲਾਜ ਦੀ ਘਾਟ ਕਾਰਨ ਬੀਮਾਰੀਆਂ ਦੇ ਸ਼ਿਕਾਰ ਬਣ ਜਾਂਦੇ ਹਨ। ਜੀਵਨ ਵਿਚ ਅਨੇਕ ਤਰ੍ਹਾਂ ਦੀਆਂ ਮੁਸ਼ਕਲਾਂ ਸਹਿਣ ਕਰ ਰਹੇ ਅਜਿਹੇ ਪਰਿਵਾਰਾਂ ਦੀ ਮਦਦ ਲਈ ਹੀ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਅਕਤੂਬਰ 1999 ਤੋਂ ਇਕ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ 592ਵੇਂ ਟਰੱਕ ਦੀ ਰਾਹਤ ਸਮੱਗਰੀ ਬੀਤੇ ਦਿਨ ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਨਾਲ ਸਬੰਧਤ ਸਰਹੱਦੀ ਪਰਿਵਾਰਾਂ ਦਰਮਿਆਨ ਵੰਡੀ ਗਈ।
ਇਹ ਸਮੱਗਰੀ ਭਗਵਾਨ ਮਹਾਵੀਰ ਸੇਵਾ ਸੰਸਥਾ ਦੇ ਪ੍ਰਧਾਨ ਸ਼੍ਰੀ ਰਾਕੇਸ਼ ਜੈਨ ਦੇ ਯਤਨਾਂ ਸਦਕਾ ਲੁਧਿਆਣਾ ਦੇ ਮਦਨ ਲਾਲ ਜੈਨ ਅਤੇ ਮੋਹਨ ਲਾਲ ਜੈਨ (ਨਾਲਾਗੜ੍ਹ, ਹਿਮਾਚਸ ਪ੍ਰਦੇਸ਼ ਵਾਲੇ), ਮੈਸਰਜ਼ ਐੈੱਮ. ਐੈੱਮ. ਓਸਵਾਲ ਪਰਿਵਾਰ ਵੱਲੋਂ ਆਪਣੇ ਪਰਮ ਪੂਜਨੀਕ ਪਿਤਾ ਸਵ. ਰਾਮ ਲਾਲ ਜੈਨ ਅਤੇ ਮਾਤਾ ਸਵ. ਨੱਥੀ ਦੇਵੀ ਜੈਨ ਦੀ ਪਵਿੱਤਰ ਯਾਦ ਵਿਚ ਭਿਜਵਾਈ ਗਈ ਸੀ। ਇਸ ਮੌਕੇ 300 ਪਰਿਵਾਰਾਂ ਨੂੰ 600 ਕੰਬਲਾਂ ਦੀ ਵੰਡ ਕੀਤੀ ਗਈ।
ਇਹ ਵੀ ਪੜ੍ਹੋ: ਪਿਓ-ਧੀ ਦਾ ਰਿਸ਼ਤਾ ਤਾਰ-ਤਾਰ, 3 ਸਾਲ ਤੱਕ ਧੀ ਨਾਲ ਮਿਟਾਉਂਦਾ ਰਿਹਾ ਹਵਸ ਦੀ ਭੁੱਖ, ਇੰਝ ਖੁੱਲ੍ਹਿਆ ਭੇਤ
ਪਿੰਡ ਸਿੰਬਲ ਸਕੋਲ ਵਿਚ ਹੋਏ ਰਾਹਤ ਵੰਡ ਆਯੋਜਨ ਨੂੰ ਸੰਬੋਧਨ ਕਰਦਿਆਂ ਸ਼੍ਰੀ ਰਾਕੇਸ਼ ਜੈਨ ਨੇ ਕਿਹਾ ਕਿ ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਰਾਹਤ ਸਮੱਗਰੀ ਦਾ ਜਿਹੜਾ ਮਹਾਯੱਗ ਪਿਛਲੇ 21 ਸਾਲਾਂ ਤੋਂ ਚਲਾਇਆ ਜਾ ਰਿਹਾ ਹੈ, ਇਕ ਮਹਾਨ ਕਾਰਜ ਹੈ। ਮਨੁੱਖਤਾ ਦੀ ਸੇਵਾ ਲਈ ਅਜਿਹੀ ਮਿਸਾਲ ਘੱਟ ਹੀ ਵੇਖਣ ਨੂੰ ਮਿਲਦੀ ਹੈ। ਉਨ੍ਹਾਂ ਕਿਹਾ ਕਿ ਵਿਜੇ ਜੀ ਤੋਂ ਪ੍ਰੇਰਿਤ ਹੋ ਕੇ ਹੀ ਲੁਧਿਆਣਾ ਦੇ ਜੈਨ ਪਰਿਵਾਰ ਵੀ ਲੋੜਵੰਦਾਂ ਦੀ ਸੇਵਾ-ਸਹਾਇਤਾ ਲਈ ਇਸ ਰਾਹਤ ਮੁਹਿੰਮ ਵਿਚ ਵਧ-ਚੜ੍ਹ ਕੇ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਭਗਵਾਨ ਮਹਾਵੀਰ ਸੁਆਮੀ ਜੀ, ਜਿਨ੍ਹਾਂ ਦਾ ਜਨਮ ਦਿਹਾੜਾ ਹਾਲ ਹੀ ਵਿਚ ਮਨਾਇਆ ਗਿਆ, ਦੀਆਂ ਸਿੱਖਿਆਵਾਂ ਅਨੁਸਾਰ ਸੇਵਾ ਦਾ ਇਹ ਸਿਲਸਿਲਾ ਭਵਿੱਖ ਵਿਚ ਵੀ ਜਾਰੀ ਰਹੇਗਾ ਅਤੇ ਸਰਹੱਦੀ ਖੇਤਰਾਂ ਵਿਚ ਦੁਸ਼ਮਣ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਹੋਰ ਸਮੱਗਰੀ ਭਿਜਵਾਈ ਜਾਵੇਗੀ।
ਇਹ ਵੀ ਪੜ੍ਹੋ: ਜਲੰਧਰ: ਕੋਰੋਨਾ ਦੌਰ ਦੀ ਦਰਦਨਾਕ ਤਸਵੀਰ, 12 ਦਿਨ ਲਾਸ਼ ਲੈਣ ਨਹੀਂ ਪੁੱਜਾ ਪਰਿਵਾਰ, ਪ੍ਰਸ਼ਾਸਨ ਨੇ ਨਿਭਾਈਆਂ ਅੰਤਿਮ ਰਸਮਾਂ
ਜਲੰਧਰ ਦੇ ਐੱਨ. ਆਰ. ਆਈ. ਸ. ਸਰਬਜੀਤ ਸਿੰਘ ਗਿਲਜੀਆਂ ਨੇ ਕਿਹਾ ਕਿ ਪਿਛਲੇ ਸਾਲਾਂ ਵਿਚ ਪਾਕਿਸਤਾਨ ਨੇ ਭਾਰਤ ਨੂੰ ਕਈ ਜ਼ਖਮ ਦਿੱਤੇ ਹਨ, ਜਿਸ ਦੌਰਾਨ ਸਾਡੇ ਨਾਗਰਿਕਾਂ ਨੂੰ ਭਾਰੀ ਨੁਕਸਾਨ ਸਹਿਣ ਕਰਨਾ ਪਿਆ। ਉਨ੍ਹਾਂ ਕਿਹਾ ਕਿ ਜੇਕਰ ਪਾਕਿਸਤਾਨ ਭਵਿੱਖ ਵਿਚ ਵੀ ਆਪਣੀਆਂ ਘਟੀਆਂ ਹਰਕਤਾਂ ਤੋਂ ਬਾਜ਼ ਨਾ ਆਇਆ ਤਾਂ ਇਕ ਦਿਨ ਉਸ ਨੂੰ ਖਮਿਆਜ਼ਾ ਭੁਗਤਣਾ ਪਵੇਗਾ।
ਇਹ ਵੀ ਪੜ੍ਹੋ: ਕਪੂਰਥਲਾ: ਧੀ ਦਾ ਮੂੰਹ ਵੇਖਣਾ ਵੀ ਨਾ ਹੋਇਆ ਨਸੀਬ, ਜਨਮ ਦੇਣ ਦੇ ਬਾਅਦ ਮਾਂ ਨੇ ਤੋੜ ਦਿੱਤਾ ਦਮ
ਦੇਸ਼ ਦੀ ਮਿੱਟੀ ਨੂੰ ਪਿਆਰ ਕਰਨ ਵਾਲੇ ਹਨ ਸਰਹੱਦੀ ਲੋਕ : ਵਰਿੰਦਰ ਸ਼ਰਮਾ
ਪੰਜਾਬ ਕੇਸਰੀ ਦੀ ਰਾਹਤ ਟੀਮ ਦੇ ਮੁਖੀ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਨੇ ਇਸ ਮੌਕੇ ਰਾਹਤ ਸਮੱਗਰੀ ਲੈਣ ਲਈ ਜੁੜੇ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਹੱਦੀ ਲੋਕ ਦੇਸ਼ ਦੀ ਮਿੱਟੀ ਨੂੰ ਪਿਆਰ ਕਰਨ ਵਾਲੇ ਹਨ, ਜਿਹੜੇ ਵੱਡੀਆਂ ਮੁਸੀਬਤਾਂ ਸਹਿਣ ਕਰ ਕੇ ਵੀ ਦੁਸ਼ਮਣ ਦੇ ਸਾਹਮਣੇ ਹਰ ਵੇਲੇ ਡਟੇ ਰਹਿੰਦੇ ਹਨ। ਇਹ ਲੋਕ ਬਿਨਾਂ ਤਨਖਾਹ ਤੋਂ ਦੇਸ਼ ਦੇ ਪਹਿਰੇਦਾਰਾਂ ਦੀ ਭੂਮਿਕਾ ਨਿਭਾਅ ਰਹੇ ਹਨ। ਸ਼ਰਮਾ ਨੇ ਕਿਹਾ ਕਿ ਸਰਹੱਦੀ ਖੇਤਰਾਂ ’ਚ ਰਹਿਣ ਵਾਲੇ ਨੌਜਵਾਨਾਂ ਨੂੰ ਨੌਕਰੀਆਂ ਵਿਚ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇ ਕੋਈ ਨਾਗਰਿਕ ਪਾਕਿਸਤਾਨ ਦੀ ਕਿਸੇ ਹਰਕਤ ਕਾਰਨ ਸ਼ਹੀਦ ਹੋ ਜਾਂਦਾ ਹੈ ਤਾਂ ਉਸ ਦੇ ਪਰਿਵਾਰਾਂ ਨੂੰ ਵੀ ਸੈਨਿਕਾਂ ਵਾਂਗ ਮੁਆਵਜ਼ਾ ਅਤੇ ਸਹੂਲਤਾਂ ਦਿੱਤੀਆਂ ਜਾਣ ਅਤੇ ਸਰਹੱਦੀ ਕਿਸਾਨਾਂ ਲਈ ਵੀ ਸਰਕਾਰ ਨੂੰ ਵਿਸ਼ੇਸ਼ ਸਹੂਲਤ ਅਤੇ ਨੀਤੀ ਦਾ ਐਲਾਨ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ: ਫਿਲੌਰ ਤੋਂ ਵੱਡੀ ਖ਼ਬਰ, ਹਵੇਲੀ ’ਚ ਬਣੇ ਬਾਥਰੂਮ ’ਚ ਮਹਿਲਾ ਨੇ ਖ਼ੁਦ ਨੂੰ ਲਾਈ ਅੱਗ
ਸਰਹੱਦੀ ਪਿੰਡਾਂ ’ਚ ਵਿਕਾਸ ਨਹੀਂ ਹੋ ਸਕਿਆ : ਵਿਧਾਇਕ ਜੁਗਿੰਦਰ ਪਾਲ
ਪਠਾਨਕੋਟ ਦੇ ਹਲਕਾ ਭੋਆ ਤੋਂ ਵਿਧਾਇਕ ਜੁਗਿੰਦਰ ਪਾਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਰਹੱਦੀ ਪਿੰਡਾਂ ਵਿਚ ਪਿਛਲੇ 75 ਸਾਲਾਂ ਦੇ ਅਰਸੇ ਦੌਰਾਨ ਵਿਕਾਸ ਕਾਰਜ ਨਹੀਂ ਹੋ ਸਕੇ। ਉਨ੍ਹਾਂ ਕਿਹਾ ਕਿ ਅੱਜ ਵੀ ਇਸ ਖੇਤਰ ਦੇ ਪਿੰਡ ਗਲੀਆਂ-ਨਾਲੀਆਂ ਦੇ ਨਿਰਮਾਣ ਤੋਂ ਵਾਂਝੇ ਹਨ। ਬੀਤੇ ਸਾਲਾਂ ਵਿਚ ਜਾਂ ਤਾਂ ਵਿਧਾਇਕਾਂ ਦੀਆਂ ਅਤੇ ਜਾਂ ਫਿਰ ਸਰਪੰਚਾਂ ਦੀਆਂ ਕੋਠੀਆੰ ਆਦਿ ਦਾ ਨਿਰਮਾਣ ਹੋਇਆ ਹੈ ਪਰ ਲੋਕਾਂ ਤਕ ਸਹੂਲਤਾਂ ਨਹੀਂ ਪਹੁੰਚ ਸਕੀਆਂ। ਵਿਧਾਇਕ ਨੇ ਕਿਹਾ ਕਿ ਮੇਰੇ ਲਈ ਲੋਕਾਂ ਦੀ ਸੇਵਾ ਹੀ ਸਭ ਤੋਂ ਉਪਰ ਹੈ ਅਤੇ ਇਸ ਕਾਰਨ ਹੀ ਮੈਂ ਹੁਣ ਖੇਤਰ ਦੇ ਵਿਕਾਸ ਵੱਲ ਸਾਰਾ ਧਿਆਨ ਦੇ ਰਿਹਾ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਚਲਾਈ ਜਾ ਰਹੀ ਰਾਹਤ ਮੁਹਿੰਮ ਨਾਲ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਵੱਡਾ ਸਹਾਰਾ ਅਤੇ ਪ੍ਰੇਰਨਾ ਮਿਲਦੀ ਹੈ। ਇਸ ਮੁਹਿੰਮ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਘੱਟ ਹੈ।
ਮਿਹਨਤ ਕਰ ਕੇ ਘਰ ਦਾ ਤੋਰਾ ਤੋਰਦੀ ਹੈ ਵਿਧਵਾ ਸੰਤੋਸ਼ ਕੌਰ
ਪਿੰਡ ਸਕੋਲ ਦੀ ਰਹਿਣ ਵਾਲੀ ਵਿਧਵਾ ਸੰਤੋਸ਼ ਕੌਰ ਵੀ ਉਥੇ ਰਾਹਤ ਸਮੱਗਰੀ ਲੈਣ ਲਈ ਪੁੱਜੀ ਸੀ। ਉਸ ਨੇ ਦੱਸਿਆ ਕਿ ਉਸ ਦਾ ਪਤੀ ਭਜਨ ਸਿੰਘ 13 ਸਾਲ ਪਹਿਲਾਂ ਬੀਮਾਰ ਹੋਣ ਕਾਰਨ ਸਵਰਗਵਾਸ ਹੋ ਗਿਆ ਸੀ। ਉਸ ਦੇ ਘਰ ਇਕ ਛੋਟੀ ਬੱਚੀ ਸੀ ਜਿਹੜੀ ਹੁਣ 10ਵੀਂ ਜਮਾਤ ਵਿਚ ਪੜ੍ਹਦੀ ਹੈ। ਆਪਣੀ ਬੇਟੀ ਦੀ ਪੜ੍ਹਾਈ ਅਤੇ ਘਰ ਦੀ ਰੋਟੀ ਚਲਾਉਣ ਲਈ ਸੰਤੋਸ਼ ਸਖਤ ਮਿਹਨਤ ਕਰਦੀ ਹੈ। ਉਹ ਇਕ ਸਕੂਲ ਵਿਚ ਬੱਚਿਆਂ ਦੀ ਦੁਪਹਿਰ ਦੀ ਰੋਟੀ ਬਣਾਉਣ ਦਾ ਕੰਮ ਕਰਦੀ ਹੈ ਅਤੇ ਇਸ ਆਸਰੇ ਹੀ ਉਸ ਦੀ ਆਪਣੀ ਰੋਟੀ ਚੱਲਦੀ ਹੈ। ਉਸ ਨੂੰ ਸਰਕਾਰ ਤੋਂ ਕੋਈ ਮਦਦ ਜਾਂ ਰਾਹਤ ਨਹੀਂ ਮਿਲੀ। ਉਸ ਨੇ ਕਿਹਾ ਕਿ ਸਰਕਾਰ ਉਸ ਦੀ ਬੇਟੀ ਦੀ ਪੜ੍ਹਾਈ ਦਾ ਖਰਚਾ ਹੀ ਦੇ ਦੇਵੇ ਤਾਂ ਉਸ ਦਾ ਸਾਹ ਕੁਝ ਸੌਖਾ ਹੋ ਜਾਵੇ।
ਇਹ ਵੀ ਪੜ੍ਹੋ: ਸਾਈਕਲਿੰਗ ਕਰਨ ਵਾਲਿਆਂ ਲਈ ਮਿਸਾਲ ਬਣੇ ਮੁਕਤਸਰ ਦੇ ਇਹ ਦੋ ਭਰਾ, ਹੁੰਦੀਆਂ ਨੇ ਆਪ ਮੁਹਾਰੇ ਚਰਚਾਵਾਂ
ਬੇਸਹਾਰਾ ਹੋ ਗਈ ਬਮਿਆਲ ਦੀ ਵਿਧਵਾ ਵੀਨਾ ਦੇਵੀ
ਪਿੰਡ ਬਮਿਆਲ ਦੀ ਰਹਿਣ ਵਾਲੀ ਵੀਨਾ ਦੇਵੀ ਨੇ ਦੱਸਿਆ ਕਿ ਉਸ ਦਾ ਪਤੀ ਮੋਹਨ ਲਾਲ ਹੋਮ ਗਾਰਡਜ਼ ਵਿਚ ਨੌਕਰੀ ਕਰਦਾ ਸੀ ਅਤੇ 22 ਸਾਲ ਪਹਿਲਾਂ ਬੀਮਾਰੀ ਕਾਰਨ ਉਸ ਦਾ ਦੇਹਾਂਤ ਹੋ ਗਿਆ। ਉਸ ਨੇ ਸਾਰੀ ਜ਼ਿੰਦਗੀ ਮਿਹਨਤ ਮੁੱਸ਼ਕਤ ਕਰ ਕੇ ਆਪਣੀਆਂ ਚਾਰ ਲੜਕੀਆਂ ਦੇ ਹੱਥ ਪੀਲੇ ਕਰ ਦਿੱਤੇ। ਧੀਆਂ ਸਭ ਸਹੁਰੇ ਚਲੀਆਂ ਗਈਆਂ ਅਤੇ ਵੀਨਾ ਦੇਵੀ ਘਰ ਦੀ ਮਾੜੀ-ਮੋਟੀ ਛੱਤ ਹੇਠ ਬੇਸਹਾਰਾ ਹੋ ਕੇ ਰਹਿ ਗਈ। ਉਸ ਨੇ ਕਿਹਾ ਕਿ ਸਰਕਾਰ ਨੂੰ ਵਿਧਵਾਵਾਂ ਦੀ ਭਲਾਈ ਲਈ ਵਿਸ਼ੇਸ਼ ਕਦਮ ਚੁੱਕਣੇ ਚਾਹੀਦੇ ਹਨ। ਤ੍ਰਾਸਦੀ ਇਹ ਰਹੀ ਕਿ ਉਸ ਨੂੰ ਘਰ ਵਾਲੇ ਦੀ ਪੈਨਸ਼ਨ ਵੀ ਨਹੀਂ ਮਿਲਦੀ ਬੱਸ ਉਹ ਪ੍ਰਭੂ ਦੇ ਆਸਰੇ ਹੀ ਦਿਨ ਗੁਜ਼ਾਰ ਰਹੀ ਹੈ।
ਕੌਣ-ਕੌਣ ਮੌਜੂਦ ਸਨ
ਇਸ ਮੌਕੇ ਲੁਧਿਆਣਾ ਤੋਂ ਵਿਸ਼ੇਸ਼ ਤੌਰ ’ਤੇ ਪੁੱਜੇ ਸ਼੍ਰੀਮਤੀ ਸੋਨੀਆ ਜੈਨ, ਰਾਜੇਸ਼ ਜੈਨ, ਸੁਨੀਲ ਗੁਪਤਾ, ਦਿਵਿਆਸ਼ ਜੈਨ, ਬਲਾਕ ਸੰਮਤੀ ਚੇਅਰਮੈਨ ਤਰਸੇਮ ਲਾਲ, ਪਿੰਡ ਦੇ ਸਰਪੰਚ ਪਰਮਜੀਤ ਕੌਰ, ਸਰਪੰਚ ਖੋਜਕੀਚੱਕ ਰਮੇਸ਼ ਕੁਮਾਰ, ਪਲਾਹ ਦਾ ਸਰਪੰਚ ਅਰਜੁਨ ਕੁਮਾਰ, ਦਾਨਵਾਲ ਤੋਂ ਬਲਬੀਰ ਕੁਮਾਰ, ਰਵਿੰਦਰ ਸ਼ਰਮਾ, ਸੁਮਿਤ ਸ਼ਰਮਾ, ਮਾਂ ਵੈਸ਼ਣੋ ਕਲੱਬ ਪ੍ਰਧਾਨ ਯਸ਼ਪਾਲ ਵਰਮਾ, ਸੁਰਿੰਦਰ ਕੁਮਾਰ, ਅਰਪਣ ਕੁਮਾਰ, ਬਮਿਆਲ ਤੋਂ ਪ੍ਰਤੀਨਿਧੀ ਮੁਨੀਸ਼ ਕੁਮਾਰ ਵੀ ਮੌਜੂਦ ਸਨ।
ਇਹ ਵੀ ਪੜ੍ਹੋ: 'ਕੋਰੋਨਾ ਦੀ ਆਏਗੀ ਤੀਸਰੀ ਲਹਿਰ, ਬਚਕੇ ਰਹਿਣਾ ਜ਼ਰੂਰੀ'
ਨਾਭਾ ਸਕਿਓਰਟੀ ਜੇਲ੍ਹ ’ਚ ਮੋਬਾਈਲ ਸਪਲਾਈ ਕਰਨ ਵਾਲਾ ਥਾਣੇਦਾਰ ਗ੍ਰਿਫ਼ਤਾਰ
NEXT STORY