ਚੰਡੀਗੜ੍ਹ (ਸ਼ਰਮਾ) : ਇਕ ਵੱਡੀ ਸਫਲਤਾ ਦਰਜ ਕਰਦਿਆਂ 'ਤੰਦਰੁਸਤ ਪੰਜਾਬ' ਮਿਸ਼ਨ ਸੂਬੇ 'ਚ ਕੀੜੇਮਾਰ ਦਵਾਈਆਂ/ਨਦੀਨਨਾਸ਼ਕਾਂ ਦੀ ਬੇਲੋੜੀ ਵਰਤੋਂ ਨੂੰ ਘਟਾਉਣ 'ਚ ਸਫਲ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਖੇਤੀਬਾੜੀ ਲਾਗਤ ਖਰਚੇ ਘਟਣ ਨਾਲ ਕਿਸਾਨਾਂ ਨੂੰ 355 ਕਰੋੜ ਰੁਪਏ ਦੀ ਬੱਚਤ ਹੋਈ ਹੈ। ਇਹ ਜਾਣਕਾਰੀ 'ਤੰਦਰੁਸਤ ਪੰਜਾਬ' ਮਿਸ਼ਨ ਦੇ ਡਾਇਰੈਕਟਰ ਕਾਹਨ ਸਿੰਘ ਪੰਨੂ ਨੇ ਦਿੱਤੀ। ਜਾਣਕਾਰੀ ਦਿੰਦਿਆਂ ਪੰਨੂ ਨੇ ਦੱਸਿਆ ਕਿ ਸਾਉਣੀ-2018 ਦੌਰਾਨ ਕੀੜੇਮਾਰ ਦਵਾਈਆਂ ਦੀ ਔਸਤਨ ਖਪਤ 3838 ਮੀਟਰਕ ਟਨ (ਤਕਨੀਕੀ ਗ੍ਰੇਡ) ਹੋਈ ਸੀ, ਜਿਸ 'ਤੇ 2000 ਕਰੋੜ ਰੁਪਏ ਤੋਂ ਜ਼ਿਆਦਾ ਖਰਚਾ ਆਇਆ, ਜਦੋਂ ਕਿ ਸਾਉਣੀ-2019 ਦੌਰਾਨ ਕੀੜੇਮਾਰ ਦਵਾਈਆਂ/ਨਦੀਨਨਾਸ਼ਕਾਂ ਦੀ ਵਰਤੋਂ 'ਚ 35 ਫੀਸਦੀ ਕਮੀ ਆਈ ਹੈ।
ਇਸ ਦੌਰਾਨ ਨਦੀਨਨਾਸ਼ਕਾਂ ਅਤੇ ਉੱਲੀਮਾਰ ਦਵਾਈਆਂ ਦੀ ਵਰਤੋਂ 'ਚ ਆਈ ਕਮੀ ਵੀ ਦਰਜ ਹੈ। ਜੇਕਰ ਇਕੱਲੇ ਨਦੀਨਨਾਸ਼ਕਾਂ ਦੀ ਵਰਤੋਂ 'ਤੇ ਝਾਤ ਮਾਰੀਏ ਤਾਂ ਉਨ੍ਹਾਂ ਦੀ ਵਰਤੋਂ 'ਚ 18 ਫੀਸਦੀ ਭਾਵ ਲਗਭਗ 675 ਮੀਟਰਕ ਟਨ ਦੀ ਕਮੀ ਦਰਜ ਕੀਤੀ ਗਈ। ਇਸ ਪ੍ਰਾਪਤੀ ਦਾ ਸਿਹਰਾ ਪੰਨੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੇ ਗਏ 'ਤੰਦਰੁਸਤ ਪੰਜਾਬ' ਮਿਸ਼ਨ ਤਹਿਤ ਕੀਤੀਆਂ ਜਾਗਰੂਕਤਾ ਪਹਿਲ ਕਦਮੀਆਂ ਸਿਰ ਬੰਨ੍ਹਿਆ। 'ਤੰਦਰੁਸਤ ਪੰਜਾਬ' ਮਿਸ਼ਨ ਦੇ ਡਾਇਰੈਕਟਰ ਨੇ ਕਿਹਾ ਕਿ ਸਾਉਣੀ 2019 ਦੌਰਾਨ 2 ਲੱਖ ਟਨ ਤੱਕ ਯੂਰੀਆ ਖਾਦ ਦੀ ਵਰਤੋਂ ਘਟਣ ਨਾਲ ਕੀੜਿਆਂ ਦੀ ਪੈਦਾਵਾਰ 'ਚ ਕਮੀ ਆਈ ਹੈ, ਜਿਸ ਕਾਰਨ ਕੀੜੇਮਾਰ ਦਵਾਈਆਂ ਦੀ ਵਰੋਤੰ ਕਾਫੀ ਹੱਦ ਤੱਕ ਘਟੀ ਹੈ।
ਮਾਤਾ ਵੈਸ਼ਣੋ ਦੇਵੀ ਜਾਣ ਵਾਲਿਆਂ ਲਈ ਅਹਿਮ ਖਬਰ, ਕਈ ਟਰੇਨਾਂ ਰੱਦ
NEXT STORY