ਜਲੰਧਰ (ਗੁਲਸ਼ਨ)— ਭਾਰਤੀ ਰੇਲਵੇ ਵੱਲੋਂ ਪਠਾਨਕੋਟ ਕੈਂਟ ਅਤੇ ਜੰਮੂ-ਤਵੀ ਰੇਲ ਸੈਕਸ਼ਨ 'ਚ ਲਿਮ. ਹਾਈਟ ਸਬ ਵੇਅ ਬਣਾਇਆ ਜਾ ਰਿਹਾ ਹੈ। ਇਸ ਕੰਮ ਲਈ ਰੇਲਵੇ ਨੇ 19 ਤੋਂ 26 ਨਵੰਬਰ ਦੇ ਵਿਚਕਾਰ ਸਵੇਰੇ 8:50 ਤੋਂ ਸ਼ਾਮ 6:20 ਤੱਕ ਟਰੈਫਿਕ ਬਲਾਕ ਲਿਆ ਹੈ। ਇਸੇ ਕਾਰਨ ਸ਼੍ਰੀ ਮਾਤਾ ਵੈਸ਼ਣੋ ਦੇਵੀ ਕੱਟੜਾ ਸਟੇਸ਼ਨ ਵੱਲ ਜਾਣ ਵਾਲੀਆਂ ਕਰੀਬ ਇਕ ਦਰਜਨ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਜਦਕਿ ਇਕ ਦਰਜਨ ਤੋਂ ਜ਼ਿਆਦਾ ਟਰੇਨਾਂ ਨੂੰ ਸ਼ਾਰਟ ਟਰਮੀਨੇਟ ਕੀਤਾ ਜਾ ਰਿਹਾ ਹੈ। ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ ਲਈ ਜਾਣ ਵਾਲੇ ਯਾਤਰੀ ਘਰੋਂ ਨਿਕਲਣ ਤੋਂ ਪਹਿਲਾਂ ਆਪਣੀ ਟ੍ਰੇਨ ਦਾ ਸਟੇਟਸ ਜ਼ਰੂਰ ਚੈੱਕ ਕਰ ਲੈਣ।
ਇਨ੍ਹਾਂ ਟਰੇਨਾਂ ਨੂੰ ਕੀਤਾ ਗਿਆ ਰੱਦ
ਟਰੇਨ ਦਾ ਨੰਬਰ |
ਟਰੇਨ ਦਾ ਨਾਂ |
ਯਾਤਰਾ ਸ਼ੁਰੂ ਕਰਨ ਦੀ ਤਰੀਕ |
12587 |
ਗੋਰਖਪੁਰ-ਜੰਮੂਤਵੀ ਅਮਰਨਾਥ ਐਕਸਪ੍ਰੈੱਸ |
18 ਅਤੇ 25 ਨਵੰਬਰ |
15098 |
ਜੰਮੂਤਵੀ-ਭਾਗਲਪੁਰ ਅਮਰਨਾਥ ਐਕਸਪ੍ਰੈੱਸ |
19 ਅਤੇ 26 ਨਵੰਬਰ |
12919 |
ਇੰਦੌਰ-ਸ਼੍ਰੀ ਮਾਤਾ ਵੈਸ਼ਣੋ ਦੇਵੀ ਕੱਟੜਾ ਮਾਲਵਾ ਐਕਸਪ੍ਰੈੱਸ |
18 ਅਤੇ 25 ਨਵੰਬਰ |
12920 |
ਸ਼੍ਰੀ ਮਾਤਾ ਵੈਸ਼ਣੋ ਦੇਵੀ ਕੱਟੜਾ -ਇੰਦੌਰ ਮਾਲਵਾ ਐਕਸਪ੍ਰੈੱਸ |
19 ਅਤੇ 26 ਨਵੰਬਰ |
15655 |
ਕਾਮਾਖਿਆ -ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ ਐਕਸਪ੍ਰੈੱਸ |
17 ਅਤੇ 24 ਨਵੰਬਰ |
15656 |
ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ-ਕਾਮਾਖਿਆ ਐਕਸਪ੍ਰੈੱਸ |
20 ਅਤੇ 27 ਨਵੰਬਰ |
09021 |
ਬਾਂਦਰਾ ਟਰਮੀਨਲ -ਜੰਮੂਤਵੀ ਸਪੈਸ਼ਲ |
18 ਅਤੇ 25 ਨਵੰਬਰ |
09022 |
ਜੰਮੂਤਵੀ-ਬਾਂਦਰਾ ਟਰਮੀਨਲ ਸਪੈਸ਼ਲ |
20 ਅਤੇ 27 ਨਵੰਬਰ |
04401 |
ਆਨੰਦ ਵਿਹਾਰ ਟਰਮੀਨਲ-ਸ਼੍ਰੀ ਮਾਤਾ ਵੈਸ਼ਣੋ ਦੇਵੀ ਕੱਟੜਾ ਸਪੈਸ਼ਲ |
18 ਅਤੇ 25 ਨਵੰਬਰ |
04402 |
ਸ਼੍ਰੀ ਮਾਤਾ ਵੈਸ਼ਣੋ ਦੇਵੀ ਕੱਟੜਾ-ਆਨੰਦ ਵਿਹਾਰ ਟਰਮੀਨਲ ਸਪੈਸ਼ਲ |
19 ਅਤੇ 26 ਨਵੰਬਰ |
74909 |
ਪਠਾਨਕੋਟ-ਊਧਮਪੁਰ ਡੀ. ਐੱਮ. ਯੂ. |
19 ਅਤੇ 26 ਨਵੰਬਰ |
74910 |
ਊਧਮਪੁਰ-ਪਠਾਨਕੋਟ ਡੀ. ਐੱਮ. ਯੂ. |
19 ਅਤੇ 26 ਨਵੰਬਰ |
ਇਨ੍ਹਾਂ ਟਰੇਨਾਂ ਨੂੰ ਅੰਸ਼ਿਕ ਤੌਰ 'ਤੇ ਰੱਦ ਕੀਤਾ ਗਿਆ
ਰੇਲਵੇ ਨੇ ਪਠਾਨਕੋਟ ਕੈਂਟ ਤੋਂ ਜੰਮੂ-ਤਵੀ ਰੇਲਵੇ ਸੈਕਸ਼ਨ ਦੇ ਵਿਚਕਾਰ ਟਰੈਫਿਕ ਬਲਾਕ ਕਾਰਨ ਇਕ ਦਰਜਨ ਟਰੇਨਾਂ ਨੂੰ ਅੰਸ਼ਿਕ ਤੌਰ 'ਤੇ ਰੱਦ ਕੀਤਾ ਹੈ। ਇਨ੍ਹਾਂ 'ਚ ਪ੍ਰਮੁੱਖ ਤੌਰ 'ਤੇ ਅੰਡਮਾਨ ਐਕਸਪ੍ਰੈੱਸ, ਸਵਰਾਜ ਐਕਸਪ੍ਰੈੱਸ ਅਤੇ ਬੇਗਮਪੁਰਾ ਐਕਸਪ੍ਰੈੱਸ ਟਰੇਨਾਂ ਸ਼ਾਮਲ ਹਨ। ਇਹ ਟਰੇਨਾਂ ਪਠਾਨਕੋਟ ਅਤੇ ਪਠਾਨਕੋਟ ਕੈਂਟ ਸਟੇਸ਼ਨ ਤੋਂ ਵਾਪਸ ਚੱਲਣਗੀਆਂ।
ਟਰੇਨ ਨੰਬਰ 16031 ਅੰਡਮਾਨ ਐਕਸਪ੍ਰੈੱਸ 17 ਅਤੇ 24 ਨਵੰਬਰ ਨੂੰ, 12471 ਸਵਰਾਜ ਐਕਸਪ੍ਰੈੱਸ 18 ਅਤੇ 25 ਨਵੰਬਰ ਨੂੰ, 12472 ਸਵਰਾਜ ਐਕਸਪ੍ਰੈੱਸ 19 ਅਤੇ 26 ਨਵੰਬਰ ਨੂੰ, 12237 ਵਾਰਾਣਸੀ ਜੰਮੂ-ਤਵੀ ਬੇਗਮਪੁਰਾ ਐਕਸਪ੍ਰੈੱਸ 18 ਅਤੇ 25 ਨਵੰਬਰ ਨੂੰ, 12238 ਜੰਮੂਤਵੀ ਵਾਰਾਣਸੀ ਬੇਗਮਪੁਰਾ ਐਕਸਪ੍ਰੈੱਸ 19 ਅਤੇ 26 ਨਵੰਬਰ ਨੂੰ ਪਠਾਨਕੋਟ ਕੈਂਟ ਸਟੇਸ਼ਨ ਤੋਂ ਆਪਣੀ ਮੰਜ਼ਿਲ ਵੱਲ ਜਾਵੇਗੀ।
ਟਰੇਨ ਨੰ. 19415 ਅਹਿਮਦਾਬਾਦ-, ਸ਼੍ਰੀ ਮਾਤਾ ਵੈਸ਼ਣੋ ਦੇਵੀ ਕੱਟੜਾ 17 ਅਤੇ 24 ਨਵੰਬਰ ਨੂੰ, 19416 ਸ਼੍ਰੀ ਮਾਤਾ ਵੈਸ਼ਣੋ ਦੇਵੀ ਕੱਟੜਾ- ਅਹਿਮਦਾਬਾਦ ਐਕਸਪ੍ਰੈੱਸ 19 ਅਤੇ 26 ਨਵੰਬਰ ਨੂੰ, 19225 ਬਠਿੰਡਾ-ਜੰਮੂਤਵੀ ਐਕਸਪ੍ਰੈੱਸ 18 ਅਤੇ 25 ਨਵੰਬਰ ਨੂੰ, 19224 ਜੰਮੂਤਵੀ-ਅਹਿਮਦਾਬਾਦ ਐਕਸਪ੍ਰੈੱਸ 19 ਅਤੇ 26 ਨਵੰਬਰ ਨੂੰ, 19223 ਅਹਿਮਦਾਬਾਦ-ਜੰਮੂਤਵੀ ਐਕਸਪ੍ਰੈੱਸ 18 ਅਤੇ 25 ਨਵੰਬਰ ਨੂੰ, 19226 ਜੰਮੂਤਵੀ-ਬਠਿੰਡਾ ਐਕਸਪ੍ਰੈੱਸ 19 ਅਤੇ 26 ਨਵੰਬਰ ਨੂੰ ਪਠਾਨਕੋਟ ਸਟੇਸ਼ਨ ਤੋਂ ਚਲਾਈ ਜਾਵੇਗੀ।
ਘਰੇਲੂ ਝਗੜੇ ਕਾਰਨ ਨੌਜਵਾਨ ਨੇ ਨਿਗਲੀ ਜ਼ਹਿਰੀਲੀ ਚੀਜ਼, ਮੌਤ
NEXT STORY