ਜ਼ੀਰਾ (ਬਿਊਰੋ) - ਹਲਕਾ ਜ਼ੀਰਾ ਦੇ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਸੁਖਬੀਰ ਬਾਦਲ ਨੂੰ ਆਪਣੇ ਨਾਲ ਡੋਪ ਟੈਸਟ ਕਰਵਾਉਣ ਦੀ ਚਿਤਾਵਨੀ ਦਿੱਤੀ ਸੀ। ਪੱਤਰਕਾਰਾਂ ਵਲੋਂ ਡੋਪ ਟੈਸਟ ਦੇ ਸਬੰਧ 'ਚ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦਿਆਂ ਸੁਖਬੀਰ ਬਾਦਲ ਨੇ ਜ਼ੀਰਾ ਨੂੰ ਪਛਾਨਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਉਹ ਭੜਕ ਗਏ। ਜ਼ੀਰਾ ਨੇ ਪੱਤਰਕਾਰਾਂ ਗੱਲਬਾਤ ਕਰਦਿਆਂ ਕਿਹਾ ਕਿ ਜੋ ਆਪਣੇ ਪਿਓ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਨਹੀਂ ਜਾਣਦਾ, ਉਹ ਮੈਨੂੰ ਕੀ ਜਾਣਦਾ ਹੋਵੇਗਾ। ਉਹ ਤਾਂ ਆਪਣੇ ਪਿਓ ਨੂੰ ਹੀ ਪਿਤਾ ਸਮਾਨ ਕਹਿ ਦਿੰਦਾ ਹੈ। ਗੁੱਸੇ 'ਚ ਜ਼ੀਰਾ ਨੇ ਕਿਹਾ ਕਿ ਇਸੇ ਜਾਣ-ਪਛਾਣ ਲਈ ਉਨ੍ਹਾਂ ਨੇ ਅੱਜ ਇਹ ਮਿਲਣੀ ਰੱਖੀ ਸੀ।
ਜ਼ੀਰਾ ਨੇ ਕਿਹਾ ਸੀ ਕਿ ਉਸ ਨੇ ਤਾਂ ਪਹਿਲਾਂ ਹੀ ਕਿਹਾ ਸੀ ਕਿ ਉਹ ਪਹਿਲਾਂ ਸੁਖਬੀਰ ਬਾਦਲ ਨਾਲ ਮਿਲਣੀ ਕਰੇਗਾ ਅਤੇ ਬਾਅਦ 'ਚ ਸੁਖਬੀਰ ਵਰਕਰਾਂ ਨਾਲ ਮੁਲਾਕਾਤ ਕਰ ਲੈਂਦਾ ਪਰ ਉਸ ਨੇ ਅਜਿਹਾ ਨਹੀਂ ਕੀਤਾ ਅਤੇ ਭੱਜ ਗਿਆ। ਉਨ੍ਹਾਂ ਕਿਹਾ ਕਿ ਮੈਂ ਆਪਣੀ ਅਗਲੀ ਰਣਨੀਤੀ ਦੇ ਬਾਰੇ ਡੋਪ ਟੈਸਟ ਕਰਨ ਤੋਂ ਬਾਅਦ ਦਸਾਂਗਾ।
ਬਲਜਿੰਦਰ ਕੌਰ ਨੇ ਕੈਪਟਨ ਤੇ ਬਾਦਲ ਨੂੰ ਵੀ ਦਿੱਤਾ ਵਿਆਹ ਦਾ ਸੱਦਾ
NEXT STORY