ਮੂਨਕ (ਪ੍ਰਕਾਸ਼)- ਪਿੰਡ ਭੂੰਦੜ ਭੈਣੀ ਵਿਖੇ ਖੇਤ ’ਚ ਕੰਮ ਕਰਦੇ ਸਮੇਂ ਇਕ ਮਜਦੂਰ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਤਨੀ ਨਵਜੋਤ ਕੌਰ ਵੱਲੋਂ ਥਾਣਾ ਮੂਨਕ ’ਚ ਦਰਜ ਕਰਵਾਏ ਬਿਆਨਾਂ ਅਨੁਸਾਰ ਉਹ ਅਤੇ ਉਸ ਦਾ ਪਤੀ ਪ੍ਰੀਤਮ ਪੁੱਤਰ ਸਰੂਪ ਸਿੰਘ ਮਿਹਨਤ ਮਜ਼ਦੂਰ ਦਾ ਕੰਮ ਕਰਦੇ ਹਨ। ਬੀਤੇ ਦਿਨ ਖੇਤ ’ਚ ਮਜਦੂਰੀ ਕਰ ਰਹੇ ਤਕਰੀਬਨ 3 ਵਜੇ ਪ੍ਰੀਤਮ ਸਿੰਘ ਆਰਾਮ ਕਰਨ ਲਈ ਮੋਟਰ ਦੇ ਕੋਠੇ ’ਚ ਗਿਆ ਅਤੇ ਫਰਾਟਾ ਪੱਖ ਚਲਾਉਣ ਲਈ ਪਲੱਗ ਲਗਾਉਣ ਲੱਗਾ ਤਾਂ ਅਚਾਨਕ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਣ ’ਤੇ ਉਹ ਹੇਠਾ ਡਿੱਗ ਪਿਆ। ਜਿਸ ਤੋਂ ਬਾਅਦ ਉਸ ਨੂੰ ਮੂਨਕ ਹਸਪਤਾਲ ’ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ। ਪੁਲਸ ਵੱਲੋਂ 194 ਬੀ. ਐੱਨ. ਐੱਸ. ਐੱਸ. ਤਹਿਤ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। ਮ੍ਰਿਤਕ ਆਪਣੇ ਪਿੱਛੇ ਆਪਣੇ 3 ਬੱਚੇ ਛੱਡ ਗਿਆ। ਪਿੰਡ ਵਾਸੀਆਂ ਵੱਲੋਂ ਸਰਕਾਰ ਪਾਸੋਂ ਮ੍ਰਿਤਕ ਦੇ ਪਰਿਵਾਰ ਦੀ ਮਦਦ ਕਰਨ ਦੀ ਗੁਹਾਰ ਲਗਾਈ ਗਈ।
ਇਹ ਵੀ ਪੜ੍ਹੋ- ਪੰਜਾਬ 'ਚ ਟਲਿਆ ਵੱਡਾ ਹਾਦਸਾ, ਖੜ੍ਹੀ ਟਰਾਲੀ ਨਾਲ ਟਕਰਾਈ ਟਰੇਨ, ਮਚਿਆ ਚੀਕ-ਚਿਹਾੜਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਪੰਜਾਬ ਨੇ 30 ਲੱਖ ਪਸ਼ੂਧਨ ਦੇ ਮਸਨੂਈ ਗਰਭਧਾਨ ਦਾ ਟੀਚਾ ਮਿੱਥਿਆ: ਗੁਰਮੀਤ ਸਿੰਘ ਖੁੱਡੀਆਂ
NEXT STORY