ਜਲੰਧਰ – ਬੁੱਧਵਾਰ ਦੇਰ ਰਾਤ ਸਿਲਵਰ ਪਲਾਜ਼ਾ ਦੀ ਬੈਕਸਾਈਡ ’ਤੇ ਨਿਊ ਗੋਬਿੰਦ ਨਗਰ ਵਿਚ ਜੰਮ ਕੇ ਗੁੰਡਾਗਰਦੀ ਹੋਈ। ਇਕ ਬਾਈਕ ’ਤੇ ਸਵਾਰ ਹੋ ਕੇ ਆਏ 3 ਹਮਲਾਵਰਾਂ ਨੇ ਇਕ ਘਰ ਅਤੇ ਨਾਲ ਹੀ ਉਨ੍ਹਾਂ ਦੇ ਬੁਟੀਕ ਦੇ ਸ਼ਟਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਗੋਲੀਆਂ ਚੱਲਣ ਦੀ ਵੀ ਗੱਲ ਸਾਹਮਣੇ ਆਈ ਪਰ ਸ਼ਿਕਾਇਤਕਰਤਾ ਨੇ ਅਜਿਹੇ ਕੋਈ ਦੋਸ਼ ਨਹੀਂ ਲਗਾਏ।
ਹਮਲਾ ਕਰ ਕੇ ਭੱਜ ਰਹੇ 3 ਮੁਲਜ਼ਮਾਂ ਵਿਚੋਂ ਇਕ ਨੂੰ ਲੋਕਾਂ ਨੇ ਕਾਬੂ ਕਰ ਲਿਆ, ਜੋ ‘ਆਪ’ ਨੇਤਾ ਦਾ ਭਤੀਜਾ ਨਿਖਿਲ ਨਿਕਲਿਆ। ‘ਆਪ’ ਨੇਤਾ ਦੇ ਭਤੀਜੇ ਨੂੰ ਥਾਣਾ ਨੰਬਰ 8 ਦੀ ਪੁਲਸ ਹਵਾਲੇ ਕਰ ਦਿੱਤਾ ਗਿਆ, ਜਿਸ ਦਾ ਦੇਰ ਰਾਤ ਮੈਡੀਕਲ ਵੀ ਕਰਵਾਇਆ ਗਿਆ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਰਵਿੰਦਰਜੀਤ ਕੌਰ ਪਤਨੀ ਨਰਿੰਦਰ ਸਿੰਘ ਵਾਸੀ ਨਿਊ ਗੋਬਿੰਦ ਨਗਰ ਨੇ ਕਿਹਾ ਕਿ ਉਹ ਘਰ ਦੇ ਨਾਲ ਹੀ ਬੁਟੀਕ ਚਲਾਉਂਦੀ ਹੈ। ਉਨ੍ਹਾਂ ਦੱਸਿਆ ਕਿ ਬੁੱਧਵਾਰ ਰਾਤ ਬਾਈਕ ਸਵਾਰ 3 ਨੌਜਵਾਨਾਂ ਨੇ ਉਨ੍ਹਾਂ ਦੇ ਘਰ ਦੇ ਗੇਟ ਅਤੇ ਬੁਟੀਕ ਦੇ ਸ਼ਟਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਸ ਦੇ ਬੇਟੇ ਨੂੰ ਲਲਕਾਰਿਆ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ।
ਉਨ੍ਹਾਂ ਦੱਸਿਆ ਕਿ ਜਿਵੇਂ ਹੀ ਉਹ ਸਭ ਲੋਕ ਬਾਹਰ ਨਿਕਲੇ ਤਾਂ ਹਮਲਾਵਰਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਜਦਕਿ ਕੁਝ ਦੂਰੀ ’ਤੇ ਸੜਕ ’ਤੇ ਪਈਆਂ ਇੱਟਾਂ ਨਾਲ ਟਕਰਾ ਕੇ ਉਹ ਡਿੱਗ ਗਏ। ਭੀੜ ਨੇ ਬਾਈਕ ’ਤੇ ਸਭ ਤੋਂ ਪਿੱਛੇ ਬੈਠੇ ਨਿਖਿਲ ਨੂੰ ਕਾਬੂ ਕਰ ਲਿਆ ਅਤੇ ਉਸ ਦੀ ਛਿੱਤਰ-ਪਰੇਡ ਕੀਤੀ। ਉਸ ਕੋਲੋਂ ਇਕ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤਾ ਗਿਆ। ਹਾਲਾਂਕਿ ਹਮਲੇ ਦੌਰਾਨ ਇਲਾਕੇ ਵਿਚ ਫਾਇਰਿੰਗ ਹੋਣ ਦੀ ਵੀ ਅਫਵਾਹ ਫੈਲੀ ਪਰ ਸ਼ਿਕਾਇਤਕਰਤਾ ਨੇ ਫਾਇਰਿੰਗ ਦੇ ਕੋਈ ਦੋਸ਼ ਨਹੀਂ ਲਗਾਏ।
ਓਧਰ ਫੜੇ ਗਏ ਮੁਲਜ਼ਮ ਨੂੰ ਥਾਣਾ ਨੰਬਰ 8 ਦੀ ਪੁਲਸ ਹਵਾਲੇ ਕਰ ਦਿੱਤਾ ਗਿਆ ਹੈ। ਮੁਲਜ਼ਮ ਨਿਖਿਲ ‘ਆਪ’ ਨੇਤਾ ਦਾ ਭਤੀਜਾ ਹੈ, ਜਿਸ ਦਾ ਦੇਰ ਰਾਤ ਮੈਡੀਕਲ ਵੀ ਕਰਵਾਇਆ ਗਿਆ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਵਿਚ ਜੁਟੀ ਹੈ ਅਤੇ ਬਾਕੀ ਦੇ 2 ਹਮਲਾਵਰਾਂ ਦੀ ਭਾਲ ਕਰ ਰਹੀ ਹੈ।
ਪੰਜਾਬ ਦੇ ਇਸ ਇਲਾਕੇ 'ਚ ਅੱਜ ਸਵੇਰ ਤੋਂ ਹੀ ਲੱਗ ਜਾਵੇਗਾ ਲੰਬਾ Power Cut
NEXT STORY