ਫਤਿਹਗੜ੍ਹ ਸਾਹਿਬ (ਜਗਦੇਵ)- ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਇੱਕ ਵਾਰ ਫਿਰ ਤੇਂਦੁਆ ਦਿਖਾਈ ਦਿੱਤਾ ਹੈ, ਜਿਸ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਛਾ ਗਿਆ ਹੈ। ਹੁਣ ਜ਼ਿਲ੍ਹੇ ਦੇ ਸ਼ਹਿਰ ਬੱਸੀ ਪਠਾਣਾ ਦੇ ਰਾਮ ਮੰਦਿਰ ਨਜ਼ਦੀਕ ਤੇਂਦੁਆ ਦੇਖਿਆ ਗਿਆ ਹੈ।
ਇਸ ਮੌਕੇ ਖੇਤਾਂ ਦੇ ਵਾੜੇ ਵਿਚ ਬੰਨ੍ਹੇ ਹੋਏ ਪਸ਼ੂਆਂ ਵੱਲੋਂ ਘਬਰਾਹਟ ਵਿੱਚ ਆ ਕੇ ਪਾਏ ਜਾ ਰਹੇ ਰੌਲੇ ਦੀ ਆਵਾਜ਼ ਸੁਣ ਕੇ ਪਹੁੰਚੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਰੋਟੀ ਖਾ ਰਿਹਾ ਸੀ ਕਿ ਅਚਾਨਕ 2 ਤੇਂਦੁਆ ਰੂਪੀ ਜਾਨਵਰਾਂ ਨੇ ਉਸ ਦੇ ਪਸ਼ੂਆਂ 'ਤੇ ਹਮਲਾ ਕਰ ਦਿੱਤਾ, ਜਾਨਵਰਾਂ ਨੇ ਉੱਚੀ-ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ 2 ਤੇਂਦੁਆ ਰੂਪੀ ਜਾਨਵਰਾਂ ਨੂੰ ਦੇਖ ਕੇ ਉਹ ਖੁਦ ਵੀ ਘਬਰਾ ਗਿਆ ਤੇ ਕਿਸੇ ਨਾ ਕਿਸੇ ਤਰੀਕੇ ਉਸ ਨੇ ਉਨ੍ਹਾਂ ਤੇਂਦੁਆਂ ਨੂੰ ਭਜਾ ਦਿੱਤਾ, ਜਿਸ ਤੋਂ ਬਾਅਦ ਲੋਕਾਂ ਦੀ ਮਦਦ ਨਾਲ ਜਾਨਵਰਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਮਿਲੇ ਨਹੀਂ।
ਇਹ ਵੀ ਪੜ੍ਹੋ- Amazon ਨੇ ਬਿਨਾਂ ਕਾਰਨ Cancel ਕੀਤਾ Order, ਹੁਣ ਦੇਣਾ ਪਵੇਗਾ ਮੁਆਵਜ਼ਾ
ਇਸ ਉਪਰੰਤ ਜੰਗਲਾਤ ਵਿਭਾਗ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਹੋਇਆਂ ਵਿਭਾਗ ਦੇ ਅਧਿਕਾਰੀਆਂ ਵੱਲੋਂ ਖੇਤਾਂ ਦੇ ਆਲੇ ਦੁਆਲੇ ਇਨ੍ਹਾਂ ਜਾਨਵਰਾਂ ਦੀ ਭਾਲ ਵੀ ਕੀਤੀ, ਪਰ ਮੌਕੇ ਤੋਂ ਕੁਝ ਨਾ ਮਿਲਿਆ। ਫਿਲਹਾਲ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਉੱਥੇ ਜਾਨਵਰਾਂ ਨੂੰ ਫੜਨ ਲਈ ਪਿੰਜਰਾ ਲਗਾ ਦਿੱਤਾ ਗਿਆ ਹੈ।
ਜੰਗਲਾਤ ਵਿਭਾਗ ਦੀ ਹਰਿੰਦਰ ਹੀਨਾ ਨੇ ਕਿਹਾ ਕਿ ਉਨ੍ਹਾਂ ਵਲੋਂ ਮੌਕਾ ਦੇਖਿਆ ਗਿਆ ਹੈ ਤੇ ਬੱਕਰੀ 'ਤੇ ਕਿਸੇ ਜਾਨਵਰ ਦੇ ਨਹੁਆਂ ਦੇ ਨਿਸ਼ਾਨ ਦੇਖੇ ਗਏ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾਵੇਗੀ ਕਿ ਇਹ ਨਿਸ਼ਾਨ ਕਿਸ ਜਾਨਵਰ ਦੇ ਹਨ। ਜੰਗਲਾਂ ਤੇ ਵਿਭਾਗ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਕਿਸੇ ਵੀ ਡਰ ਤੇ ਸਹਿਮ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜੰਗਲਾਤ ਵਿਭਾਗ ਵਲੋਂ ਇਥੇ ਘੁੰਮ ਰਹੇ ਤੇਂਦੁਏ ਜਾਂ ਹੋਰ ਜੋ ਵੀ ਜਾਨਵਰ ਹਨ, ਉਨ੍ਹਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- 'ਭਾਣਜੇ' ਨੇ ਲੁੱਟ ਲਿਆ 'ਮਾਮਾ' ; ਫ਼ੋਨ ਕਰ ਮਾਰ ਲਈ ਲੱਖਾਂ ਦੀ ਠੱਗੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅੱਧੀ ਰਾਤ ਵਾਪਰਿਆ ਦਰਦਨਾਕ ਹਾਦਸਾ, ਤੇਜ਼ ਰਫ਼ਤਾਰ ਮੋਟਰਸਾਈਕਲ ਤੇ ਐਕਟਿਵਾ ਦੀ ਹੋਈ ਆਹਮੋ-ਸਾਹਮਣੇ ਟੱਕਰ
NEXT STORY