ਚੰਡੀਗੜ੍ਹ (ਸੁਸ਼ੀਲ) : ਮੌਲੀਜਾਗਰਾਂ ’ਚ ਅੱਧਾ ਦਰਜਨ ਨੌਜਵਾਨਾਂ ਨੇ ਸਬਜ਼ੀ ਵਿਕਰੇਤਾ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਸਬਜ਼ੀ ਵਿਕਰੇਤਾ ਸ਼ੰਮੀ ਕੁਮਾਰ ਨੂੰ ਚਾਕੂ ਮਾਰ ਕੇ ਮੁਲਜ਼ਮ ਭੱਜ ਗਏ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਪੀੜਤ ਨੂੰ ਜੀ.ਐੱਮ.ਸੀ.ਐੱਚ.-32 ’ਚ ਦਾਖ਼ਲ ਕਰਵਾਇਆ। ਮੌਲੀਜਾਗਰਾਂ ਥਾਣਾ ਪੁਲਸ ਨੇ ਪੀੜਤ ਦੇ ਬਿਆਨਾਂ ’ਤੇ ਹਮਲਾਵਰ ਗੌਤਮ, ਕਰਨ, ਵਿਸ਼ਨੂੰ ਅਤੇ ਕਵੀ ਖ਼ਿਲਾਫ਼ ਮਾਮਲਾ ਦਰਜ ਕੀਤਾ। ਸ਼ਿਕਾਇਤਕਰਤਾ ਸ਼ੰਮੀ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਪਰਿਵਾਰ ਨਾਲ ਮੌਲੀਜਾਗਰਾਂ ’ਚ ਰਹਿੰਦਾ ਹੈ।
9 ਅਕਤੂਬਰ ਨੂੰ ਪਤਨੀ ਨਾਲ ਸਮਾਨ ਖਰੀਦਣ ਲਈ ਬਾਜ਼ਾਰ ਗਿਆ ਸੀ। ਮੌਲੀਜਾਗਰਾਂ ’ਚ ਮਿਠਾਈ ਦੀ ਦੁਕਾਨ ਨੇੜੇ ਅੱਧਾ ਦਰਜਨ ਨੌਜਵਾਨਾਂ ਨੇ ਉਸ ’ਤੇ ਹਮਲਾ ਕਰ ਦਿੱਤਾ। ਇਕ ਨੌਜਵਾਨ ਨੇ ਚਾਕੂ ਕੱਢ ਕੇ ਉਸ ’ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਹ ਲਹੂ-ਲੁਹਾਨ ਹੋ ਗਿਆ। ਪੁਲਸ ਮੌਕੇ ’ਤੇ ਪਹੁੰਚੀ ਅਤੇ ਜ਼ਖਮੀ ਸ਼ੰਮੀ ਨੂੰ ਹਸਪਤਾਲ ਲੈ ਗਈ। ਪੁਲਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਹਮਲਾ ਗੁਆਂਢੀ ਦੇ ਰਿਸ਼ਤੇਦਾਰਾਂ ਨੇ ਪੁਰਾਣੀ ਰੰਜਿਸ਼ ਕਾਰਨ ਕੀਤਾ। ਮੌਲੀਜਾਗਰਾਂ ਥਾਣਾ ਪੁਲਸ ਥਾਣਾ ਹਮਲਾਵਰਾਂ ਦੀ ਭਾਲ ਕਰ ਰਹੀ ਹੈ।
ਪੰਜਾਬ ਪੁਲਸ 'ਚ ਫੇਰਬਦਲ, ਕਈ ਥਾਣਿਆਂ ਦੇ ਐੱਸ. ਐੱਚ. ਓ. ਬਦਲੇ
NEXT STORY