ਬਠਿੰਡਾ : ਭਾਵੇਂ ਅਕਾਲੀ ਦਲ ਵਲੋਂ ਬਠਿੰਡਾ ਸੰਸਦੀ ਸੀਟ 'ਤੇ ਅਜੇ ਤਕ ਉਮੀਦਵਾਰ ਦੇ ਨਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਰ ਬਾਵਜੂਦ ਇਸ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਨੂੰਹ ਹਰਸਿਮਰਤ ਕੌਰ ਬਾਦਲ ਦੇ ਹੱਕ ਵਿਚ ਅੰਦਰਖਾਤੇ ਮੁਹਿੰਮ ਵਿੱਢ ਦਿੱਤੀ ਹੈ। ਐਤਵਾਰ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਠਿੰਡਾ ਦੇ ਲੰਬੀ 'ਚ ਪਹੁੰਚੇ ਅਤੇ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਦਾ ਹਾਲ ਚਾਲ ਪੁੱਛਿਆ। ਇਸ ਮਿਲਣੀ ਦੌਰਾਨ ਬਾਦਲ ਲੋਕਾਂ ਨੂੰ ਚੋਣਾਂ ਲਈ ਵੀ ਲਾਮਬੱਧ ਕਰ ਰਹੇ ਹਨ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਵੱਡੇ ਬਾਦਲ ਨੇ ਰਾਹੁਲ ਗਾਂਧੀ 'ਤੇ ਸਿਆਸੀ ਵਾਰ ਕੀਤਾ। ਰਾਹੁਲ ਦੇ ਪ੍ਰਧਾਨ ਮੰਤਰੀ ਬਣਨ ਦੇ ਸਵਾਲ 'ਤੇ ਬਾਦਲ ਨੇ ਕਿਹਾ ਇਕ ਡਰਾਈਵਰ ਬਣਨ ਲਈ ਵੀ ਲਰਨਿੰਗ ਲਾਇਸੰਸ ਦੀ ਲੋੜ ਹੁੰਦੀ ਹੈ, ਇੱਥੇ ਤਾਂ ਦੇਸ਼ ਦਾ ਡਰਾਈਵਰ, ਦੇਸ਼ ਦੇ ਪ੍ਰਧਾਨ ਮੰਤਰੀ ਦੀ ਚੋਣ ਹੋਣੀ ਹੈ, ਰਾਹੁਲ ਗਾਂਧੀ ਦੇ ਕੋਲ ਕੋਈ ਤਜ਼ਰਬਾ ਕੋਈ ਲਾਇਸੈਂਸ ਨਹੀਂ ਹੈ।
ਵੱਡੇ ਬਾਦਲ ਮੁਤਾਬਿਕ ਪ੍ਰਧਾਨ ਮੰਤਰੀ ਲਈ ਮੋਦੀ ਤੋਂ ਬਿਹਤਰ ਹੋਰ ਕੋਈ ਨਹੀਂ ਹੈ। ਬਹਿਰਹਾਲ ਸੀਨੀਅਰ ਬਾਦਲ ਭਾਵੇਂ ਪ੍ਰਚਾਰ ਨਹੀਂ ਕਰ ਰਹੇ ਹਨ ਪਰ ਲੋਕਾਂ ਨਾਲ ਵਿਚਰ ਕੇ ਅਕਾਲੀ ਦਲ ਨੂੰ ਮਜ਼ਬੂਤ ਜ਼ਰੂਰ ਕਰ ਰਹੇ ਹਨ।
ਦੇਸ਼ ਨੂੰ ਚਲਾਉਣ ਦਾ ਰਾਹੁਲ ਗਾਂਧੀ ਕੋਲ ਕੋਈ ਲਾਇਸੈਂਸ ਨਹੀਂ : ਬਾਦਲ
NEXT STORY