ਸ੍ਰੀ ਅਨੰਦਪੁਰ ਸਾਹਿਬ (ਸੱਜਣ ਸੈਣੀ) : ਲੋਕ ਸਭਾ ਚੋਣਾਂ ਨੂੰ ਲੈ ਕੇ ਲੀਡਰਾਂ ਦੇ ਸ਼ਬਦੀ ਤੀਰ ਕਮਾਨ 'ਚੋਂ ਨਿਕਲਣੇ ਸ਼ੁਰੂ ਹੋ ਗਏ ਹਨ। ਕਈ ਵਾਰ ਤਾਂ ਲੀਡਰ ਵਿਰੋਧੀਆਂ ਨੂੰ ਕੋਸਦੇ ਹੋਏ ਮਰਿਆਦਾ ਦਾ ਖਿਆਲ ਨਾ ਰੱਖਦੇ ਹੋਏ ਉਲਟ ਬਿਆਨ ਵੀ ਦੇ ਜਾਂਦੇ ਹਨ। ਅਜਿਹਾ ਹੀ ਬਿਆਨ ਅਕਾਲੀ ਦਲ ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਦਿੱਤਾ ਹੈ। ਦਰਅਸਲ ਚਮਕੌਰ ਸਾਹਿਬ ਵਿਖੇ ਹੋਈ ਰੈਲੀ ਵਿਚ ਚੰਦੂਮਾਜਰਾ ਕੈਪਟਨ ਸਰਕਾਰ ਨੂੰ ਲਲਕਾਰ ਰਹੇ ਸਨ, ਇਸ ਦੌਰਾਨ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਤੁਲਨਾ 'ਮੱਝ' ਨਾਲ ਕਰ ਦਿੱਤੀ।
ਇਥੇ ਹੀ ਬਸ ਨਹੀਂ ਚੰਦੂਮਾਜਰਾ ਨੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪਸ਼ੂਆਂ ਨੂੰ ਪੈਣ ਵਾਲੀ 'ਜੂੰ' ਤੱਕ ਆਖ ਦਿਤਾ। ਇਹ ਪਹਿਲੀ ਵਾਰ ਨਹੀਂ ਜਦੋਂ ਚੰਦੂਮਾਜਰਾ ਨੇ ਇਸ ਤਰ੍ਹਾਂ ਦਾ ਅਜੀਬੋ-ਗਰੀਬ ਬਿਆਨ ਦਿੱਤਾ ਹੋਵੇ, ਇਸ ਤੋਂ ਪਹਿਲਾਂ ਵੀ ਉਹ ਕਾਂਗਰਸ ਪਾਰਟੀ ਨੂੰ ਜਾਨਵਰ ਤੱਕ ਕਹਿ ਚੁੱਕੇ ਹਨ।
ਔਜਲਾ ਵਲੋਂ ਕੀਤੇ ਚੈਲੰਜ ਦਾ ਮਲਿਕ ਨੇ ਦਿੱਤਾ ਜਵਾਬ
NEXT STORY