ਲੁਧਿਆਣਾ (ਖੁਰਾਣਾ)- ਭਾਰਤ-ਪਾਕਿ ਜੰਗ ਦੇ ਮੰਡਰਾ ਰਹੇ ਬੱਦਲ ਪੰਜਾਬ ਸਮੇਤ ਹੋਰਨਾਂ ਸਰਹੱਦੀ ਇਲਾਕਿਆਂ ਜੰਮੂ-ਕਸ਼ਮੀਰ, ਰਾਜਸਥਾਨ ਅਤੇ ਗੁਜਰਾਤ ਰਾਜਾਂ ਤੋਂ ਅਜੇ ਤੱਕ ਪੂਰੀ ਤਰ੍ਹਾਂ ਨਹੀਂ ਹਟੇ ਹਨ। ਨਤੀਜੇ ਵਜੋਂ ਮਹਾਨਗਰ ਦੀਆਂ ਜ਼ਿਆਦਾਤਰ ਗੈਸ ਏਜੰਸੀਆਂ ਪੂਰੀ ਤਰ੍ਹਾਂ ਡ੍ਰਾਈ ਪੈ ਚੁੱਕੀਆਂ ਹਨ। ਐੱਲ. ਪੀ. ਜੀ. ਟ੍ਰੇਡ ਨਾਲ ਜੁੜੇ ਡੀਲਰਾਂ ਮੁਤਾਬਕ ਵੱਖ-ਵੱਖ ਗੈਸ ਕੰਪਨੀਆਂ ਨਾਲ ਸਬੰਧਤ ਗੈਸ ਪਲਾਂਟਾਂ ਵਲੋਂ ਜ਼ਿਆਦਾਤਰ ਡੀਲਰਾਂ ਨੂੰ ਗੈਸ ਸਿਲੰਡਰਾਂ ਦੀ ਪੂਰੀ ਸਪਲਾਈ ਮੁਹੱਈਆ ਨਹੀਂ ਕਰਵਾਈ ਜਾ ਰਹੀ।
ਇਹ ਖ਼ਬਰ ਵੀ ਪੜ੍ਹੋ - 17 ਮਈ ਲਈ ਹੋ ਗਈ ਨਵੀਂ ਭਵਿੱਖਬਾਣੀ! ਪੜ੍ਹ ਲਓ ਪੂਰੀ ਖ਼ਬਰ
ਤਾਜ਼ਾ ਜਾਣਕਾਰੀ ਮੁਤਾਬਕ ਸ਼ਹਿਰ ਦੀਆਂ ਜ਼ਿਆਦਾਤਰ ਗੈਸ ਏਜੰਸੀਆਂ ਨੂੰ ਸਿਲੰਡਰਾਂ ਦੀ ਸਪਲਾਈ ਨਾ ਮਿਲਣ ਕਾਰਨ ਏਜੰਸੀਆਂ ਪੂਰੀ ਤਰ੍ਹਾਂ ਡ੍ਰਾਈ ਹੋ ਚੁੱਕੀਆਂ ਹਨ, ਜਿਸ ਕਾਰਨ ਨਾ ਸਿਰਫ ਘਰੇਲੂ ਖਪਤਕਾਰਾਂ ਦੀਆਂ ਪ੍ਰੇਸ਼ਾਨੀਆਂ ਅਚਾਨਕ ਵਧ ਗਈਆਂ ਹਨ, ਸਗੋਂ ਡੀਲਰਾਂ ਦਾ ਕੰਮ-ਕਾਜ ਵੀ ਪੂਰੀ ਤਰ੍ਹਾਂ ਠੱਪ ਪਿਆ ਹੋਇਆ ਹੈ।
ਵੱਖ-ਵੱਖ ਗੈਸ ਏਜੰਸੀਆਂ ਦੇ ਡੀਲਰਾਂ ਨੇ ਦਾਅਵਾ ਕੀਤਾ ਹੈ ਕਿ ਮਾਲ ਦੀ ਭਾਰੀ ਕਿੱਲਤ ਹੋਣ ਕਾਰਨ ਉਨ੍ਹਾਂ ਦੀਆਂ ਗੈਸ ਏਜੰਸੀਆਂ ’ਤੇ 5 ਤੋਂ 7 ਦਿਨਾਂ ਤੱਕ ਦਾ ਬੈਕਲਾਗ ਲੱਗਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਕ ਪ੍ਰਮੁੱਖ ਗੈਸ ਕੰਪਨੀ ਨਾਲ ਸਬੰਧਤ ਗੈਸ ਪਲਾਂਟਾਂ ਹੁਸ਼ਿਆਰਪੁਰ ਇਲਾਕੇ ਵਿਚ ਸਥਿਤ ਹੈ, ਅਜਿਹੇ ਵਿਚ ਹੁਸ਼ਿਆਰਪੁਰ, ਕਪੂਰਥਲਾ, ਪਟਿਆਲਾ, ਜਲੰਧਰ ਸਮੇਤ ਹੋਰਨਾਂ ਕਈ ਇਲਾਕਿਆਂ ’ਚ ਪਾਕਿਸਤਾਨ ਵਲੋਂ ਲਗਾਤਾਰ ਕੀਤੇ ਜਾ ਰਹੇ ਡ੍ਰੋਨ ਹਮਲਿਆਂ ਅਤੇ ਬਲੈਕ ਆਊਟ ਲੱਗਣ ਕਾਰਨ ਗੈਸ ਸਿਲੰਡਰਾਂ ਦੀ ਸਪਲਾਈ ਬੁੁਰੀ ਤਰ੍ਹਾਂ ਪ੍ਰਭਾਵਿਤ ਹੋ ਕੇ ਰਹਿ ਗਈ ਹੈ ਅਤੇ ਏਜੰਸੀਆਂ ’ਤੇ ਗੈਸ ਸਿਲੰਡਰਾਂ ਦੀ ਭਾਰੀ ਕਿੱਲਤ ਹੋਣ ਕਾਰਨ ਖਪਤਕਾਰਾਂ ਨੂੰ ਗੈਸ ਦੀ ਬੁਕਿੰਗ ਕਰਨ ਤੋਂ ਬਾਅਦ ਸਪਲਾਈ ਪ੍ਰਾਪਤ ਕਰਨ ਲਈ ਲੰਬਾ ਇੰਤਜ਼ਾਰ ਕਰਨਾ ਪਿਆ ਹੈ ਅਤੇ ਜੇਕਰ ਜਲਦ ਹੀ ਹਾਲਾਤ ’ਤੇ ਕਾਬੂ ਨਾ ਪਾਇਆ ਗਆ ਤਾਂ ਗੈਸ ਸਿਲੰਡਰਾਂ ਦੀ ਮੰਗ ਨੂੰ ਲੈ ਕੇ ਵੱਡੀ ਹਾਹਾਕਾਰ ਮਚ ਸਕਦੀ ਹੈ।
ਇਹ ਖ਼ਬਰ ਵੀ ਪੜ੍ਹੋ - ਜੇ ਪਾਕਿਸਤਾਨ 'ਚ ਪਏ ਪਰਮਾਣੂ 'ਤੇ ਡਿੱਗ ਜਾਂਦੀ ਭਾਰਤੀ ਮਿਜ਼ਾਈਲ ਤਾਂ ਕੀ ਹੁੰਦਾ? ਜਾਣੋ ਕੀ ਪੈਂਦੇ ਪ੍ਰਭਾਅ
ਮਾਮਲੇ ਸਬੰਧੀ ਜਦੋਂ ਹਿੰਦੂਸਤਾਨ ਗੈਸ ਕੰਪਨੀ ਨਾਲ ਸਬੰਧਤ ਸੇਲਜ਼ ਅਧਿਕਾਰੀ ਅਭਿਮੰਨਿਊ ਝਾ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ, ਜਦੋਂਕਿ ਭਾਰਤ ਗੈਸ ਦੇ ਮੁਕੇਸ਼ ਰੋਜਰਾ ਨੇ ਦਾਅਵਾ ਕੀਤਾ ਹੈ ਕਿ ਭਾਰਤ-ਪਾਕਿ ਜੰਗ ਕਾਰਨ ਬੁਕਿੰਗ ਅਤੇ ਸਪਲਾਈ ਦਾ ਅੰਕੜਾ ਅਚਾਨਕ ਵਧ ਗਿਆ ਸੀ ਪਰ ਮੌਜੂਦਾ ਸਮੇਂ ਦੌਰਾਨ ਉਨ੍ਹਾਂ ਦੀਆਂ ਗੈਸ ਏਜੰਸੀਆਂ ’ਤੇ ਸਿਲੰਡਰਾਂ ਦੀ ਸਪਲਾਈ ਦੀ ਕੋਈ ਮੁਸ਼ਕਲ ਨਹੀਂ ਹੈ, ਨਾਲ ਹੀ ਇੰਡੇਨ ਗੈਸ ਕੰਪਨੀ ਦੇ ਸੇਲਜ਼ ਅਧਿਕਾਰੀ ਗੌਰਵ ਜੋਸ਼ੀ ਨੇ ਕਿਹਾ ਕਿ ਇਕ ਵਾਰ ਫਿਰ ਚੈੱਕ ਕਰਵਾ ਲੈਂਦੇ ਹਨ ਕਿ ਕਿਨ੍ਹਾਂ ਗੈਸ ਏਜੰਸੀਆਂ ਨੂੰ ਮਾਲ ਦੀ ਸਪਲਾਈ ਨਹੀਂ ਮਿਲੀ ਹੈ ਅਤੇ 5 ਤੋਂ 7 ਦਿਨਾਂ ਤੱਕ ਦਾ ਬੈਕਲਾਗ ਲੱਗਾ ਹੋਇਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਇਸ ਜ਼ਿਲ੍ਹੇ 'ਚ 15 ਮਈ ਨੂੰ ਲੈ ਕੇ ਹੋਇਆ ਵੱਡਾ ਐਲਾਨ, ਸ਼ਹਿਰ ਵਾਸੀ ਦੇਣ ਧਿਆਨ
NEXT STORY