ਪਟਿਆਲਾ : ਪਟਿਆਲਾ ਦੇ ਮੋਤੀ ਮਹਿਲ ਵਿਚ ਪਿਛਲੇ ਕਰੀਬ 20 ਸਾਲਾਂ ਤੋਂ ਗਊਆਂ ਦੀ ਸੇਵਾ ਕਰਨ ਵਾਲੇ ਰਘਵੀਰ ਚੌਹਾਨ ਦੀ ਕਿਸਮਤ ਉਸ ਸਮੇਂ ਬਦਲ ਗਈ ਜਦੋਂ ਮਹਿਜ਼ 7 ਰੁਪਏ ਦੀ ਖਰੀਦੀ ਲਾਟਰੀ ਦਾ ਇਕ ਕਰੋੜ ਰੁਪਏ ਦਾ ਇਨਾਮ ਨਿਕਲ ਆਇਆ। ਰਘਵੀਰ ਚੌਹਾਨ ਨੇ ਦੱਸਿਆ ਕਿ ਉਸ ਨੇ ਇਹ ਲਾਟਰੀ ਪਟਿਆਲਾ ਦੇ ਫਹਾਰਾ ਚੌਂਕ ਤੋਂ ਖਰੀਦੀ ਸੀ। ਲਾਟਰੀ ਨਿਕਲਣ ਦੀ ਖ਼ਬਰ ਮਿਲਣ ਤੋਂ ਬਾਅਦ ਉਸ ਦੀ ਖੁਸ਼ੀ ਦਾ ਟਿਕਾਣਾ ਨਹੀਂ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਸ਼ੁੱਕਰਵਾਰ ਨੂੰ ਛੁੱਟੀ, ਸਰਕਾਰੀ ਮੁਲਾਜ਼ਮਾਂ ਦੀਆਂ ਲੱਗੀਆਂ ਮੌਜਾਂ
ਉਸ ਨੇ ਕਿਹਾ ਕਿ ਲਾਟਰੀ ਦੀ ਰਕਮ ਨਾਲ ਉਹ ਆਪਣਾ ਘਰ ਬਣਾਉਣ ਦੇ ਨਾਲ-ਨਾਲ ਆਪਣੇ ਬੱਚਿਆਂ ਦੇ ਵਿਆਹ ਵੀ ਕਰੇਗਾ। ਉੱਥੇ ਹੀ ਲਾਟਰੀ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਇਹ ਇਨਾਮ 3 ਅਕਤੂਬਰ ਨੂੰ ਨਾਗਾਲੈਂਡ ਰਾਜ ਵੱਲੋਂ ਸੰਚਾਲਿਤ ਡੀਅਰ ਵਿਜ਼ਨ ਸਪਤਾਹਿਕ ਲਾਟਰੀ ਵਿਚ ਨਿਕਲਿਆ ਹੈ।
ਇਹ ਵੀ ਪੜ੍ਹੋ : ਮੈਡ ਸੰਧੂ ਕਤਲ ਕਾਂਡ ਵਿਚ ਨਵਾਂ ਮੋੜ, ਮੁੱਖ ਸ਼ੂਟਰ ਗ੍ਰਿਫ਼ਤਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹਸਪਤਾਲ 'ਚ ਦਾਖ਼ਲ ਅਣਪਛਾਤੇ ਵਿਅਕਤੀ ਦੀ ਮੌਤ
NEXT STORY