ਲੁਧਿਆਣਾ (ਗੌਤਮ): ਅਰੋੜਾ ਸਿਨੇਮਾ ਨੇੜੇ ਦਾਣਾ ਮੰਡੀ ਵਿਚ ਗੱਡੀ ਨੂੰ ਟੱਕਰ ਮਾਰਨ ਦਾ ਦੋਸ਼ ਕਰਨ 'ਤੇ ਭੜਕੇ ਇਨੋਵਾ ਦੇ ਡਰਾਈਵਰ ਨੇ ਕੁੱਟਮਾਰ ਕਰ ਕੇ ਦੂਜੀਆਂ ਗੱਡੀਆਂ ਤੋਂ ਤਿੰਨ ਗੈਸ ਸਿਲੰਡਰ ਚੋਰੀ ਕਰ ਲਏ ਤੇ ਫ਼ਰਾਰ ਹੋ ਗਿਆ। ਲੋਕਾਂ ਨੇ ਇਨੋਵਾ ਦਾ ਨੰਬਰ ਨੋਟ ਕਰ ਲਿਆ। ਸ਼ਿਕਾਇਤ ਮਿਲਣ 'ਤੇ ਮੌਕੇ 'ਤੇ ਪਹੁੰਚੀ ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ ਜਾਂਚ ਕਰ ਕੇ ਪਿੰਡ ਗੁਜਰਵਾਲ ਦੇ ਰਹਿਣ ਵਾਲੇ ਵਿਸ਼ਾਖਾ ਸਿੰਘ ਦੇ ਬਿਆਨਾਂ 'ਤੇ ਅਣਪਛਾਤੇ ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਜੇ ਅਜੇ ਵੀ ਨਾ ਸੰਭਲੇ ਤਾਂ...
ਵਿਸ਼ਾਖਾ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ ਦਾਣਾ ਮੰਡੀ ਵਿਚ ਆਪਣੀ ਗੱਡੀ ਮਕੈਨਿਕ ਤੋਂ ਮੁਰੰਮਤ ਕਰਵਾ ਰਿਹਾ ਸੀ ਕਿ ਉਕਤ ਮੁਲਜ਼ਮ ਆਪਣੀ ਇਨੋਵਾ ਨੂੰ ਬੈਕ ਕਰ ਰਿਹਾ ਸੀ, ਜਿਸ 'ਤੇ ਇਨੋਵਾ ਡਰਾਈਵਰ ਨੇ ਉਸ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਜਦੋਂ ਉਸ ਨੇ ਵਿਰੋਧ ਜਤਾਇਆ ਤਾਂ ਇਨੋਵਾ ਡਰਾਈਵਰ ਨੇ ਹੇਠਾਂ ਉਤਰ ਕੇ ਕੁੱਟਮਾਰ ਕਰਨ ਅਤੇ ਉਸ ਦੀ ਗੱਡੀ ਤੋਂ 19 ਕਿੱਲੋ ਦੇ 3 ਗੈਸ ਸਿਲੰਡਰ ਕੱਢ ਕੇ ਆਪਣੀ ਗੱਡੀ ਵਿਚ ਰੱਖ ਲਏ। ਮੁਲਜ਼ਮ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਭੱਜ ਨਿਕਲੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਾਕੇ 'ਤੇ ਮੋਟਰਸਾਈਕਲ ਛੱਡ ਕੇ ਭੱਜੇ 2 ਸ਼ੱਕੀ, ਹੈਰੋਇਨ ਬਰਾਮਦ
NEXT STORY