ਫ਼ਿਰੋਜ਼ਪੁਰ (ਕੁਮਾਰ) : ਤਿਉਹਾਰਾਂ ਦੌਰਾਨ ਯਾਤਰੀਆਂ ਦੀ ਵਾਧੂ ਭੀੜ ਨੂੰ ਦੇਖਦਿਆਂ ਰੇਲ ਯਾਤਰੀਆਂ ਦੀ ਸੁਵਿਧਾ ਲਈ ਫ਼ਿਰੋਜ਼ਪੁਰ ਮੰਡਲ ਵੱਲੋਂ ਇਕਤਰਫ਼ਾ ਅਨਰਿਜ਼ਰਵਡ (ਜਨਰਲ) ਸਪੈਸ਼ਲ ਟਰੇਨ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡੀ. ਆਰ. ਐੱਮ. ਦਫ਼ਤਰ ਫ਼ਿਰੋਜ਼ਪੁਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਨਰਿਜ਼ਰਵਡ ਫੈਸਟੀਵਲ ਸਪੈਸ਼ਲ ਟਰੇਨ ਨੰਬਰ 04684 (ਲੁਧਿਆਣਾ-ਸਮਸਤੀਪੁਰ) ਲੁਧਿਆਣਾ ਤੋਂ ਰਾਤ 8:00 ਵਜੇ ਰਵਾਨਾ ਹੋਵੇਗੀ।
ਇਹ ਟ੍ਰੇਨ ਢੰਡਾਰੀ ਕਲਾਂ, ਅੰਬਾਲਾ ਕੈਂਟ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਲਖਨਊ, ਗੋਰਖਪੁਰ ਅਤੇ ਮੁਜ਼ੱਫਰਪੁਰ ਸਟੇਸ਼ਨਾਂ ’ਤੇ ਠਹਿਰਾਅ ਕਰਦੀ ਹੋਈ ਸਮਸਤੀਪੁਰ ਪਹੁੰਚੇਗੀ। ਉਨ੍ਹਾਂ ਰੇਲ ਯਾਤਰੀਆਂ ਨੂੰ ਇਸ ਸਪੈਸ਼ਲ ਟਰੇਨ ਦੀ ਸੁਵਿਧਾ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਹੈ।
ਪੰਜਾਬ 'ਚ ਵੱਡੀ ਘਟਨਾ, ਫੁੱਟਬਾਲ ਖਿਡਾਰੀ ਦਾ ਬੇਰਹਿਮੀ ਨਾਲ ਕਤਲ
NEXT STORY