ਗੜ੍ਹਦੀਵਾਲਾ (ਮੁਨਿੰਦਰ ਸ਼ਰਮਾ) : ਕਸਬੇ ਦੀ ਜੈਨ ਕਾਲੋਨੀ ਵਿੱਚ ਸੋਮਵਾਰ ਦੇਰ ਰਾਤ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ 2 ਨਕਾਬਪੋਸ਼ ਅਣਪਛਾਤੇ ਵਿਅਕਤੀਆਂ ਨੇ ਇੱਕ ਘਰ ‘ਤੇ ਫਾਇਰਿੰਗ ਕਰਕੇ ਮੌਕੇ ਤੋਂ ਫਰਾਰ ਹੋ ਗਏ। ਫਾਇਰਿੰਗ ਦਾ ਮਕਸਦ ਹਾਲੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ। ਇਸ ਘਟਨਾ ਦੌਰਾਨ ਦੋਸ਼ੀਆਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ ਹਨ।
ਇਹ ਵੀ ਪੜ੍ਹੋ : ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! 18 ਸਾਲਾ ਕੁੜੀ ਨੇ ਕਰਵਾਈ Love Marriage ਤੇ ਫ਼ਿਰ...
ਜਾਣਕਾਰੀ ਮੁਤਾਬਕ ਜੈਨ ਕਾਲੋਨੀ ਵਿੱਚ ਰਹਿੰਦੇ ਚੰਦਰ ਕਿਸ਼ੋਰ ਦੇ ਘਰ ‘ਤੇ ਸੋਮਵਾਰ ਰਾਤ ਕਰੀਬ ਮੱਧਰਾਤ ਦੇ ਸਮੇਂ ਮੋਟਰਸਾਈਕਲ ‘ਤੇ ਸਵਾਰ ਦੋ ਨਕਾਬਪੋਸ਼ ਵਿਅਕਤੀ ਆਏ ਅਤੇ ਘਰ ‘ਤੇ ਤਿੰਨ ਫਾਇਰ ਕਰਕੇ ਫਰਾਰ ਹੋ ਗਏ। ਗੋਲੀਆਂ ਵਿੱਚੋਂ ਇੱਕ ਮੇਨ ਗੇਟ ‘ਤੇ ਅਤੇ ਦੋ ਖਿੜਕੀਆਂ ‘ਤੇ ਲੱਗੀਆਂ, ਜਿਸ ਨਾਲ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਜਦੋਂ ਇਹ ਘਟਨਾ ਵਾਪਰੀ, ਉਸ ਵੇਲੇ ਚੰਦਰ ਕਿਸ਼ੋਰ ਅਤੇ ਉਸ ਦੀ ਪਤਨੀ ਘਰ ਵਿੱਚ ਹੀ ਮੌਜੂਦ ਸਨ, ਪਰ ਉਹਨਾਂ ਦੀ ਕਿਸਮਤ ਚੰਗੀ ਰਹੀ ਅਤੇ ਉਹ ਬਾਲ-ਬਾਲ ਬਚ ਗਏ। ਘਟਨਾ ਤੋਂ ਬਾਅਦ ਪੂਰੀ ਜੈਨ ਕਾਲੋਨੀ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਲੋਕਾਂ ਵਿੱਚ ਡਰ ਪੈਦਾ ਹੋ ਗਿਆ।

ਸੂਚਨਾ ਮਿਲਣ ‘ਤੇ ਡੀਐੱਸਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਅਤੇ ਐੱਸਐੱਚਓ ਸਤਪਾਲ ਸਿੰਘ ਬਾਜਵਾ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਸ ਨੇ ਘਰ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ, ਜਿਸ ਵਿੱਚ ਦੋ ਨਕਾਬਪੋਸ਼ ਵਿਅਕਤੀ ਮੋਟਰਸਾਈਕਲ ‘ਤੇ ਆ ਕੇ ਫਾਇਰਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ। ਚਿਹਰੇ ਢੱਕੇ ਹੋਣ ਕਰਕੇ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ। ਇਸ ਸਬੰਧੀ ਡੀਐੱਸਪੀ ਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਜੈਨ ਕਾਲੋਨੀ ਵਿੱਚ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ ਅਤੇ ਪੁਲਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਜਲਦ ਹੀ ਦੋਸ਼ੀਆਂ ਦੀ ਪਛਾਣ ਕਰਕੇ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਗਵਾੜਾ ਦੀ ਛੱਜ ਕਾਲੋਨੀ 'ਚ ਹਮਲਾਵਰਾਂ ਨੇ ਮਚਾਇਆ ਤਾਂਡਵ, ਤੇਜ਼ਧਾਰ ਹਥਿਆਰਾਂ ਨਾਲ ਘਰਾਂ 'ਚ ਕੀਤੀ ਭੰਨ-ਤੋੜ
NEXT STORY