ਫਰੀਦਕੋਟ (ਵੈੱਬ ਡੈਸਕ)- ਫਰੀਦਕੋਟ ਵਿਖੇ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਥੋਂ ਦੇ ਪਿੰਡ ਰਾਮੇਆਣਾ ਵਿਖੇ ਆਪਣੀ ਧੀ ਦੇ ਸਹੁਰੇ ਘਰ ਆਏ ਇਕ ਵਿਅਕਤੀ ਦਾ ਮਾਮੂਲੀ ਵਿਵਾਦ ਤੋਂ ਬਾਅਦ ਕੁੱਟ-ਕੁੱਟ ਦੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਕ੍ਰਿਪਾਲ ਸਿੰਘ ਵਾਸੀ ਪਿੰਡ ਦੋਦਾ ਵਜੋ ਹੋਈ ਹੈ। ਉਕਤ ਵਿਅਕਤੀ ਆਪਣੀ ਧੀ ਦੇ ਪੁੱਤਰ ਨੂੰ ਲੈਣ ਲਈ ਆਇਆ ਸੀ।
ਇਹ ਵੀ ਪੜ੍ਹੋ: ਪੰਜਾਬ: ਪਿਓ ਵੱਲੋਂ ਕਤਲ ਕੀਤੀ ਧੀ ਦੇ ਮਾਮਲੇ 'ਚ ਨਵਾਂ ਮੋੜ! ਇਸ ਵਜ੍ਹਾ ਕਰਕੇ ਕੀਤਾ ਸੀ ਕਤਲ
ਪੁਲਸ ਨੇ ਮ੍ਰਿਤਕ ਦੇ ਜਵਾਈ ਸਮੇਤ ਪੰਜ ਨਾਮਜ਼ਦ ਅਤੇ 6-7 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪਿੰਡ ਦੋਦਾ ਵਾਸੀ ਪੱਪੂ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਮੁਤਾਬਕ ਉਸ ਦੀ ਭੈਣ ਜਸਪ੍ਰੀਤ ਕੌਰ ਨੇ ਕਰੀਬ ਛੇ ਸਾਲ ਪਹਿਲਾਂ ਪਿੰਡ ਰਾਮੇਆਣਾ ਦੇ ਪ੍ਰਕਾਸ਼ ਸਿੰਘ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਇਕ ਦਿਨ ਪਹਿਲਾਂ ਜਸਪ੍ਰੀਤ ਨੇ ਆਪਣੇ ਭਰਾ ਨੂੰ ਫੋਨ ਕਰਕੇ ਦੋਸ਼ ਲਾਇਆ ਸੀ ਕਿ ਉਸ ਦੇ ਪਤੀ ਪ੍ਰਕਾਸ਼ ਸਿੰਘ ਅਤੇ ਜੇਠ ਜਗਜੀਤ ਸਿੰਘ ਨੇ ਉਸ ਦੀ ਕੁੱਟਮਾਰ ਕੀਤੀ ਹੈ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਇਸ ਤੋਂ ਬਾਅਦ ਪੱਪੂ ਸਿੰਘ ਆਪਣੇ ਪਿਤਾ ਕ੍ਰਿਪਾਲ ਸਿੰਘ ਅਤੇ ਦੋਸਤ ਰਛਪਾਲ ਸਿੰਘ ਨਾਲ ਪਿੰਡ ਰਾਮੇਆਣਾ ਪਹੁੰਚਿਆ ਅਤੇ ਆਪਣੀ ਭੈਣ ਅਤੇ ਉਸ ਦੀ ਧੀ ਨੂੰ ਪਿੰਡ ਦੋਦਾ ਲੈ ਗਿਆ।
ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਵੱਡੀ ਖ਼ਬਰ! ਹੁਣ ਇਸ ਥਾਂ 'ਤੇ ਲੱਗੇਗੀ ਪਟਾਕਾ ਮਾਰਕੀਟ, ਪਟਾਕਾ ਕਾਰੋਬਾਰੀ ਖ਼ੁਸ਼
ਸ਼ਿਕਾਇਤ ਮੁਤਾਬਕ 29 ਅਕਤੂਬਰ ਦੀ ਸ਼ਾਮ ਨੂੰ ਕੁੜੀ ਦੇ ਭਰਾ ਪੱਪੂ ਸਿੰਘ ਅਤੇ ਉਸ ਦੇ ਪਿਤਾ ਕ੍ਰਿਪਾਲ ਸਿੰਘ ਜਸਪ੍ਰੀਤ ਦੇ ਪੁੱਤਰ ਸਹਿਜ ਨੂਰ ਨੂੰ ਵਾਪਸ ਲਿਆਉਣ ਲਈ ਪਿੰਡ ਰਾਮੇਆਣਾ ਪਰਤੇ। ਹਾਲਾਂਕਿ ਜਦੋਂ ਉਨ੍ਹਾਂ ਨੇ ਬੱਚੇ ਨੂੰ ਲਿਜਾਣ ਲਈ ਕਿਹਾ ਤਾਂ ਪ੍ਰਕਾਸ਼ ਸਿੰਘ ਨੇ ਕਥਿਤ ਤੌਰ 'ਤੇ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ। ਕੁਝ ਦੇਰ ਬਾਅਦ ਹੀ ਪ੍ਰਕਾਸ਼ ਸਿੰਘ ਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਸਾਥੀਆਂ ਨਾਲ ਮਿਲ ਕੇ ਪੱਪੂ ਸਿੰਘ ਅਤੇ ਕ੍ਰਿਪਾਲ ਸਿੰਘ 'ਤੇ ਹਮਲਾ ਕਰ ਦਿੱਤਾ। ਇਸ ਹਮਲੇ 'ਚ ਕ੍ਰਿਪਾਲ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਕੋਟਕਪੂਰਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਡੀ. ਐੱਸ. ਪੀ. ਜੈਤੋ ਇਕਬਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਜੈਤੋ ਥਾਣੇ 'ਚ ਪ੍ਰਕਾਸ਼ ਸਿੰਘ, ਉਸ ਦੇ ਭਰਾ ਜਗਜੀਤ ਸਿੰਘ, ਮਾਤਾ ਛਿੰਦਰ ਕੌਰ, ਭਰਜਾਈ ਕੁਲਦੀਪ ਕੌਰ, ਸੁਖਪਾਲ ਉਰਫ਼ ਪਾਲਾ ਸਿੰਘ ਅਤੇ 6-7 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਸਮੇਤ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ: 50 ਰੁਪਏ 'ਚ ਨਿਕਲਿਆ 21 ਲੱਖ ਦਾ ਇਨਾਮ! ਲੱਖਪਤੀ 'ਗਾਇਬ', ਹੋ ਰਹੀ ਭਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਰਵਿੰਦਰ ਝੋਟਾ ਇਨਸਾਫ਼ ਮੋਰਚਾ ਦੀ ਹਮਾਇਤ ਲਈ ਪਹੁੰਚੀਆਂ 50 ਜਥੇਬੰਦੀਆਂ, ਕੀਤਾ ਵੱਡਾ ਐਲਾਨ
NEXT STORY