ਲੰਬੀ/ਮਲੋਟ (ਜੁਨੇਜਾ) - ਭਾਵੇਂ ਔਰਤਾਂ ਦੇ ਹੱਕ ’ਚ ਕਾਨੂੰਨ ਲਗਾਤਾਰ ਸਖਤ ਹੋ ਰਹੇ ਹਨ, ਜਿਸ ਦੇ ਬਾਵਜੂਦ ਸੱਤਾ ਦੇ ਨਸ਼ੇ ’ਚ ਮਜਬੂਰੀ ਲਈ ਮਦਦ ਮੰਗਣ ਆਉਣ ਵਾਲੀਆਂ ਔਰਤਾਂ ਦੇ ਸ਼ੋਸ਼ਣ ਦੇ ਨਿੱਤ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹੇ ਹੀ ਇਕ ਮਾਮਲੇ ਦੀ ਇਕ ਆਡੀਓ ਅੱਜ-ਕਲ ਸੋਸ਼ਲ ਮੀਡੀਆ ’ਤੇ ਚਲ ਰਹੀ ਹੈ, ਜਿਸ ਅਨੁਸਾਰ ਪਿੰਡ ਦੀ ਹੀ ਇਕ ਕੁੜੀ ਦੀ ਮਦਦ ਲਈ ਸਰਪੰਚ ਵਲੋਂ ਬੇਸ਼ਰਮੀ ਨਾਲ ਉਸ ਤੋਂ ਕੀਮਤ ਮੰਗੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇਹ ਮਾਮਲਾ ਲੰਬੀ/ਮਲੋਟ ਦਾ ਹੈ, ਜਿਥੇ ਇਕ ਵਿਆਹੁਤਾ ਆਪਣੇ ਘਰ ਚੱਲ ਰਹੇ ਝਗੜੇ ਨੂੰ ਰੋਕਣ ਦੇ ਲਈ ਪਿੰਡ ਦੇ ਸਰਪੰਚ ਨੂੰ ਫੋਨ ਕਰਕੇ ਉਸ ਤੋਂ ਮਦਦ ਮੰਗਦੀ ਹੈ। ਇਸ ਕਾਲ ’ਚ ਕੁੜੀ ਵਲੋਂ ਸਰਪੰਚ ਨੂੰ ਅੰਕਲ ਆਖ ਕੇ ਸੰਬੋਧਨ ਕੀਤਾ ਜਾ ਰਿਹਾ ਹੈ। ਉਸ ਨੇ ਕਿਹਾ ਕਿ ‘‘ਅੰਕਲ ਜੀ ਸਾਡਾ ਮਸਲਾ ਤਾਂ ਹੱਲ ਕਰਾ ਦਿੰਦੇ, ਵੋਮੈਨ ਸੈੱਲ ਵਾਲਿਆਂ ਨੇ ਕਿਹਾ ਹੈ ਕਿ ਪਿੰਡ ਦੇ ਸਰਪੰਚ ਜਾਂ ਮੋਹਤਬਾਰ ਵਿਅਕਤੀ ਨੂੰ ਲੈ ਕੇ ਆਓ ਅਤੇ ਮੁੰਡੇ ਵਾਲਿਆਂ ਨੂੰ ਵੀ ਕਿਹਾ ਹੈ ਕਿ ਉਹ ਆਪਣੇ ਮੁਹੱਲੇ ਦਾ ਐੱਮ. ਸੀ. ਲੈ ਕੇ ਆਉਣ ਪਰ ਸਰਪੰਚ ਜਲਦ ਆਪਣੀ ਔਕਾਤ ’ਚ ਆ ਜਾਂਦਾ ਹੈ, ‘‘ਤੈਨੂੰ ਤੋਰ ਤਾਂ ਦਿਆਂਗੇ ਪਹਿਲਾਂ ਅੰਕਲ ਨੂੰ ਵੀ ਖੁਸ਼ ਕਰਦੇ।
ਇਸ ਦੌਰਾਨ ਜਦੋਂ ਕੁੜੀ ਵਲੋਂ ਸਰਪੰਚ ਨੂੰ ਇਹ ਕਿਹਾ ਜਾਂਦਾ ਹੈ ਕਿ ਅੰਕਲ ਮੈਂ ਤੁਹਾਡੀ ਗੱਲ ਸਮਝੀ ਨਹੀਂ , ਇਸ ਲਈ ਤੁਸੀਂ ਸਾਫ-ਸਾਫ ਸ਼ਬਦਾਂ ’ਚ ਕਹੋ। ਇਸ ਤੋਂ ਬਾਅਦ ਸਰਪੰਚ ਸਾਹਿਬ ਅਸਲੀ ਰੰਗ ’ਚ ਆ ਜਾਂਦੇ ਹਨ। ਉਹ ਕੁੜੀ ਨੂੰ ਪਹਿਲਾਂ ਸੇਵਾ ਕਰਨ, ਫਿਰ ਮੂੰਹ ਮਿੱਠਾ ਕਰਾਉਣ ਅਤੇ ਅੰਤ ’ਚ ਗਵਾਰ ਭਾਸ਼ਾ ’ਚ ਮਿਲ ਸਰੀਰਕ ਸੰਬੰਧ ਕਾਇਮ ਕਰਨ ਦੀ ਸ਼ਰਤ ਰੱਖਦਾ ਹੈ। ਸਰਪੰਚ ਵਲੋਂ ਆਪਣੀ ਮੰਗ ਨੂੰ ਕਈ ਵਾਰ ਦੁਹਰਾਇਆ ਜਾਂਦਾ ਹੈ। ਇਸ ਤੋਂ ਬਾਅਦ ਕੁੜੀ ਆਪਣੀ ਮੰਮੀ ਨਾਲ ਗੱਲ ਕਰਾਉਣ ਦੀ ਗੱਲ ਕਰਦੀ ਹੈ ਤਾਂ ਅੱਗੋਂ ਫੋਨ ਕੱਟਿਆ ਜਾਂਦਾ ਹੈ।
ਇਸ ਮਾਮਲੇ ਦੇ ਸਬੰਧ ’ਚ ਜਦੋਂ ਸਬੰਧਤ ਸਰਪੰਚ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਵਿਰੋਧੀ ਪਾਰਟੀ ਵਾਲੇ ਮੁੱਦੇ ਨੂੰ ਹਵਾ ਦੇ ਰਹੇ ਹਨ। ਉਨ੍ਹਾਂ ਇਹ ਆਡੀਓ ਨੈਟ ’ਤੇ ਚੜ੍ਹਾ ਦਿੱਤੀ। ਜਦ ਉਸ ਤੋਂ ਪੁੱਛਿਆ ਜਾਂਦਾ ਹੈ ਕਿ ਆਵਾਜ਼ ਤਾਂ ਤੁਹਾਡੀ ਹੈ। ਤੁਸੀਂ ਕੁੜੀ ਅੱਗੇ ਅਸ਼ਸ਼ੀਲ ਸ਼ਰਤਾਂ ਰੱਖ ਰਹੇ ਹੋ। ਉਸ ਦਾ ਕਹਿਣਾ ਹੈ ਕਿ ਆਵਾਜ਼ ਮੇਰੀ ਹੈ ਪਰ ਇਹ ਘਟਨਾ ਪੁਰਾਣੀ ਹੈ। ਉਸ ਦਾ ਲਡ਼ਕੀ ਦੇ ਪਰਿਵਾਰ ਨਾਲ ਸਮਝੌਤਾ ਹੋ ਗਿਆ ਹੈ ।
ਚੰਡੀਗੜ੍ਹ ਨੂੰ ਟੂਰਿਜ਼ਮ ਸਪਾਟ ਵਿਕਸਿਤ ਕਰਨ ਲਈ ਕੇਂਦਰ ਤੋਂ ਮਿਲਣਗੇ 100 ਕਰੋੜ
NEXT STORY