ਫਾਜ਼ਿਲਕਾ (ਨਾਗਪਾਲ) : ਥਾਣਾ ਸਿਟੀ ਫਾਜ਼ਿਲਕਾ ਪੁਲਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਤਿੰਨ ਜਣਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਇਕ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੂੰ ਮੁਖਬਰ ਨੇ ਸੂਚਨਾ ਦਿੱਤੀ ਸੀ ਕਿ ਪਵਨ, ਯੂਨਫ਼ ਉਰਫ਼ ਘੁੱਗੀ ਵਾਸੀ ਚੰਡੀਗੜ੍ਹ ਬਸਤੀ ਲਾਧੂਕਾ ਅਤੇ ਗੋਰੂ ਵਾਸੀ ਪਿੰਡ ਚੱਕ ਬੰਨ ਵਾਲਾ ਰਲ ਕੇ ਮੋਟਰਸਾਈਕਲ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।
ਉਹ ਅੱਜ ਵੀ ਚੋਰੀ ਦੇ ਮੋਟਰਸਾਈਕਲ ਸਮੇਤ ਅਨਾਜ ਮੰਡੀ ਫਾਜ਼ਿਲਕਾ ਵਿਖੇ ਗਾਹਕ ਦੀ ਉਡੀਕ ਕਰ ਰਹੇ ਹਨ। ਪੁਲਸ ਨੇ ਛਾਪਾ ਮਾਰ ਕੇ ਪਵਨ ਵਾਸੀ ਮੰਡੀ ਲਾਧੂਕਾ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ। ਪੁਲਸ ਨੇ ਉਕਤ ਤਿੰਨਾਂ ਜਣਿਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਬੱਬੂ ਮਾਨ ਦੇ ਜਨਮ ਦਿਨ 'ਤੇ ਐਕਸਕਲੂਸਿਵ ਇੰਟਰਵਿਊ, ਪੱਤਰਕਾਰ ਰਮਨਦੀਪ ਸੋਢੀ ਦੇ ਨਾਲ
NEXT STORY