ਜਲੰਧਰ : ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰ ਪਰਸਨ ਮਨੀਸ਼ਾ ਗੁਲਾਟੀ ਅੱਜ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਸਕਦੇ ਹਨ। ਇਸ ਗੱਲ ਦੀ ਪੁਸ਼ਟੀ ਮਨੀਸ਼ਾ ਗੁਲਾਟੀ ਦੇ ਦਫ਼ਤਰ ਵੱਲੋਂ ਵੀ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਟਵੀਟ ਕਰਕੇ ਪੰਜਾਬ ਚੋਣਾਂ 2022, ਪੰਜਾਬ ਪਾਲੀਟਿਕਸ ਹੈਸ਼ ਟੈਗ ਪਾਇਆ ਹੈ। ਇਸ ਦੇ ਨਾਲ ਹੀ ਸ਼ਾਇਰਾਨਾ ਅੰਦਾਜ਼ 'ਚ ਇਸ਼ਾਰਾ ਦਿੱਤਾ ਕਿ ਘੁਟਣ ਵਾਲੀ ਸਿਆਸਤ 'ਚ ਹੁਣ ਨਵੀਂ ਸ਼ੁਰੂਆਤ ਹੋਵੇਗੀ, ਜਿਸ 'ਚ ਮਨੀਸ਼ਾ ਦੀ ਆਵਾਜ਼ ਖੁੱਲ੍ਹ ਕੇ ਗੂੰਜੇਗੀ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦੇ ਸਭ ਤੋਂ ਮਸਰੂਫ਼ ਪ੍ਰਚਾਰਕ ਬਣੇ 'ਚਰਨਜੀਤ ਸਿੰਘ ਚੰਨੀ'
ਪੰਜਾਬ ਦੀ ਸਿਆਸਤ 'ਚ ਮਨੀਸ਼ਾ ਗੁਲਾਟੀ ਦੀ ਸ਼ਮੂਲੀਅਤ ਉਸ ਵੇਲੇ ਹੋਣ ਜਾ ਰਹੀ ਹੈ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਲੰਧਰ 'ਚ ਵੱਡੀ ਚੋਣ ਰੈਲੀ ਕੀਤੀ ਜਾਣੀ ਹੈ। ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਦਰਮਿਆਨ ਕਈ ਮਸ਼ਹੂਰ ਹਸਤੀਆਂ ਸਿਆਸਤ 'ਚ ਸ਼ਾਮਲ ਹੋਈਆਂ ਹਨ ਅਤੇ ਕੁੱਝ ਪਾਰਟੀਆਂ ਲਈ ਪ੍ਰਚਾਰ ਕਰ ਰਹੀਆਂ ਹਨ।
ਇਹ ਵੀ ਪੜ੍ਹੋ : ਅਹਿਮ ਖ਼ਬਰ : CM ਚੰਨੀ ਤੇ ਸਿੱਧੂ ਨੇ ਹੁਣ ਤੱਕ ਨਹੀਂ ਕੀਤਾ ਇਕ-ਦੂਜੇ ਲਈ ਪ੍ਰਚਾਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਰੇਤ ਮਾਈਨਿੰਗ ਮਾਮਲੇ ’ਚ CM ਚੰਨੀ ਨੂੰ ਰੋਪੜ ਪ੍ਰਸ਼ਾਸਨ ਨੇ ਦਿੱਤੀ ਕਲੀਨ ਚਿੱਟ
NEXT STORY