ਮਾਨਸਾ : ਸ਼ਹਿਰ 'ਚ ਇਕ ਨੌਜਵਾਨ ਵਲੋਂ ਨਸ਼ਾ ਨਾ ਮਿਲਣ 'ਤੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੇ। ਜਾਣਕਾਰੀ ਮੁਤਾਬਕ ਮਾਨਸਾ ਦਾ ਨੌਜਵਾਨ ਅਮਨਦੀਪ ਸਿੰਘ ਜੋ ਕਈ ਸਾਲਾਂ ਤੋਂ ਚਿੱਟੇ ਦੇ ਇੰਜੈਕਸ਼ਨ ਲਗਾਉਣ ਦਾ ਆਦਿ ਸੀ। ਉਸ ਨੇ ਇਸ ਨਸ਼ੇ 'ਚ ਆਪਣੇ ਘਰ ਦਾ ਸਾਰਾ ਸਮਾਨ ਵੇਚ ਦਿੱਤਾ ਸੀ ਤੇ ਹੁਣ ਉਹ ਆਪਣੀ ਪਤਨੀ ਤੋਂ ਨਸ਼ੇ ਲਈ ਪੈਸੇ ਮੰਗਦਾ ਸੀ ਮਗਰ ਫਿਰ ਵੀ ਉਸ ਨੂੰ ਚਿੱਟਾ ਨਹੀਂ ਮਿਲ ਰਿਹਾ ਸੀ। ਜਿਸ ਲਈ ਨਸ਼ੇ ਕਾਰਣ ਉਹ ਤੜਪਦਾ ਸੀ ਤੇ ਇਸ ਪਰੇਸ਼ਾਨੀ ਦੇ ਕਾਰਨ ਘਰ 'ਚ ਪੱਖੇ ਨਾਲ ਲਟਕ ਕੇ ਉਸ ਨੇ ਆਪਣੀ ਜਾਨ ਦੇ ਦਿੱਤੀ। ਮ੍ਰਿਤਕ ਨੌਜਵਾਨ ਦੀ ਪਤਨੀ ਗੁਰਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਚਿੱਟਾ ਪੀਣ ਦਾ ਆਦਿ ਸੀ। ਉਸ ਨੇ ਬਹੁਤ ਕੋਸ਼ਿਸ਼ ਕੀਤੀ ਕਿ ਉਹ ਨਸ਼ਾ ਨਾ ਕਰੇ ਪਰ ਉਸ ਨੂੰ ਚਿੱਟਾ ਨਹੀਂ ਮਿਲ ਰਿਹਾ ਸੀ। ਜਿਸ ਲਈ ਉਹ ਪਰੇਸ਼ਾਨ ਰਹਿਣ ਲੱਗਾ ਤੇ ਰਾਤ ਨੂੰ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਦੂਜੇ ਪਾਸੇ ਮਾਨਸਾ ਦੇ ਐਸ. ਐਸ. ਪੀ. ਡਾਕਟਰ ਨਰਿੰਦਰ ਭਾਰਗਵ ਨੇ ਦੱਸਿਆ ਕਿ ਨੌਜਵਾਨ ਨੇ ਨਸ਼ੇ ਦੀ ਤੰਗੀ ਕਾਰਨ ਖੁਦਕੁਸ਼ੀ ਕੀਤੀ ਹੈ। ਜਿਸ 'ਤੇ ਪੁਲਸ ਨੇ ਧਾਰਾ 174 ਦੀ ਕਾਰਵਾਈ ਕਰ ਲਾਸ਼ ਦਾ ਪੋਸਟਮਾਰਟਮ ਕਰਵਾ ਪਰਿਵਾਰ ਨੂੰ ਸੌਂਪ ਦਿੱਤੀ।
ਪਤਨੀ ਦੇ ਕੈਨੇਡਾ ਜਾਣ ਪਿੱਛੋਂ ਪਤੀ ਨੇ ਕੀਤੀ ਖੁਦਕੁਸ਼ੀ
NEXT STORY