ਅਬੋਹਰ (ਸੁਨੀਲ) : ਸਿਟੀ ਪੁਲਸ ਸਟੇਸ਼ਨ ਨੰਬਰ 1 ਦੇ ਸਹਾਇਕ ਸਬ-ਇੰਸਪੈਕਟਰ ਦੀ ਨਵ-ਵਿਆਹੀ ਧੀ ਵੱਲੋਂ ਸਹੁਰਿਆਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰਨ ਦੇ ਮਾਮਲੇ ’ਚ ਸਦਰ ਪੁਲਸ ਸਟੇਸ਼ਨ ਨੇ ਮ੍ਰਿਤਕਾ ਦੇ ਪਤੀ, ਸੱਸ ਅਤੇ ਨਨਾਣ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਆਪਣੇ ਬਿਆਨ ’ਚ ਮ੍ਰਿਤਕਾ ਦੇ ਭਰਾ ਚਰਨਜੀਤ ਸਿੰਘ ਪੁੱਤਰ ਲਾਲ ਚੰਦ ਨੇ ਕਿਹਾ ਕਿ ਉਸ ਦੀ ਭੈਣ ਰੀਟਾ ਦਾ ਵਿਆਹ ਲਗਭਗ 20 ਦਿਨ ਪਹਿਲਾਂ ਹਰਿਆਣਾ ਦੇ ਕਾਲਿਆਂਵਾਲੀ ਮੰਡੀ ਵਾਸੀ ਮਨੋਜ ਕੁਮਾਰ ਪੁੱਤਰ ਗੋਬਿੰਦ ਰਾਮ ਨਾਲ ਹੋਇਆ ਸੀ ਪਰ ਵਿਆਹ ਤੋਂ ਬਾਅਦ ਹੀ ਉਸ ਦੇ ਸਹੁਰੇ ਵਾਲੇ ਉਸ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰ ਰਹੇ ਸਨ। 12 ਮਈ ਦੀ ਰਾਤ ਨੂੰ ਰੀਟਾ ਦੇ ਸਹੁਰੇ ਨੇ ਉਸ ਦੇ ਪਿਤਾ ਨੂੰ ਫੋਨ ਕੀਤਾ ਅਤੇ ਦੱਸਿਆ ਕਿ ਉਸ ਦੀ ਧੀ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਹੈ।
ਇਹ ਵੀ ਪੜ੍ਹੋ : ਭਾਦਸੋਂ ਥਾਣੇ ਦੇ ਐੱਸ. ਐੱਚ. ਓ. 'ਤੇ ਵੱਡੀ ਕਾਰਵਾਈ, ਹੈਰਾਨ ਕਰਨ ਵਾਲਾ ਹੈ ਮਾਮਲਾ
ਚਰਨਜੀਤ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਸੂਚਨਾ ਮਿਲੀ ਉਹ ਆਪਣੇ ਦੋਸਤ ਪੰਕਜ ਨਿਵਾਸੀ ਕੇਰਾਖੇੜਾ ਨਾਲ ਆਪਣੀ ਭੈਣ ਦੇ ਸਹੁਰੇ ਘਰ ਪਹੁੰਚਿਆ ਅਤੇ ਉਸ ਨੂੰ ਬੇਹੋਸ਼ ਪਈ ਪਾਇਆ। ਜਦੋਂ ਉਹ ਉਸ ਨੂੰ ਇਲਾਜ ਲਈ ਅਬੋਹਰ ਲਿਆ ਰਹੇ ਸਨ ਤਾਂ ਉਸ ਦੀ ਭੈਣ ਦੀ ਰਸਤੇ ਵਿਚ ਹੀ ਪਿੰਡ ਚੱਕੜਾ ਨੇੜੇ ਮੌਤ ਹੋ ਗਈ। ਸਦਰ ਪੁਲਸ ਦੇਰ ਰਾਤ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਕਾਰਵਾਈ ਕਰਦੀ ਰਹੀ ਅਤੇ ਚਰਨਜੀਤ ਦੇ ਬਿਆਨ ਦੇ ਆਧਾਰ ’ਤੇ ਮ੍ਰਿਤਕਾ ਦੇ ਪਤੀ ਮਨੋਜ ਪੁੱਤਰ ਗੋਬਿੰਦ ਰਾਮ, ਸੱਸ ਸ਼ਾਰਦਾ ਅਤੇ ਨਨਾਣ ਸੀਮਾ ਪਤਨੀ ਸਤੀਸ਼ ਕੁਮਾਰ ਸਾਰੇ ਵਾਸੀ ਵਾਰਡ ਨੰਬਰ 10, ਵਾਟਰ ਵਰਕਸ ਰੋਡ, ਮੰਡੀ ਕਾਲਿਆਂਵਾਲੀ ਦੇ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਤੋਹਫ਼ਾ, ਲੱਖਾਂ ਲੋਕਾਂ ਨੂੰ ਹੋਵੇਗਾ ਫਾਇਦਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਰੂਹ ਕੰਬਾਊ ਵਾਰਦਾਤ, ਖੇਤਾਂ 'ਚ ਵਿਅਕਤੀ ਦਾ ਕਤਲ, ਟਰੈਕਟਰ ਨਾਲ ਦੂਰ ਤੱਕ ਘੜੀਸਿਆ
NEXT STORY