ਅੰਮ੍ਰਿਤਸਰ (ਸੁਮਿਤ) : ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ ਸ਼ਹੀਦ ਹੋਏ ਅੰਮ੍ਰਿਤਸਰ ਦੇ ਜਵਾਨ ਗੁਰਮੇਲ ਸਿੰਘ ਦੇ ਪਰਿਵਾਰ ਲਈ ਪੰਜਾਬ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਨੇ ਸ਼ਹੀਦ ਦੇ ਪਰਿਵਾਰ ਨੂੰ 12 ਲੁੱਖ ਰੁਪਏ ਦੀ ਮਦਦ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਇਹ ਐਲਾਨ ਪਰਿਵਾਰ ਨਾਲ ਦੁਖ ਸਾਂਝਾ ਕਰਨ ਪਹੁੰਚੇ ਡਾ. ਰਾਜ ਕੁਮਾਰ ਵੇਰਕਾ ਨੇ ਕੀਤਾ।
ਸ਼ਹੀਦ ਗੁਰਮੇਲ ਸਿੰਘ (34) ਅੰਮ੍ਰਿਤਸਰ ਦੇ ਪਿੰਡ ਅਲਕੜੇ ਨਾਲ ਸਬੰਧਤ ਸੀ। ਲੰਘੇ ਦਿਨ ਜੰਮੂ-ਕਸ਼ਮੀਰ ਦੇ ਜ਼ਿਲਾ ਰਾਜੌਰੀ ਦੇ ਕੇਰੀ ਸੈਕਟਰ ਵਿਚ ਕੰਟਰੋਲ ਰੇਖਾ ਨਾਲ ਭਾਰਤੀ ਫ਼ੌਜ ਦੀ ਗਸ਼ਤੀ ਟੁਕੜੀ 'ਤੇ ਪਾਕਿਸਤਾਨੀ ਬਲਾਂ ਵੱਲੋਂ ਕੀਤੀ ਗੋਲੀਬਾਰੀ ਵਿਚ ਮੇਜਰ ਸਮੇਤ ਚਾਰ ਜਵਾਨ ਸ਼ਹੀਦ ਹੋ ਗਏ ਸਨ। ਇਨ੍ਹਾਂ ਵਿਚੋਂ ਲਾਂਸ ਨਾਇਕ ਗੁਰਮੇਲ ਸਿੰਘ ਤੇ ਕੁਲਦੀਪ ਸਿੰਘ ਪੰਜਾਬ ਤੋਂ ਹਨ।
‘ਦਸਮ ਪਿਤਾ ਦੀ ਤਸਵੀਰ ਨਾਲ ਛੇੜਛਾੜ ’ਤੇ ਕਾਂਗਰਸ ਮੰਗੇ ਮੁਆਫੀ’
NEXT STORY