ਸਮਾਣਾ (ਦਰਦ) : ਇੱਥੇ ਸ਼ਨੀਵਾਰ ਨੂੰ ਇਕ ਫੈਕਟਰੀ ਦੇ ਕਮਰੇ ’ਚ ਪੁੱਛਾਂ ਦੇਣ ਵਾਲੇ ਬਾਬੇ ਨੇ ਆਪਣੇ ਸਹਿਯੋਗੀ ਸਾਥੀਆਂ ਦੀ ਮਦਦ ਨਾਲ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਕੁੜੀ ਅਤੇ ਵਾਰਸਾਂ ਦੇ ਬਿਆਨਾਂ ’ਤੇ ਸਦਰ ਪੁਲਸ ਨੇ ਕਥਿਤ ਬਾਬੇ ਸਣੇ 6 ਲੋਕਾਂ ਖਿਲਾਫ਼ ਜਬਰ-ਜ਼ਿਨਾਹ ਅਤੇ ਪੋਕਸੋ ਐਕਟ ਦੀਆਂ ਵੱਖ-ਵੱਖ ਧਾਰਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਉਨ੍ਹਾਂ ’ਚੋਂ ਬਾਬੇ ਸਣੇ 5 ਲੋਕਾਂ ਨੂੰ ਹਿਰਾਸਤ ’ਚ ਲੈ ਲਿਆ ਹੈ।
ਇਹ ਵੀ ਪੜ੍ਹੋ : 'ਓਲਾ-ਉਬਰ' 'ਚ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਵਧੇਗੀ ਮੁਸਾਫ਼ਰਾਂ ਦੀ ਪਰੇਸ਼ਾਨੀ
ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਪਟਿਆਲਾ ਦੀ ਰਹਿਣ ਵਾਲੀ ਇਕ ਨਾਬਾਲਗ ਕੁੜੀ ਅਤੇ ਉਸ ਦੀਆਂ ਰਿਸ਼ਤੇਦਾਰ ਬੀਬੀਆਂ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਬਾਬਾ ਹਰਜਿੰਦਰ ਸਿੰਘ ਵਾਸੀ, ਪਿੰਡ ਕਕਰਾਲਾ, ਜੋ ਕਿ ਸਿਆਣਾ ਹੈ, ਜਿਸ ਦੀ ਉਨ੍ਹਾਂ ਨਾਲ ਜਾਣ-ਪਛਾਣ ਸੀ। ਬਾਬੇ ਨੇ ਉਨ੍ਹਾਂ ਨੂੰ 29 ਅਗਸਤ ਨੂੰ ਫੋਨ ਕਰ ਕੇ ਕਿਹਾ ਕਿ ਉਨ੍ਹਾਂ ਕੋਲ ਬਾਹਰੋਂ ਇਕ ਬਾਬਾ ਜੀ ਆਏ ਹਨ, ਜੋ ਕੁਆਰੀ ਕੁੜੀ ਨਾਲ ਦੇਵੀ ਮਾਤਾ ਨੂੰ ਪ੍ਰਸੰਨ ਕਰ ਕੇ ਤੁਹਾਨੂੰ ਅਮੀਰ ਬਣਾ ਦੇਣਗੇ। ਜੇਕਰ ਤੁਹਾਡੇ ਕੋਈ ਕੁਆਰੀ ਕੁੜੀ ਹੈ ਤਾਂ ਸਾਡੇ ਕੋਲ ਲੈ ਆਓ।
ਇਹ ਵੀ ਪੜ੍ਹੋ : JEE Main 2020 : ਪ੍ਰੀਖਿਆ ਅੱਜ ਤੋਂ ਸ਼ੁਰੂ, 'ਕੋਰੋਨਾ' ਕਾਲ ਦੌਰਾਨ ਕੀਤੇ ਗਏ ਖ਼ਾਸ ਇੰਤਜ਼ਾਮ
ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਹ ਬਾਬੇ ਦੀਆਂ ਗੱਲਾਂ ’ਚ ਆ ਕੇ ਸਮਾਣਾ ਆਉਣ ਲਈ ਤਿਆਰ ਹੋ ਗਏ ਪਰ ਕੋਈ ਸਾਧਨ ਨਾ ਹੋਣ ਦੀ ਗੱਲ ਕੀਤੀ ਤਾਂ ਬਾਬਾ ਹਰਜਿੰਦਰ ਸਿੰਘ ਨੇ ਫੋਨ ਰਾਹੀਂ ਕਿਹਾ ਕਿ ਉਹ ਅਤੇ ਸਾਬਕਾ ਸਰਪੰਚ ਦਰਸ਼ਨ ਸਿੰਘ ਵਾਸੀ ਪਿੰਡ ਢਡੱਰੀਆਂ ਉਨ੍ਹਾਂ ਨੂੰ ਕਾਰ ’ਚ ਲੈਣ ਲਈ ਆ ਰਹੇ ਹਨ, ਇਸ ਲਈ ਉਹ ਤਿਆਰ ਰਹਿਣ। ਉਹ ਥੋੜ੍ਹੇ ਸਮੇਂ ਬਾਅਦ ਹੀ ਉਨ੍ਹਾਂ ਕੋਲ ਕਾਰ ਲੈ ਕੇ ਪਹੁੰਚ ਗਏ।
ਇਹ ਵੀ ਪੜ੍ਹੋ : 'ਕੋਰੋਨਾ' ਹੋਣ 'ਤੇ ਦੁਖ਼ੀ ਨੌਜਵਾਨ ਨੇ ਪਹਿਲੀ ਮੰਜ਼ਿਲ ਤੋਂ ਮਾਰੀ ਸੀ ਛਾਲ, ਹਸਪਤਾਲ 'ਚ ਤੋੜਿਆ ਦਮ
ਇਸ ਤੋਂ ਬਾਅਦ ਤਿੰਨ ਬੀਬੀਆਂ ਉਨ੍ਹਾਂ ਦੀ ਕਾਰ ’ਚ ਸਵਾਰ ਹੋ ਕੇ ਇਕ ਫੀਡ ਫੈਕਟਰੀ ਕੁਲਾਰਾਂ ਰੋੜ ਦੌਦੜਾ ਪਹੁੰਚ ਗਈਆਂ, ਜਿੱਥੇ ਹੋਰ ਲੋਕ ਪਹਿਲਾਂ ਤੋਂ ਮੌਜੂਦ ਸਨ। ਫੈਕਟਰੀ ਮਾਲਕ ਸੁਰੇਸ਼ ਕੁਮਾਰ ਨੇ ਉਨ੍ਹਾਂ ਨੂੰ ਇਕ ਕਮਰੇ ’ਚ ਬਿਠਾ ਕੇ ਕੋਲਡ ਡਰਿੰਕ ਪੀਣ ਲਈ ਕਿਹਾ। ਉਨ੍ਹਾਂ ਕੋਲਡ ਡਰਿੰਕ ਪੀਣ ਤੋਂ ਜਵਾਬ ਦੇਣ ਉਪਰੰਤ ਇਕ ਅਣਪਛਾਤੇ ਵਿਅਕਤੀ ਨੇ ਕਮਰੇ ’ਚ ਦਾਖ਼ਲ ਹੋ ਕੇ ਨਾਬਾਲਗ ਕੁੜੀ ਨੂੰ ਆਪਣੇ ਕੋਲ ਬਿਠਾ ਲਿਆ ਅਤੇ ਬਾਕੀ ਸਾਰੇ ਲੋਕਾਂ ਨੂੰ ਬਾਹਰ ਭੇਜ ਕੇ ਦਰਵਾਜ਼ੇ ਦੀ ਕੁੰਡੀ ਲਾ ਲਈ।
ਪੀੜਤ ਕੁੜੀ ਨੇ ਦੱਸਿਆ ਕਿ ਉਸ ਨੇ ਪਹਿਲਾਂ ਉਸ ’ਤੇ ਧੂਫ ਦਿੱਤੀ ਅਤੇ ਫਿਰ ਉਸ ਨੂੰ ਕੱਪੜੇ ਉਤਾਰਨ ਲਈ ਕਿਹਾ। ਜਦੋ ਕੁੜੀ ਨੇ ਮਨ੍ਹਾਂ ਕੀਤਾ ਤਾਂ ਉਕਤ ਵਿਅਕਤੀ ਨੇ ਧੱਕੇ ਨਾਲ ਉਸ ਦੇ ਕੱਪੜੇ ਉਤਾਰ ਕੇ ਅਸ਼ਲੀਲ ਹਰਕਤਾਂ ਕਰ ਕੇ ਉਸ ਨਾਲ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਧੱਕਾ ਮਾਰ ਕੇ ਉਸ ਨੂੰ ਪਿੱਛੇ ਸੁੱਟ ਦਿੱਤਾ ਅਤੇ ਆਪਣੇ ਕੱਪੜੇ ਪਾ ਕੇ ਖਿੱਲਰੇ ਵਾਲਾਂ ਸਣੇ ਬਾਹਰ ਭੱਜ ਆਈ। ਉਸ ਨੇ ਬਾਹਰ ਆ ਕੇ ਆਪਣੀਆਂ ਰਿਸ਼ਤੇਦਾਰ ਬੀਬੀਆਂ ਨੂੰ ਸਾਰੀ ਗੱਲ ਦੱਸੀ। ਇਸ ’ਤੇ ਉਹ ਤਿੰਨੋਂ ਜਣੀਆਂ ਫਿਰ ਕਿਸੇ ਦਿਨ ਆਉਣ ਦਾ ਬਹਾਨਾ ਬਣਾ ਕੇ ਫੈਕਟਰੀ ’ਚੋਂ ਵਾਪਸ ਆਪਣੇ ਘਰ ਡਰ ਦੀਆਂ ਮਾਰੀਆਂ ਚਲੀਆਂ ਗਈਆਂ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਕੁੜੀ ਅਤੇ ਉਕਤ ਬੀਬੀਆਂ ਦੀ ਸ਼ਨਾਖਤ ’ਤੇ ਪੁਲਸ ਨੇ ਦਰਸ਼ਨ ਸਿੰਘ ਨਿਵਾਸੀ ਢੱਡਰੀਆਂ (ਸੰਗਰੂਰ), ਹਰਜਿੰਦਰ ਸਿੰਘ, ਦਵਿੰਦਰਪਾਲ ਸਿੰਘ, ਨਛੱਤਰ ਸਿੰਘ ਵਾਸੀ ਪਿੰਡ ਕਕਰਾਲਾ, ਸੁਰੇਸ਼ ਕੁਮਾਰ ਵਾਸੀ ਸਮਾਣਾ ਅਤੇ ਬਾਬਾ ਅਕਰਮ ਖਾਨ ਵਾਸੀ ਯੂ. ਪੀ. ਹਾਲ ਅਬਾਦ ਨਿਵਾਸੀ ਸਨੌਰ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹੈਵਾਨੀਅਤ ਦੀਆਂ ਹੱਦਾਂ ਪਾਰ, 7 ਬੱਚਿਆਂ ਦੇ ਪਿਓ ਵਲੋਂ 3 ਸਾਲਾ ਬੱਚੀ ਨਾਲ ਜਬਰ-ਜ਼ਿਨਾਹ
NEXT STORY