ਮੋਗਾ (ਅਜ਼ਾਦ) : ਪਿੰਡ ਭਲੂਰ ਨਿਵਾਸੀ ਪਰਮਜੀਤ ਕੌਰ ਦੀ ਸੜਕ ਹਾਦਸੇ 'ਚ ਮੌਤ ਹੋ ਜਾਣ ਦਾ ਪਤਾ ਲੱਗਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਮਾਲਸਰ ਦੇ ਹੌਲਦਾਰ ਹਰਪਾਲ ਸਿੰਘ ਨੇ ਦੱਸਿਆ ਕਿ ਪਰਮਜੀਤ ਕੌਰ ਨਿਵਾਸੀ ਪਿੰਡ ਭਲੂਰ ਆਪਣੇ ਪੋਤਰੇ ਅੰਕੁਸ਼ਦੀਪ ਦੇ ਨਾਲ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਖੇਤ ਵਿਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਜਾ ਰਹੇ ਸਨ ਜਦ ਉਹ ਸ਼ਹੀਦ ਬਾਬਾ ਰਣੀਆਂ ਦੀ ਜਗ੍ਹਾ ਦੇ ਕੋਲ ਪੁੱਜੇ ਤਾਂ ਉਨ੍ਹਾਂ ਨੂੰ ਮੋਟਰਸਾਈਕਲ ਰੇਤ ਨਾਲ ਭਰੀ ਟਰੈਕਟਰ ਟ੍ਰਾਲੀ ਨਾਲ ਟੱਕਰ ਹੋ ਗਈ, ਜਿਸ 'ਤੇ ਅੰਕੁਸ਼ਦੀਪ ਇਕ ਪਾਸੇ ਜਾ ਡਿੱਗਿਆ ਜਦਕਿ ਪਰਮਜੀਤ ਕੌਰ ਟ੍ਰਾਲੀ ਦੇ ਹੇਠਾਂ ਆ ਕੇ ਕੁਚਲ ਗਈ। ਜਾਂਚ ਅਧਿਕਾਰੀ ਨੇ ਕਿਹਾ ਕਿ ਅੱਜ ਮ੍ਰਿਤਕ ਦੇ ਬੇਟੇ ਧਰਮਿੰਦਰ ਸਿੰਘ ਦੇ ਬਿਆਨਾਂ 'ਤੇ ਅ/ਧ 174 ਦੀ ਕਾਰਵਾਈ ਕਰਨ ਦੇ ਬਾਅਦ ਲਾਸ਼ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਸਿਮਰਜੀਤ ਬੈਂਸ 'ਤੇ ਲੱਗੇ ਜਬਰ-ਜ਼ਿਨਾਹ ਦੇ ਦੋਸ਼ਾਂ 'ਤੇ ਬੋਲੇ ਸੁਖਬੀਰ ਬਾਦਲ, ਦਿੱਤਾ ਵੱਡਾ ਬਿਆਨ
ਇਸੇ ਤਰ੍ਹਾਂ ਬੀਤੀ 9 ਨਵੰਬਰ ਨੂੰ ਸੜਕ ਹਾਦਸੇ 'ਚ ਜ਼ਖ਼ਮੀ ਹੋਈ ਰਿੰਕੂ ਕੌਰ ਨਿਵਾਸੀ ਪਿੰਡ ਫੂਲੇਵਾਲਾ ਜੋ ਜਲਾਲਾਬਾਦ ਦੇ ਇਕ ਭੱਠੇ 'ਤੇ ਕੰਮ ਕਰਦੀ ਸੀ ਮੋਟਰਸਾਈਕਲ ਹਾਦਸੇ 'ਚ ਜ਼ਖਮੀ ਹੋ ਗਈ ਸੀ, ਜਿਸ ਨੂੰ ਮੋਗਾ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ ਜਿਥੇ ਉਸਨੇ ਦਮ ਤੋੜ ਦਿੱਤਾ। ਜਾਣਕਾਰੀ ਦਿੰਦੇ ਹੋਏ ਥਾਣਾ ਧਰਮਕੋਟ ਦੇ ਮੁਖੀ ਮੁਖਿੰਦਰ ਸਿੰਘ ਨੇ ਦੱਸਿਆ ਕਿ ਰਿੰਕੂ ਕੌਰ ਉਰਫ ਪ੍ਰਵੀਨ ਕੌਰ ਬੀਤੀ 9 ਨਵੰਬਰ ਨੂੰ ਆਪਣੇ ਰਿਸ਼ਤੇਦਾਰ ਸਤਨਾਮ ਸਿੰਘ ਨਿਵਾਸੀ ਕੋਟਲਾ ਰਾਏਕਾ ਦੇ ਨਾਲ ਮੋਟਰਸਾਈਕਲ 'ਤੇ ਭੱਠੇ ਤੋਂ ਵਾਪਸ ਆ ਰਹੇ ਸਨ ਤਾਂ ਰਸਤੇ ਵਿਚ ਮੋਟਰਸਾਈਕਲ ਬੇਕਾਬੂ ਹੋ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਸਬੰਧ ਵਿਚ ਮ੍ਰਿਤਕ ਦੇ ਭਰਾ ਸੁਰਜੀਤ ਸਿੰਘ ਦੇ ਬਿਆਨਾਂ 'ਤੇ ਅ/ਧ 174 ਦੀ ਕਾਰਵਾਈ ਕੀਤੀ ਗਈ ਹੈ ਅਤੇ ਲਾਸ਼ ਨੂੰ ਅੱਜ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਦੇ ਬਾਅਦ ਵਾਰਿਸਾਂ ਨੂੰ ਸੌਂਪ ਦਿੱਤੀ ਗਈ। ਇਸ ਤਰ੍ਹਾਂ ਅੱਜ ਦਾਣਾ ਮੰਡੀ ਮੋਗਾ ਵਿਚ ਸੀਮੈਂਟ ਨਾਲ ਭਰੇ ਟਰੱਕ ਦੀ ਲਪੇਟ ਵਿਚ ਆ ਕੇ ਤਰਸੇਮ ਸਿੰਘ 45 ਸਾਲ ਨਿਵਾਸੀ ਮੋਗਾ ਦੀ ਮੌਤ ਹੋ ਗਈ। ਇਸ ਸਬੰਧ ਵਿਚ ਥਾਣਾ ਸਿਟੀ ਸਾਊਥ ਮੋਗਾ ਵੱਲੋਂ ਜਸਵਿੰਦਰ ਸਿੰਘ ਉਰਫ ਬੋਬੀ ਸੰਤ ਸਾਦਿਕ ਰੋਡ ਮੋਗਾ ਦੇ ਬਿਆਨਾਂ 'ਤੇ ਅ/174 ਦੀ ਕਾਰਵਾਈ ਕੀਤੀ ਗਈ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਤਰਸੇਮ ਸਿੰਘ ਦਾਣਾ ਮੰਡੀ ਵਿਚ ਬੈਠਾ ਸੀ। ਅਚਾਨਕ ਸੜਕ ਪਾਰ ਕਰਨ ਲੱਗਾ ਤਾਂ ਰਾਜਸਥਾਨ ਤੋਂ ਆ ਰਹੇ ਸੀਮੈਂਟ ਨਾਲ ਭਰੇ ਟਰੱਕ ਦੀ ਲਪੇਟ ਵਿਚ ਆ ਗਿਆ। ਇਸ ਹਾਦਸੇ ਵਿਚ ਉਸਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ: ਅੰਮਿ੍ਰਤਸਰ ’ਚ ਸਿਵਲ ਸਰਜਨ ਦਾ ਕਾਰਾ: ਗਰਭਵਤੀ ਜਨਾਨੀ ਦੀ ਡਿਲਿਵਰੀ ਦੌਰਾਨ ਬਣਾਈ ਵੀਡੀਓ, ਕੀਤੀ ਵਾਇਰਲ
ਗੁਰੂ ਦੀ ਗੋਲਕ ਨੂੰ ਬਾਦਲ ਦਲ ਨੇ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਲਈ ਵਰਤਿਆ : ਬ੍ਰਹਮਪੁਰਾ
NEXT STORY