ਮੋਗਾ (ਸੰਦੀਪ ਸ਼ਰਮਾ) : ਪੰਜਾਬ 'ਚ ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਨਵਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ, ਜਿਥੇ ਕਵੈਤ ਤੋਂ ਵਾਪਸ ਪਰਤੀ ਇਕ ਜਨਾਨੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ, ਜੋ ਗ੍ਰੀਨ ਫੀਲਡ ਕਲੋਨੀ ਦੀ ਰਹਿਣ ਵਾਲੀ ਹੈ। ਉਕਤ ਜਨਾਨੀ ਨੂੰ ਮੋਗਾ ਵਿਖੇ ਡੀ.ਐੱਮ. ਕਾਲਜ 'ਚ ਕੁਆਰੰਟਾਇਨ ਕੀਤਾ ਗਿਆ ਹੈ।
ਇਹ ਵੀ ਪੜ੍ਹੋਂ : ਪਠਾਨਕੋਟ 'ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, 3 ਨਵੇਂ ਮਾਮਲਿਆਂ ਦੀ ਪੁਸ਼ਟੀ
ਮੋਗਾ ਜ਼ਿਲ੍ਹੇ 'ਚ ਸਰਗਰਮ ਕੇਸਾਂ ਦੀ ਗਿਣਤੀ 3 ਹੋ ਚੁੱਕੀ ਹੈ, ਜਿਨ੍ਹਾਂ 'ਚੋਂ ਦੋ ਮਰੀਜ਼ ਕਵੈਤ ਅਤੇ ਇਕ ਉੜੀਸਾ ਤੋਂ ਵਾਪਸ ਪਰਤਿਆ ਹੈ। ਹੁਣ ਤੱਕ ਇਥੇ ਕੁੱਲ ਕੇਸਾਂ ਦੀ ਗਿਣਤੀ 68 ਹੋ ਚੁੱਕੀ ਹੈ, ਜਿਨ੍ਹਾਂ 'ਚੋਂ 65 ਲੋਕਾਂ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ।
ਇਹ ਵੀ ਪੜ੍ਹੋਂ : ਪੰਜਾਬ 'ਚ ਕੋਰੋਨਾ ਦਾ ਕਹਿਰ, ਹੁਣ ਬੀ.ਐੱਸ.ਐੱਫ. ਜਵਾਨ ਦੀ ਰਿਪੋਰਟ ਆਈ ਪਾਜ਼ੇਟਿਵ
ਅੱਜ ਤੋਂ ਸੰਗਤਾਂ ਲਈ ਖੁੱਲ੍ਹੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਦਰਵਾਜ਼ੇ
NEXT STORY