ਮੋਗਾ (ਰਾਕੇਸ਼)-ਪੰਜਾਬ ਵਿਚੋਂ ਕੈਪਟਨ ਸਰਕਾਰ ਵੱਲੋਂ ਪਟਰੋਲ ਦਾ 5 ਰੁਪਏ ਅਤੇ ਡੀਜਲ 1 ਰੁਪਏ ਪ੍ਰਤੀ ਲੀਟਰ ਰੇਟ ਘਟਾਏ ਜਾਣ ਨਾਲ ਇਤਿਹਾਸਕ ਫੈਸਲਾ ਲਿਆ ਗਿਆ ਹੈ, ਜਦੋਂ ਕਿ ਕੇਂਦਰ ਸਰਕਾਰ ਵੀ ਇਕ ਦਮ ਰੇਟ ਨਹੀਂ ਘਟਾ ਸਕੀ, ਸਗੋਂ ਪੈਟਰੋਲ ਪਦਾਰਥਾਂ ਦੇ ਰੇਟਾਂ ਨੂੰ ਅਸਮਾਨ ’ਤੇ ਲੈ ਗਈ ਹੈ। ਵਿਧਾਇਕ ਦਰਸ਼ਨ ਸਿੰਘ ਬਰਾਡ਼ ਨੇ ਕਿਹਾ ਕਿ ਪਹਿਲਾਂ ਕਰਜੇ ਦੇ ਬੋਝ ਥੱਲੇ ਕਿਸਾਨਾਂ ਨੂੰ ਬਾਹਰ ਕੱਢਣ ਲਈ ਕਿਸ਼ਤਾਂ ਰਾਹੀ ਕਰਜੇ ਮੁਆਫ ਕੀਤੇ ਉੱਥੇ ਵੱਖ-ਵੱਖ ਸਕੀਮਾਂ ਨੂੰ ਅਮਲੀ ਰੂਪ ਦਿੱਤਾ ਹੈ। ਉਨਾਂ ਕਿਹਾ ਕਿ ਕਿਸਾਨੀ ਨੂੰ ਪ੍ਰਫੂਲਤ ਕਰਨ ਲਈ ਡੇਅਰੀ ਧੰਦਾ ਜਿੱਥੇ ਸ਼ੁਰੂ ਕਰਵਾਇਆ ਉੱਥੇ ਨਵੀਆਂ ਨੋਕਰੀਆਂ ਦਿੱਤੀਆਂ ਅਤੇ ਅਸ਼ੀਰਵਾਦ ਸਕੀਮ ਲਈ ਫੰਡ ਜਾਰੀ ਕੀਤਾ। ਉਨਾਂ ਸਥਾਨਕ ਕਸਬੇ ਦੀ ਗੱਲ ਕਰਦਿਆਂ ਕਿਹਾ ਕਿ ਸ਼ਹਿਰ ਲਈ ਅਕਾਲੀ ਸਰਕਾਰ ਨੇ ਨਵਾ ਪੈਸਾ ਵੀ ਵਿਕਾਸ ਲਈ ਨਹੀਂ ਦਿੱਤਾ ਸੀ, ਸਗੋਂ ਨਗਰ ਕੌਂਸਲ ਦੀਆਂ ਪਿਛਲੀਆਂ ਦੇਣਦਾਰੀਆਂ ਦਾ ਭੁਗਤਾਨ ਵੀ ਨਵੀ ਕੌਂਸਲ ਨੇ ਕੀਤਾ। ਉਨ੍ਹਾਂ ਕਿਹਾ ਕਿ ਅਸੀ ਆਪਣੇ ਵਾਅਦੇ ਮੁਤਾਬਿਕ ਹਰ ਹਾਲਤ ਛੱਪਡ਼ ਤੇ ਸ਼ੋਪਿੰਗ ਮਾਰਕਿਟ, ਪਾਰਕ, ਰੇਹਡ਼ੀ ਮਾਰਕਿਟ, ਕਾਰ ਪਾਰਕਿੰਗ, ਗੰਦੇ ਪਾਣੀ ਦਾ ਨਿਕਾਸ, ਸਮੇਤ ਅਧੂਰੇ ਪਏ ਸਾਰੇ ਕੰਮ ਮੁਕੰਮਲ ਕਰ ਕੇ ਛੱਡਾਂਗੇ। ਇਸ ਮੌਕੇ ਬਿੱਟੂ ਮਿੱਤਲ, ਗੁਰਦੀਪ ਬਰਾਡ਼, ਪੰਨਾ ਸੰਘਾ, ਤੇਜਾ ਮਾਡ਼ੀ, ਮਨਵੀਰ ਲੰਗੇਆਨਾ, ਦਵਿੰਦਰ ਗੋਗੀ ਗਿੱਲ, ਜਗਸੀਰ ਕਾਲੇਕੇ ਤੇ ਹੋਰ ਸ਼ਾਮਲ ਸਨ।
ਸੈਂਕਡ਼ਿਆਂ ਦੀ ਗਿਣਤੀ ’ਚ ਕਿਸਾਨ ਚੰਡੀਗਡ਼੍ਹ ਧਰਨੇ ਲਈ ਜਾਣਗੇ : ਕਾਲੇਕੇ
NEXT STORY