ਮੋਗਾ (ਰਾਕੇਸ਼)-ਸੰਤ ਬਾਬਾ ਹਜੂਰਾ ਸਿੰਘ ਜੀ ਦੇ ਵਰਸੋਏ ਅਤੇ ਸੰਤ ਬਾਬਾ ਕੁਲਵੰਤ ਸਿੰਘ ਦੀ ਅਗਵਾਈ ਹੇਠ ਪ੍ਰਗਤੀਸ਼ੀਲ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ(ਮੋਗਾ) ਦੀ ਐੱਮ. ਐੱਸ. ਸੀ. ਗਣਿਤ ਦੀ ਵਿਦਿਆਰਥਣ ਨੇ ਪੰਜਾਬ ਯੂਨੀਵਰਸਿਟੀ ’ਚ ਪਹਿਲੇ ਸਥਾਨ ਦੀ ਬੁਲੰਦੀ ਛੋਹੀ ਹੈ। ਪੰਜਾਬ ਯੂਨੀਵਰਸਿਟੀ ਦੁਆਰਾ ਘੋਸ਼ਿਤ ਨਤੀਜੇ ਅਨੁਸਾਰ ਵਿਦਿਆਰਥਣ ਅਮਨਦੀਪ ਕੌਰ ਨੇ ਐੱਮ. ਐੱਸ. ਸੀ. ਸਮੈਸਟਰ ਪਹਿਲਾ ’ਚੋਂ 94.6 ਫੀਸਦੀ ਅੰਕਾਂ ਨਾਲ ਯੂਨੀਵਰਸਿਟੀ ਦੀ ਮੈਰਿਟ ਸੂਚੀ ’ਚ ਪਹਿਲੇ ਸਥਾਨ ’ਤੇ ਪੁੱਜ ਕੇ ਸੰਸਥਾ ਦਾ ਨਾਮ ਰੁਸ਼ਨਾਇਆ ਹੈ। ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਨੇ ਪ੍ਰਸੰਨਤਾ ਜ਼ਾਹਿਰ ਕਰਦੇ ਹੋਏ ਦੱਸਿਆ ਕਿ ਬਰਨਾਲਾ ਜ਼ਿਲੇ ਦੇ ਪਿੰਡ ਭਦੌਡ਼ ਦੀ ਰਹਿਣ ਵਾਲੀ ਅਮਨਦੀਪ ਕੌਰ ਇਕ ਕਿਸਾਨ ਪਰਿਵਾਰ ਦੀ ਸੰਸਕਾਰੀ ਬੇਟੀ ਹੈ, ਜਿਸ ਦਾ ਸੁਪਨਾ ਗਣਿਤ ’ਚ ਪੀ. ਐੱਚ. ਡੀ. ਕਰਨਾ ਹੈ।ਇਸੇ ਲਗਨ ਤਹਿਤ ਉਹ ਮੈਟ੍ਰਿਕ ’ਚ ਅੱਵਲ ਰਹੀ। ਅਮਨਦੀਪ ਨਾਲ ਹੋਈ ਗੱਲਬਾਤ ਦੌਰਾਨ ਉਸਨੇ ਦੱਸਿਆ ਕਿ ਉਹ ਪ੍ਰਤੀਦਿਨ 9 ਤੋਂ 10 ਘੰਟੇ ਦਾ ਸਮਾਂ ਪਡ਼੍ਹਾਈ ਨੂੰ ਦਿੰਦੀ ਹੈ, ਸਮੇਂ-ਸਾਰਣੀ ਦਾ ਖਾਸ ਧਿਆਨ ਰੱਖਦੀ ਹੈ ਅਤੇ ਅਧਿਆਪਕਾਂ ਦੁਆਰਾ ਸਮਝਾਈ ਹੋਈ ਹਰ ਗੱਲ ਨੂੰ ਕਾਪੀ ’ਤੇ ਨੋਟ ਕਰਦੀ ਹੈ, ਪਰ ਪਡ਼੍ਹਾਈ ਦੇ ਨਾਲ-ਨਾਲ ਕੌਮੀ ਸੇਵਾ ਯੋਜਨਾ ਅਤੇ ਯੁਵਕ ਮੇਲੇ ਦੀਆਂ ਗਤੀਵਿਧੀਆਂ ’ਚ ਵੀ ਵਧ-ਚਡ਼੍ਹ ਕੇ ਭਾਗ ਲੈਂਦੀ ਹੈ। ਉਸਨੇ ਕਿਹਾ ਕਿ ਉਹ ਆਪਣੀ ਸਫਲਤਾ ਦਾ ਸਿਹਰਾ ਈਸ਼ਵਰ ਉੱਪਰ ਆਸਥਾ, ਮਾਤਾ-ਪਿਤਾ ਦੇ ਆਸ਼ੀਰਵਾਦ, ਅਧਿਆਪਕਾਂ ਦੀ ਸੁਯੋਗ ਅਗਵਾਈ ਅਤੇ ਕਾਲਜ ਪ੍ਰਬੰਧਕ ਮੱਖਣ ਸਿੰਘ, ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ, ਉੱਪ-ਪ੍ਰਿੰਸੀਪਲ ਗੁਰਜੀਤ ਕੌਰ ਦੁਆਰਾ ਦਿੱਤੇ ਪ੍ਰੋਤਸਾਹਨ ਨੂੰ ਦਿੰਦੀ ਹੈ।
ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ
NEXT STORY