ਮੋਗਾ (ਚਟਾਨੀ)-ਸਥਾਨਕ ਸ਼ਹਿਰ ਦੇ ਮੰਡੀਰਾ ਵਾਲਾ ਰੋਡ ’ਤੇ ਸਥਿਤ ਗੁਰਦੁਆਰਾ ਬਾਬਾ ਜੀਵਨ ਸਿੰਘ (ਸੰਗਤਸਰ) ਬਾਬਾ ਬੰਤ ਸਿੰਘ ਵੈੱਲਫੇਅਰ ਕਲੱਬ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਮਹੀਨਾਵਾਰ ਪੈਨਸ਼ਨ ਵੰਡ ਸਮਾਰੋਹ ਦੇ ਤਹਿਤ ਇਕ ਸ਼ਾਦਾ ਪ੍ਰੋਗਰਾਮ ਕਰਵਾਇਆ ਗਿਆ। ਪਿਛਲੇ ਲੰਮੇ ਸਮੇਂ ਤੋਂ ਸਮਾਜ ਸੇਵੀ ਚਰਨਜੀਤ ਸਿੰਘ ਚੰਨਾ (ਐੱਨ.ਆਰ.ਆਈ) ਜੋ ਕੈਨੇਡਾ ’ਚ ਕਿਰਤ ਕਮਾਈ ਕਰ ਕੇ ਉਸ ’ਚੋਂ ਦਸਵੰਧ ਕੱਢ ਕੇ ਵਿਧਵਾਂ ਔਰਤਾਂ ਅਤੇ ਬੀਮਾਰੀ ਤੋਂ ਪੀਡ਼੍ਹਤ ਮਨੁੱਖਾਂ ਦੀ ਮਦਦ ਲਈ ਪੈਨਸ਼ਨ ਦੇ ਰੂਪ ’ਚ ਵਿੱਤੀ ਮਦਦ ਭੇਜ ਰਹੇ ਹਨ ਦਾ ਬਾਘਾਪੁਰਾਣਾ ਪੁੱਜਣ ’ਤੇ ਉਨ੍ਹਾਂ ਇਸ ਵਾਰ ਆਪਣੀ ਹੱਥੀ ਵਿਧਵਾਂ ਔਰਤਾਂ ਤੇ ਬੀਮਾਰੀ ਤੋਂ ਪੀਡ਼੍ਹਤ ਲੋਕਾਂ ਨੂੰ ਪੈਨਸ਼ਨਾਂ ਵੰਡੀਆਂ। ਇਸ ਮੌਕੇ ਵਿਸ਼ੇਸ਼ ਤੌੌਰ ’ਤੇ ਪੁੱਜੇ ਜੰਗੀਰ ਸਿੰਘ ਬਰਾਡ਼, ਜਗਸੀਰ ਸਿੰਘ ਜੱਗਾ, ਗੁਰਮੁੱਖ ਸਿੰਘ, ਕਲੱਬ ਪ੍ਰਧਾਨ ਗੋਬਿੰਦ ਸਿੰਘ ਭਿੰਦੀ, ਸਮਾਜ ਸੇਵੀ ਸਮਸ਼ੇਰ ਸਿੰਘ, ਅੰਗਰੇਜ਼ ਸਿੰਘ, ਹਰਬੰਸ ਸਿੰਘ, ਰਾਜ ਕੁਮਾਰ ਰਾਜਾ, ਮੁਨੀਸ਼ ਕੁਮਾਰ ਲਾਲਾ, ਸੁਖਪ੍ਰੀਤ ਸਿੰਘ ਪੱਪੂ, ਮਾਸਟਰ ਕੁਲਵੰਤ ਸਿੰਘ, ਜਗਰਾਜ ਸਿੰਘ ਭੱਟੀ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕੀਤੀ । ਉਨ੍ਹ ਾਂ ਹਾਜ਼ਰ ਸੰਗਤਾਂ ਨੂੰ ਵੀ ਆਪਣੀ ਕਿਰਤ ਕਮਾਈ ’ਚੋਂ ਦਸਵੰਧ ਕੱਢਣ ਲਈ ਪ੍ਰੇਰਿਤ ਕੀਤਾ। ਸਮਾਗਮ ਦੇ ਅੰਤ ਵਿਚ ਉਕਤ ਸਖਸ਼ੀਅਤਾਂ ਤੋਂ ਇਲਾਵਾ ਗੁਰਮੁੱਖ ਸਿੰਘ, ਜੀਤ ਸਿੰਘ, ਛਿੰਦਾ ਸਿੰਘ, ਰਾਜਵੀਰ ਸਿੰਘ, ਪਰਗਟ ਸਿੰਘ, ਰੁਲਦੂ ਸਿੰਘ ਸਮਾਜ ਸੇਵੀ ਚਰਨਜੀਤ ਸਿੰਘ ਚੰਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕੇ ਦੇ ਮੋਹਤਬਾਰ ਵਿਅਕਤੀ ਹਾਜ਼ਰ ਸਨ।
ਮੈਕਰੋ ਗਲੋਬਲ ਨੇ ਜਸਪ੍ਰੀਤ ਦਾ ਕੈਨੈਡਾ ਜਾਣ ਦਾ ਸੁਪਨਾ ਕੀਤਾ ਸ਼ਾਕਾਰ
NEXT STORY