ਮੋਗਾ (ਬਿੰਦਾ, ਬੀ. ਐੱਨ. 666/4)-ਆਈਲੈਟਸ ਤੇ ਇਮੀਗ੍ਰੇਸ਼ਨ ਸੰਸਥਾ ਕੈਰੀਅਰ ਐਕਸਪਲੋਰਰ ਜੋਕਿ ਅ੍ਰੰਮਿਤਸਰ ਰੋਡ ਮੋਗਾ ਵਿਖੇ ਸਥਿਤ ਹੈ, ਪਾਸੋਂ ਵਿਦਿਆਰਥੀਆਂ ਨੂੰ ਆਈਲੈਟਸ ਦੀ ਤਿਆਰੀ ਵਧੀਆਂ ਢੰਗ ਨਾਲ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਦੇ ਵਿਦੇਸ਼ ਜਾਣ ਦੇ ਸੁਪਨੇ ਨੂੰ ਵੀ ਸਾਕਾਰ ਕਰ ਰਹੀ ਹੈ, ਦੀ ਵਿਦਿਆਰਥਣ ਨਵਨੀਤ ਕੌਰ ਗਿੱਲ ਨਿਵਾਸੀ ਪਿੰਡ ਕਡ਼ਿਆਲ ਨੇ ਆਈਲੈਟਸ ’ਚੋਂ ਓਵਰਆਲ 7 ਬੈਂਡ ਹਾਸਲ ਕੀਤੇ। ਸੰਸਥਾ ਦੇ ਡਾਇਰੈਕਟਰ ਵਿਸ਼ਾਲ ਕੱਕਡ਼ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵਲੋਂ ਵਿਦਿਆਰਥੀਆਂ ਨੂੰ ਵਧੀਆਂ ਢੰਗ ਨਾਲ ਆਈਲੈਟਸ ਦੀ ਕੋਚਿੰਗ ਦਿੱਤੀ ਜਾਂਦੀ ਹੈ, ਜਿਸ ਤਹਿਤ ਵਿਦਿਆਰਥੀਆਂ ਵਲੋਂ ਵਧੀਆ ਬੈਂਡ ਪ੍ਰਾਪਤ ਕਰ ਕੇ ਸੰਸਥਾ ਅਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਵਿਦਿਆਰਥਣ ਨੂੰ ਵਧਾਈ ਦਿੱਤੀ।
ਵੇਵਜ਼ ਓਵਰਸੀਜ਼ ਦੀ ਮਨਪ੍ਰੀਤ ਕੌਰ ਨੇ ਲਿਸਨਿੰਗ ’ਚੋਂ 7.5 ਬੈਂਡ ਕੀਤੇ ਹਾਸਲ
NEXT STORY