ਜਲੰਧਰ (ਸੋਨੂੰ): ਯੂਟਿਊਬਰ ਮਨੀ ਸ਼ੌਕਰ ਦੀਆਂ ਮੁਸ਼ਕਲਾਂ ਵਿਚ ਹੋਰ ਵਾਧਾ ਹੋ ਸਕਦਾ ਹੈ। ਗ੍ਰਿਫ਼ਤਾਰੀ ਮਗਰੋਂ ਹੁਣ ਮਣੀ ਸ਼ੌਕਰ ਦੀ ਇਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਉਹ ਗੱਡੀ ਵਿਚ ਸਵਾਰ ਹੋ ਕੇ ਪਿਸਤੌਲ ਦਿਖਾ ਰਿਹਾ ਹੈ ਤੇ ਫ਼ਿਰ ਹਵਾਈ ਫ਼ਾਇਰ ਵੀ ਕਰ ਰਿਹਾ ਹੈ। ਦਰਅਸਲ, ਪੰਜਾਬ ਸਰਕਾਰ ਨੇ ਗੰਨ ਕਲਚਰ ਪ੍ਰਮੋਟ ਕਰਨ 'ਤੇ ਪਾਬੰਦੀ ਲਗਾਈ ਹੋਈ ਹੈ। ਅਜਿਹੇ ਵਿਚ ਮਣੀ ਸ਼ੌਕਰ ਇਸ ਵੀਡੀਓ ਕਾਰਨ ਇਕ ਹੋਰ ਵਿਵਾਦ ਵਿਚ ਫੱਸ ਸਕਦੇ ਹਨ ਤੇ ਪੁਲਸ ਵੱਲੋਂ ਗੰਨ ਕਲਚਰ ਪ੍ਰਮੋਟ ਕਰਨ ਦਾ ਮਾਮਲਾ ਵੀ ਦਰਜ ਕੀਤਾ ਜਾ ਸਕਦਾ ਹੈ।
ਦੱਸ ਦਈਏ ਕਿ ਮਨੀ ਸ਼ੌਕਰ ਇਸ ਵੇਲੇ ਪੁਲਸ ਦੀ ਗ੍ਰਿਫ਼ਤ ਵਿਚ ਹੈ। ਮਣੀ ਸ਼ੌਕਰ ਤੇ ਉਸ ਦੇ ਸਾਥੀਆਂ 'ਤੇ ਨਾਕੇ 'ਤੇ ਤਾਇਨਾਤ ਪੁਲਸ ਮੁਲਾਜ਼ਮਾਂ 'ਤੇ ਗੋਲ਼ੀ ਚਲਾਉਣ ਦੇ ਦੋਸ਼ ਲੱਗੇ ਸਨ। ਪੁਲਸ ਨੇ ਮਣੀ ਸ਼ੌਕਰ ਤੇ ਉਸ ਦੇ ਸਾਥੀਆਂ ਦੇ ਕਬਜ਼ੇ 'ਚੋਂ ਵਿਦੇਸ਼ ਵਿਚ ਬਣੀਆਂ 5 ਪਿਸਤੌਲਾਂ ਬਰਾਮਦ ਕੀਤੀਆਂ ਸਨ। ਅਦਾਲਤ ਵੱਲੋਂ ਉਨ੍ਹਾਂ ਦਾ 4 ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ ਸੀ।
ਨਸ਼ਿਆਂ ਖ਼ਿਲਾਫ਼ ਮਿਲ ਕੇ ਲੜਨੀ ਹੋਵੇਗੀ ਲੜਾਈ, ਨੌਜਵਾਨਾਂ ਦੀ ਜ਼ਿੰਦਗੀ ਬਚਾਉਣਾ ਜ਼ਰੂਰੀ: ਜੈਰਾਮ ਠਾਕੁਰ
NEXT STORY