ਜਲੰਧਰ- ਅੱਜ ਦੇਸ਼ ਭਰ 'ਚ ਪਤੀ-ਪਤਨੀ ਦੇ ਰਿਸ਼ਤੇ ਦਾ ਪ੍ਰਤੀਕ ਕਰਵਾਚੌਥ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦਿਨ ਔਰਤਾਂ ਸਾਰਾ ਦਿਨ ਭੁੱਖੇ ਰਹਿ ਕੇ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ। ਕਰਵਾਚੌਥ ਦਾ ਵਰਤ ਇੱਕ ਅਜਿਹਾ ਵਰਤ ਹੈ, ਜੋ ਸਦੀਆਂ ਤੋਂ ਵਿਆਹੇ ਜੋੜਿਆਂ ਦੇ ਪਿਆਰ, ਸਮਰਪਣ ਅਤੇ ਸਾਥ ਨੂੰ ਦਰਸਾਉਂਦਾ ਹੈ। ਇਸ ਦਿਨ ਚੰਨ ਦੀ ਵਿਸ਼ੇਸ਼ ਮਹੱਤਤਾ ਹੁੰਦੀ ਹੈ। ਔਰਤਾਂ ਚੰਨ ਨੂੰ ਦੇਖ ਕੇ ਹੀ ਆਪਣਾ ਵਰਤ ਖ਼ਤਮ ਕਰਦੀਆਂ ਹਨ।
ਇਸੇ ਦੌਰਾਨ ਕੁਝ ਦੇਰ ਪਹਿਲਾਂ ਹੀ ਪੰਜਾਬ 'ਚ ਚੰਨ ਨਜ਼ਰ ਆ ਗਿਆ ਹੈ। ਚੰਨ ਨਿਕਲਦੇ ਹੀ ਕੁਝ ਲੋਕਾਂ ਨੇ ਪਟਾਕੇ ਚਲਾ ਕੇ ਖੁਸ਼ੀ ਮਨਾਈ।
ਜ਼ਿਕਰਯੋਗ ਹੈ ਕਿ ਕਰਵਾਚੌਥ ਹਿੰਦੂ ਧਰਮ ਅਤੇ ਖਾਸ ਕਰਕੇ ਵਿਆਹੁਤਾ ਔਰਤਾਂ ਲਈ ਬਹੁਤ ਮਹੱਤਵਪੂਰਨ ਤਿਉਹਾਰ ਹੁੰਦਾ ਹੈ। ਇਸ ਦਿਨ ਔਰਤਾਂ ਨਿਰਜਲਾ ਵਰਤ ਰੱਖ ਕੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ। ਨਾਲ ਹੀ ਇਸ ਦਿਨ ਕਰਵਾ ਮਾਤਾ ਦੀ ਪੂਜਾ ਕਰਨ ਅਤੇ ਚੰਨ ਨੂੰ ਅਰਘ ਦੇਣ ਦਾ ਵੀ ਮਹੱਤਵ ਹੈ।
ਧਾਰਮਿਕ ਮਾਨਤਾ ਦੇ ਅਨੁਸਾਰ ਜੋ ਔਰਤਾਂ ਕਰਵਾ ਚੌਥ ਦੇ ਦਿਨ ਵਰਤ ਰੱਖਦੀਆਂ ਹਨ ਅਤੇ ਰੀਤੀ-ਰਿਵਾਜਾਂ ਅਨੁਸਾਰ ਪੂਜਾ ਕਰਦੀਆਂ ਹਨ, ਉਨ੍ਹਾਂ ਦਾ ਵਿਆਹੁਤਾ ਜੀਵਨ ਖੁਸ਼ਹਾਲ ਰਹਿੰਦਾ ਹੈ ਅਤੇ ਉਨ੍ਹਾਂ ਦੇ ਪਤੀ ਦੀ ਉਮਰ ਲੰਬੀ ਹੁੰਦੀ ਹੈ। ਇਸ ਦੇ ਨਾਲ ਹੀ ਜਿਨ੍ਹਾਂ ਕੁਆਰੀਆਂ ਕੁੜੀਆਂ ਦਾ ਵਿਆਹ ਤੈਅ ਹੋ ਜਾਂਦਾ ਹੈ, ਉਹ ਵੀ ਕਰਵਾ ਚੌਥ ਦਾ ਵਰਤ ਰੱਖ ਸਕਦੀਆਂ ਹਨ।
ਕਲਯੁਗੀ ਪੁੱਤ ਦੀ ਕਰਤੂਤ ; ਆਪਣੀ ਮਾਂ ਦਾ ਬੇਰਹਿਮੀ ਨਾਲ ਕੀਤਾ ਕ.ਤਲ, ਫ਼ਿਰ ਘਰ ਨੂੰ ਤਾਲਾ ਲਾ ਕੇ ਹੋਇਆ ਫ਼ਰਾਰ
NEXT STORY