ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) - ਦਿਨ ਦਿਹਾੜੇ ਹੀ ਟਾਂਡਾ ਬਸੀ ਜਲਾਲ ਰੋਡ 'ਤੇ ਗਰੇਟ ਪੰਜਾਬ ਸੈਰੀਬਰੇਸ਼ਨ ਰਿਜੋਰਟ ਨਜਦੀਕ ਦੁਪਹਿਰ ਸਮੇਂ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਪਿਸਤੌਲ ਦੇ ਬਲ 'ਤੇ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਲੁੱਟ ਖੋਹ ਦਾ ਸ਼ਿਕਾਰ ਬਣਾਇਆ।
ਇਸ ਸਬੰਧੀ ਲੁੱਟ ਖੋਹ ਦਾ ਸ਼ਿਕਾਰ ਹੋਏ ਸ਼ਿੰਗਾਰਾ ਸਿੰਘ ਪੁੱਤਰ ਮੁਲਾ ਸਿੰਘ ਵਾਸੀ ਪਿੰਡ ਬਸੀ ਜਲਾਲ ਨੇ ਦੱਸਿਆ ਕਿ ਦੁਪਹਿਰ ਕਰੀਬ 12 ਵਜੇ ਜਦੋਂ ਉਹ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਵਾਪਸ ਘਰ ਜਾ ਰਿਹਾ ਸੀ ਤਾਂ ਪੰਜਾਬ ਸੈਲੀਬਰੇਸ਼ਨ ਰਿਜੋਰਟ ਨਜ਼ਦੀਕ 2 ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਉਸਨੂੰ ਘੇਰ ਕੇ ਪਿਸਤੋਲ ਦੇ ਬਲ 'ਤੇ ਉਸ ਕੋਲੋਂ 2500 ਰੁਪਏ ਅਤੇ 2 ਸੋਨੇ ਦੀਆਂ ਮੁੰਦਰੀਆਂ ਖੋਹ ਕੇ ਮੌਕੇ ਤੋਂ ਟਾਂਡਾ ਵੱਲ ਫਰਾਰ ਹੋ ਗਏ।
ਪੰਜਾਬ 'ਚ ਇਕ ਹੋਰ ਵੱਡੀ ਵਾਰਦਾਤ ; ਵਿਅਕਤੀ ਦਾ ਗੋਲ਼ੀਆਂ ਮਾਰ ਕਰ'ਤਾ ਕਤਲ
NEXT STORY