Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, MAY 13, 2026

    12:51:46 AM

  • firing at the house of diljit dosanjh close associate

    ਦਲਜੀਤ ਦੋਸਾਂਝ ਦੇ ਕਰੀਬੀ ਸਾਥੀ ਦੇ ਘਰ ਫਾਇਰਿੰਗ! ਇਸ...

  • gt vs srh ipl 2026

    ਗੁਜਰਾਤ ਦੀ ਧਮਾਕੇਦਾਰ ਜਿੱਤ, ਹੈਦਰਾਬਾਦ ਨੂੰ 82...

  • elder brother shoots younger brother and brother in law to death

    ਜ਼ਮੀਨੀ ਵਿਵਾਦ ਨੇ ਧਾਰਿਆ ਖੂਨੀ ਰੂਪ; ਵੱਡੇ ਭਰਾ...

  • people sitting at home are getting challans

    ਪੰਜਾਬ 'ਚ ਸ਼ੁਰੂ ਹੋਈ ਖਤਰਨਾਕ ਖੇਡ! ਘਰ ਬੈਠੇ ਲੋਕਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Faridkot
  • ਵਰਕਰਾਂ ਅਤੇ ਹੈਲਪਰਾਂ 'ਚ ਸਰਕਾਰ ਪ੍ਰਤੀ ਗੁੱਸੇ ਦੀ ਲਹਿਰ

PUNJAB News Punjabi(ਪੰਜਾਬ)

ਵਰਕਰਾਂ ਅਤੇ ਹੈਲਪਰਾਂ 'ਚ ਸਰਕਾਰ ਪ੍ਰਤੀ ਗੁੱਸੇ ਦੀ ਲਹਿਰ

  • Updated: 22 Feb, 2020 04:04 PM
Faridkot
muktsar sahib  workers  helpers  govt
  • Share
    • Facebook
    • Tumblr
    • Linkedin
    • Twitter
  • Comment

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ,ਪਵਨ) : ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸੂਬੇ ਭਰ 'ਚ ਆਂਗਣਵਾੜੀ ਸੈਂਟਰਾਂ 'ਚ ਕੰਮ ਕਰ ਰਹੀਆਂ 54 ਹਜ਼ਾਰ ਵਰਕਰਾਂ ਅਤੇ ਹੈਲਪਰਾਂ ਦੀਆਂ ਮੰਗਾਂ ਨੂੰ ਮੰਨੇ ਅਤੇ ਉਨ੍ਹਾਂ ਨੂੰ ਬਣਦਾ ਲਾਭ ਦੇਵੇ। ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਅੱਜ ਭਾਈ ਮਹਾਂ ਸਿੰਘ ਦੀਵਾਨ ਹਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਤੂਬਰ 2018 ਵਿਚ ਕੇਂਦਰ ਸਰਕਾਰ ਨੇ ਵਰਕਰਾਂ ਦੇ ਮਾਣਭੱਤੇ ਵਿਚ ਕ੍ਰਮਵਾਰ 1500 ਰੁਪਏ ਅਤੇ 750 ਰੁਪਏ ਦਾ ਵਾਧਾ ਕੀਤਾ ਸੀ। ਪਰ ਪੰਜਾਬ ਸਰਕਾਰ ਨੇ 1500 ਰੁਪਏ ਦੀ ਥਾਂ 900 ਅਤੇ 750 ਰੁਪਏ ਦੀ ਥਾਂ 450 ਰੁਪਏ ਦੇਣੇ ਹੀ ਸ਼ੁਰੂ ਕੀਤੇ ਹਨ, ਜਦ ਕਿ ਆਪਣੇ ਹਿੱਸੇ ਦੇ 900 ਰੁਪਏ ਅਤੇ 300 ਰੁਪਏ ਸੂਬਾ ਸਰਕਾਰ ਨੱਪੀ ਬੈਠੀ ਹੈ। ਇਸ ਕਰ ਕੇ ਆਪਣਾ ਹੱਕ ਲੈਣ ਲਈ ਵਰਕਰਾਂ ਅਤੇ ਹੈਲਪਰਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ।

ਇਸ ਵੇਲੇ ਪੰਜਾਬ ਵਿਚ ਵਰਕਰ ਨੂੰ ਸਿਰਫ਼ 750 ਰੁਪਏ ਪ੍ਰਤੀ ਮਹੀਨਾ ਮਾਣਭੱਤਾ ਮਿਲ ਰਿਹਾ ਹੈ । ਗੁਆਂਢੀ ਰਾਜ ਹਰਿਆਣਾ 'ਚ 11 ਹਜ਼ਾਰ, ਦਿੱਲੀ 'ਚ 10 ਹਜ਼ਾਰ ਅਤੇ ਮੱਧ ਪ੍ਰਦੇਸ਼ ਵਿਚ ਵੀ ਵਰਕਰਾਂ ਨੂੰ ਹਰ ਮਹੀਨੇ 10 ਹਜ਼ਾਰ ਰੁਪਏ ਮਾਣਭੱਤਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਆਂਗਣਵਾੜੀ ਸੈਂਟਰਾਂ ਵਿਚ ਆਉਣ ਵਾਲੇ ਛੋਟੇ ਬੱਚਿਆਂ ਨੂੰ ਸੂਬਾ ਸਰਕਾਰ ਨੇ ਖੋਹ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਪ੍ਰੀ-ਨਰਸਰੀ ਜਮਾਤਾਂ ਸ਼ੁਰੂ ਕਰਵਾ ਕੇ ਦਾਖਲ ਕਰ ਲਿਆ ਸੀ। ਇਸ ਕਰ ਕੇ ਸਾਰੇ ਆਂਗਣਵਾੜੀ ਸੈਂਟਰ ਖਾਲੀ ਹੋ ਗਏ ਹਨ। ਭਾਵੇਂ ਜਥੇਬੰਦੀ ਦੇ ਦਬਾਅ ਕਾਰਣ ਪੰਜਾਬ ਸਰਕਾਰ ਨੇ ਬੱਚਿਆਂ ਨੂੰ ਵਾਪਸ ਆਂਗਣਵਾੜੀ ਸੈਂਟਰਾਂ ਵਿਚ ਭੇਜਣ ਦਾ ਨੋਟੀਫਿਕੇਸ਼ਨ ਤਾਂ ਜਾਰੀ ਕਰ ਦਿੱਤਾ ਸੀ। ਪਰ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਬੱਚਿਆਂ ਨੂੰ ਵਾਪਸ ਆਂਗਣਵਾੜੀ ਸੈਂਟਰਾਂ ਵਿਚ ਨਹੀ ਭੇਜਿਆ ਗਿਆ। ਐੱਨ. ਜੀ. ਓ. ਅਧੀਨ ਚੱਲ ਰਹੇ 8 ਬਲਾਕਾਂ ਵਿਚੋਂ 2 ਬਲਾਕਾਂ ਸਰਵਰ ਖੂਹੀਆਂ ਅਤੇ ਬਠਿੰਡਾ ਨੂੰ ਵਾਪਸ ਵਿਭਾਗ ਵਿਚ ਲਿਆਉਣ ਲਈ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਸੀ। ਪਰ ਅਜੇ ਤੱਕ ਇਹ ਬਲਾਕ ਵਿਭਾਗ ਅਧੀਨ ਨਹੀ ਲਿਆਂਦੇ ਗਏ। ਜਥੇਬੰਦੀ ਦੀ ਮੰਗ ਹੈ ਕਿ ਐੱਨ. ਜੀ. ਓ. ਵਾਲੇ ਸਾਰੇ ਬਲਾਕ ਵਿਭਾਗ ਅਧੀਨ ਲਿਆਂਦੇ ਜਾਣ। ਆਂਗਣਵਾੜੀ ਸੁਪਰਵਾਈਜ਼ਰਾਂ ਦੀ ਭਰਤੀ ਵਾਲਾ ਕੰਮ ਸਰਕਾਰ ਪਿਛਲੇ ਚਾਰ ਸਾਲਾਂ ਤੋਂ ਲਟਕਾ ਰਹੀ ਹੈ ਤੇ ਇਸ ਭਰਤੀ ਨੂੰ ਨੇਪਰੇ ਨਹੀ ਚਾੜ੍ਹਿਆ ਜਾ ਰਿਹਾ। ਇਸੇ ਤਰ੍ਹਾਂ ਆਂਗਣਵਾੜੀ ਵਰਕਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਵੀ ਭਰਿਆ ਨਹੀ ਜਾ ਰਿਹਾ। ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦੋਸ਼ ਲਾਇਆ ਕਿ ਪਿਛਲੇ ਦੋ ਸਾਲਾਂ ਤੋਂ ਪੰਜਾਬ ਸਰਕਾਰ ਪੋਸ਼ਣ ਅਭਿਆਨ ਦੇ ਪੈਸੇ ਵਰਕਰਾਂ ਨੱਪੀ ਬੈਠੀ ਹੈ। ਜਦ ਕਿ ਵਰਕਰਾਂ ਅਤੇ ਹੈਲਪਰਾਂ ਪੋਸ਼ਣ ਅਭਿਆਨ ਦਾ ਕੰਮ ਕਰ ਚੁੱਕੀਆਂ ਹਨ। ਪ੍ਰਧਾਨ ਮੰਤਰੀ ਮਾਤਰਮ ਯੋਜਨਾ ਸਕੀਮ ਦੇ ਪੈਸੇ ਵੀ ਦੋ ਸਾਲਾਂ ਤੋਂ ਨਹੀ ਦਿੱਤੇ ਗਏ। ਇਸੇ ਤਰ੍ਹਾਂ ਸੂਬੇ ਅੰਦਰ ਕਰੈਚ ਵਰਕਰਾਂ ਦੇ ਤੌਰ 'ਤੇ ਕੰਮ ਕਰ ਰਹੀਆਂ ਵਰਕਰਾਂ ਨੂੰ ਪਿਛਲੇ ਦੋ ਸਾਲਾਂ ਤੋਂ ਮਾਣਭੱਤਾ ਨਹੀ ਦਿੱਤਾ ਗਿਆ। ਅਜਿਹੀਆਂ ਵਰਕਰਾਂ ਦੀ ਗਿਣਤੀ 400-500 ਦੇ ਕਰੀਬ ਹੈ। ਐੱਨ. ਜੀ. ਓ. ਅਧੀਨ ਬਲਾਕਾਂ ਵਿਚ ਕੰਮ ਕਰ ਰਹੀਆਂ ਵਰਕਰਾਂ ਨੂੰ ਸੈਂਟਰਾਂ ਦਾ ਕਿਰਾਇਆ ਪਿਛਲੇ ਦੋ ਸਾਲਾਂ ਤੋਂ ਨਹੀ ਦਿੱਤਾ ਗਿਆ ਅਤੇ ਉਹ ਆਪਣੇ ਪੱਲਿਓਂ ਕਿਰਾਇਆ ਭਰ ਰਹੀਆਂ ਹਨ। ਬਾਲਣ ਦੇ ਪੈਸੇ 40 ਪੈਸੇ ਦੀ ਥਾਂ 1 ਰੁਏ ਪ੍ਰਤੀ ਲਾਭਪਾਤਰੀ ਦਿੱਤਾ ਜਾਵੇ, ਕਿਉਂਕਿ ਗੈਸ ਸਿਲੰਡਰ 450 ਰੁਪਏ ਦੀ ਥਾਂ 750 ਰੁਪਏ ਦਾ ਹੋ ਗਿਆ ਹੈ। ਸੂਬਾ ਪ੍ਰਧਾਨ ਨੇ ਕਿਹਾ ਕਿ ਅਨੇਕਾਂ ਆਂਗਣਵਾੜੀ ਸੈਟਰਾਂ ਦੇ ਵਿਚ ਬੱਚਿਆਂ ਅਤੇ ਮਾਵਾਂ ਨੂੰ ਦੇਣ ਵਾਲਾ ਰਾਸ਼ਨ ਪਿਛਲੇ ਕਈ ਮਹੀਨਿਆਂ ਤੋਂ ਮੁੱਕਿਆ ਪਿਆ ਹੈ ਤੇ ਸਰਕਾਰ ਇਹ ਰਾਸ਼ਨ ਭੇਜ ਨਹੀ ਰਹੀ। ਅਨੇਕਾਂ ਸੈਟਰਾਂ ਦੀਆਂ ਆਪਣੀਆਂ ਸਰਕਾਰੀ ਇਮਾਰਤਾਂ ਨਹੀ ਹਨ । ਹੋਰ ਬਹੁਤ ਸਾਰੀਆਂ ਘਾਟਾਂ ਦਾ ਸ਼ਿਕਾਰ ਹਨ।

ਸਰਕਾਰੀ ਮੁਲਾਜ਼ਮ ਦਾ ਦਿੱਤਾ ਜਾਵੇ ਦਰਜਾ
ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਪਿਛਲੇ 44 ਸਾਲਾਂ ਤੋਂ ਕੰਮ ਕਰਦੀਆਂ ਆ ਰਹੀਆਂ ਹਨ। ਪਰ ਅਜੇ ਤੱਕ ਉਨ੍ਹਾਂ ਨੂੰ ਸਰਕਾਰੀ ਮੁਲਾਜ਼ਮ ਦਾ ਦਰਜਾ ਨਹੀ ਦਿੱਤਾ ਗਿਆ। ਜਥੇਬੰਦੀ ਦੀ ਮੰਗ ਹੈ ਕਿ ਸਰਕਾਰ ਵਰਕਰਾਂ ਨੂੰ ਪੱਕਾ ਕਰੇ ਜਾਂ ਘੱਟੋ-ਘੱਟ ਉਜਰਤਾਂ ਨੂੰ ਮੁੱਖ ਰੱਖਦਿਆਂ ਵਰਕਰ ਨੂੰ ਹਰ ਮਹੀਨੇ 24 ਹਜ਼ਾਰ ਰੁਪਏ ਅਤੇ ਹੈਲਪਰ ਨੂੰ 18 ਹਜ਼ਾਰ ਰੁਪਏ ਮਾਣਭੱਤਾ ਦਿੱਤਾ ਜਾਵੇ। ਜਦ ਤੱਕ ਵਰਕਰਾਂ ਤੇ ਹੈਲਪਰਾਂ ਨੂੰ ਉਹਨਾਂ ਦਾ ਬਣਦਾ ਹੱਕ ਨਹੀ ਦਿੱਤਾ ਜਾਦਾ, ਉਦੋਂ ਤੱਕ ਸਰਕਾਰ ਦੇ ਖਿਲਾਫ਼ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਯੂਨੀਅਨ ਦਾ ਦੋਸ਼ ਹੈ ਕਿ ਸੂਬਾ ਅਤੇ ਕੇਂਦਰ ਸਰਕਾਰ ਜਾਣ ਬੁੱਝ ਕੇ ਆਂਗਣਵਾੜੀ ਵਰਕਰਾਂ ਨੂੰ ਖੱਜਲ-ਖੁਆਰ ਕਰ ਰਹੀ ਹੈ। ਉਨ੍ਹਾਂ ਨਾਲ ਹਮੇਸ਼ਾ ਹੀ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਇਸ ਕਰ ਕੇ ਵਰਕਰਾਂ ਵਿਚ ਸਰਕਾਰ ਪ੍ਰਤੀ ਗੁੱਸੇ ਦੀ ਲਹਿਰ ਹੈ।

5 ਮਾਰਚ ਨੂੰ ਵਿਭਾਗ ਦੀ ਮੰਤਰੀ ਨਾਲ ਹੋ ਰਹੀ ਹੈ ਮੀਟਿੰਗ
ਪਤਾ ਲੱਗਾ ਹੈ ਕਿ ਸਮਾਜਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਮੰਤਰੀ ਮੈਡਮ ਅਰੁਣਾ ਚੌਧਰੀ ਵੱਲੋਂ ਯੂਨੀਅਨ ਦੀਆਂ ਆਗੂਆਂ ਨਾਲ ਮੰਗਾਂ ਸਬੰਧੀ ਗੱਲਬਾਤ ਕਰਨ ਲਈ ਇਕ ਮੀਟਿੰਗ 5 ਮਾਰਚ ਨੂੰ ਬੁਲਾਈ ਗਈ ਹੈ। ਜੇਕਰ ਇਸ ਮੀਟਿੰਗ ਵਿਚ ਕੋਈ ਸਮਝੌਤਾ ਨਾ ਹੋਇਆ ਤਾਂ ਜਥੇਬੰਦੀ ਵੱਲੋਂ ਉਕਤ ਮੰਤਰੀ ਦੇ ਘਰ ਦੀਨਾਨਗਰ ਵਿਖੇ ਉਨ੍ਹਾਂ ਦੇ ਬੂਹੇ ਅੱਗੇ ਲੜੀਵਾਰ ਭੁੱਖ ਹੜਤਾਲ ਰੱਖੀ ਜਾਵੇਗੀ। ਇਸ ਸਬੰਧੀ ਯੂਨੀਅਨ ਜ਼ਿਲਾ ਪੱਧਰ 'ਤੇ ਤਿਆਰੀ ਮੀਟਿੰਗਾਂ ਕਰ ਰਹੀ ਹੈ।

  • Muktsar Sahib
  • Workers
  • Helpers
  • Govt
  • ਸ੍ਰੀ ਮੁਕਤਸਰ ਸਾਹਿਬ
  • ਵਰਕਰਾਂ
  • ਹੈਲਪਰਾਂ
  • ਸਰਕਾਰ

ਕਾਂਗਰਸ ਸਰਕਾਰ ਹਰ ਫਰੰਟ 'ਤੇ ਫੇਲ ਸਾਬਤ ਹੋਈ : ਤੋਤਾ ਸਿੰਘ

NEXT STORY

Stories You May Like

  • punjab agricultural university recruitment job
    PAU ਵੱਲੋਂ ਜੂਨੀਅਰ ਲੈਬ ਅਤੇ ਫੀਲਡ ਹੈਲਪਰਾਂ ਦੀ ਭਰਤੀ, 8ਵੀਂ ਪਾਸ ਵੀ ਕਰ ਸਕਦੇ ਹਨ ਅਪਲਾਈ
  • tamil nadu  assembly elections  actor vijay  home  security
    ਰੁਝਾਨਾਂ 'ਚ ਵੱਡੀ ਲੀਡ ਮਗਰੋਂ TVK ਵਰਕਰਾਂ 'ਚ ਖੁਸ਼ੀ ਦੀ ਲਹਿਰ ! ਵਿਜੈ ਦੇ ਘਰ ਵਧਾਈ ਗਈ ਸੁਰੱਖਿਆ
  • tragic death of young punjabi mechanic in fresno
    ਫਰਿਜ਼ਨੋ ਵਿਖੇ ਨੌਜਵਾਨ ਪੰਜਾਬੀ ਮਕੈਨਿਕ ਦੀ ਦਰਦਨਾਕ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ
  • bjp leaders  three states  bjp victory
    ਭਾਜਪਾ ਨੇ ਜਿੱਤੇ 3 ਸੂਬੇ, ਵਰਕਰਾਂ ਨੇ ਭੰਗੜੇ ਪਾ ਕੇ ਅਤੇ ਲੱਡੂ ਵੰਡ ਕੇ ਮਨਾਈ ਖੁਸ਼ੀ
  • jairam ramesh
    ਪਾਕਿ ਅਲੱਗ-ਥਲੱਗ ਨਹੀਂ ਪਿਆ, ਚੀਨ ਪ੍ਰਤੀ ਕੇਂਦਰ ਸਰਕਾਰ ਦਾ ਸਮਰਪਣ ਜਾਰੀ : ਜੈਰਾਮ ਰਮੇਸ਼
  • indian youth in italy
    ਇਟਲੀ 'ਚ ਇੱਕ ਹੋਰ ਭਾਰਤੀ ਨੌਜਵਾਨ ਦੀ ਦਰਦਨਾਕ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ
  • singer pali detwalia  s young son passes away
    ਮਿਊਜ਼ਿਕ ਇੰਡਸਟਰੀ 'ਚ ਸੋਗ ਦੀ ਲਹਿਰ; ਗਾਇਕ ਪਾਲੀ ਦੇਤਵਾਲੀਆ ਦੇ ਜਵਾਨ ਪੁੱਤਰ ਦਾ ਹੋਇਆ ਦਿਹਾਂਤ
  • bengal  s historic victory creates a wave in punjab grewal
    ਬੰਗਾਲ ਦੀ ਇਤਿਹਾਸਕ ਜਿੱਤ ਨਾਲ ਪੰਜਾਬ ‘ਚ ਲਹਿਰ, ਭਾਜਪਾ ਦਾ ਜਿੱਤ ਦਾ ਸਿਲਸਿਲਾ ਅਟੱਲ : ਗਰੇਵਾਲ
  • unknown persons opened fire on the hospital late at night
    ਦੇਰ ਰਾਤ ਹਸਪਤਾਲ ’ਤੇ ਅਣਪਛਾਤਿਆਂ ਨੇ ਚਲਾਈ ਗੋਲੀਆਂ
  • jalandhar bjp leader
    BIG BREAKING: ਜਲੰਧਰ ਵਿਚ ਭਾਜਪਾ ਆਗੂ 'ਤੇ ਫ਼ਾਇਰਿੰਗ
  • big related to punjab s weather
    ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
  • jalandhar new orders
    ਜਲੰਧਰ 'ਚ ਲੱਗ ਗਈਆਂ ਨਵੀਆਂ ਪਾਬੰਦੀਆਂ! ਹੁਣ 10 ਵਜੇ ਤੋਂ ਬਾਅਦ...
  • woman falls under train while talking on mobile phone
    ਮੋਬਾਈਲ ਫੋਨ ’ਤੇ ਗੱਲ ਕਰਦੇ ਸਮੇਂ ਟ੍ਰੇਨ ਹੇਠਾਂ ਆਈ ਔਰਤ, 6 ਸਾਲ ਦੇ ਬੱਚੇ ਦੀਆਂ...
  • thieves arrested in jalandhar
    ਟ੍ਰੇਨਾਂ ’ਚ ਚੜ੍ਹ ਕੇ ਔਰਤ ਯਾਤਰੀ ਦਾ ਪਰਸ ਚੋਰੀ ਕਰਨ ਵਾਲੇ 3 ਮੁਲਜ਼ਮ ਗ੍ਰਿਫ਼ਤਾਰ,...
  • robbers rob a person at gunpoint on sodhal road
    ਜਲੰਧਰ 'ਚ ਗੁੰਡਾਗਰਦੀ ਦਾ ਨੰਗਾ ਨਾਚ: ਸੋਢਲ ਰੋਡ 'ਤੇ ਲੁਟੇਰਿਆਂ ਨੇ ਹਥਿਆਰਾਂ ਦੀ...
  • terrible fire breaks out at waryana dumpterrible fire breaks out at waryana dump
    ਵਰਿਆਣਾ ਡੰਪ ’ਤੇ ਲੱਗੀ ਭਿਆਨਕ ਅੱਗ, ਕਈ ਕਿਲੋਮੀਟਰ ਤਕ ਫੈਲਿਆ ਜ਼ਹਿਰੀਲਾ ਧੂੰਆਂ
Trending
Ek Nazar
power cut in punjab

ਬੁੱਧਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ...

virat kohli

'ਕੋਹਲੀ ਨੂੰ ਬਦਨਾਮ ਕਰਨ ਲਈ ਮੈਨੂੰ ਪੈਸਿਆਂ ਦੀ ਪੇਸ਼ਕਸ਼ ਕੀਤੀ ਗਈ', ਜਰਮਨ ਮਾਡਲ...

punjabi origin man arrested in canada for  700 000 fraud

ਕੈਨੇਡਾ ’ਚ 7 ਲੱਖ ਡਾਲਰ ਦੀ ਧੋਖਾਦੇਹੀ ਦੇ ਮਾਮਲੇ ’ਚ ਪੰਜਾਬੀ ਮੂਲ ਦਾ ਵਿਅਕਤੀ...

222 days fd at sbi

SBI ਦੀ 222 ਦਿਨਾਂ ਵਾਲੀ FD! 2 ਲੱਖ ਜਮ੍ਹਾ ਕਰਨ 'ਤੇ ਮਿਲੇਗਾ ਮੋਟਾ ਮੁਨਾਫ਼ਾ

british pm starmer

ਅਹੁਦੇ 'ਤੇ ਬਣੇ ਰਹਿਣਗੇ ਬ੍ਰਿਟਿਸ਼ PM ਸਟਾਰਮਰ

junior minister resigns

ਸਟਾਰਮਰ 'ਤੇ ਅਹੁਦਾ ਛੱਡਣ ਦੇ ਦਬਾਅ ਵਿਚਕਾਰ ਜੂਨੀਅਰ ਮੰਤਰੀ ਨੇ ਦਿੱਤਾ ਅਸਤੀਫਾ

miscreants set fire to straw

ਸ਼ਰਾਰਤੀ ਅਨਸਰਾਂ ਦਾ ਵੱਡਾ ਕਾਂਡ, 45 ਟਰਾਲੀਆਂ ਤੂੜੀ ਨੂੰ ਲਾਈ ਅੱਗ, ਮਚੇ ਭਾਂਬੜ

shubh rajyog lakshmi narayan lucky zodiac signs

15 ਮਈ ਨੂੰ ਬਣਨ ਵਾਲਾ ਹੈ ਵਿਸ਼ੇਸ਼ ਰਾਜਯੋਗ! 4 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ...

wife destroys house with her own hands

ਪੰਜਾਬ: ਪਤਨੀ ਨੇ ਆਪਣੇ ਹੱਥੀਂ ਉਜਾੜਿਆ ਘਰ, ਪ੍ਰੇਮੀ ਨਾਲ ਮਿਲ ਪਤੀ ਨੂੰ...

rain alert weather warning

Rain: ਹਨ੍ਹੇਰੀ-ਝੱਖੜ ਦੇ ਨਾਲ ਪਵੇਗਾ ਭਾਰੀ ਮੀਂਹ, ਇਨ੍ਹਾਂ ਸੂਬਿਆਂ ਲਈ ਮੌਸਮ...

fire in residential building

ਚੀਨ : ਰਿਹਾਇਸ਼ੀ ਇਮਾਰਤ 'ਚ ਲੱਗੀ ਅੱਗ, ਜਿਉਂਦੇ ਸੜੇ 5 ਲੋਕ

girls occupy first three positions in ludhiana in pseb 10th results

PSEB 10ਵੀਂ ਦੇ ਨਤੀਜਿਆਂ 'ਚ ਲੁਧਿਆਣਾ ਦੀਆਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ 'ਤੇ...

there will be heavy rain in the next 4 days

ਅਗਲੇ 4 ਦਿਨ ਹੋਵੇਗੀ ਭਾਰੀ ਬਾਰਿਸ਼! ਇਨ੍ਹਾਂ ਸੂਬਿਆਂ 'ਚ ਜਾਰੀ ਹੋਇਆ ਅਲਰਟ

zodiac signs

ਇਨ੍ਹਾਂ 4 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! ਮੰਗਲ-ਬੁੱਧ ਨੇ ਬਣਾਇਆ...

nawanshahr district magistrate issues orders for complete ban on blocking roads

ਪੰਜਾਬ ਦੇ ਇਸ ਜ਼ਿਲ੍ਹੇ 'ਚ 4 ਜੁਲਾਈ ਤੱਕ ਲੱਗੀ ਵੱਡੀ ਪਾਬੰਦੀ! DC ਵੱਲੋਂ ਸਖ਼ਤ...

india heatwave barmer hottest city weather alert

ਦੇਸ਼ 'ਚ ਭਿਆਨਕ ਗਰਮੀ ਦਾ ਕਹਿਰ! 9 ਸ਼ਹਿਰਾਂ 'ਚ ਪਾਰਾ 44 ਤੋਂ ਪਾਰ,...

fire at customs warehouse

ਪਾਕਿਸਤਾਨ: ਕਸਟਮ ਗੋਦਾਮ 'ਚ ਲੱਗੀ ਅੱਗ, 35 ਲੋਕ ਜ਼ਖਮੀ

dangerous conspiracy on punjab border

ਪੰਜਾਬ ਸਰਹੱਦ ’ਤੇ ਖ਼ਤਰਨਾਕ ਸਾਜ਼ਿਸ਼! ਨਾਬਾਲਗਾਂ ਨੂੰ ਤਸਕਰੀ ਦੇ ਜਾਲ ’ਚ ਫਸਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • checking in ludhiana
      ਪਨੀਰ ਮਾਫ਼ੀਆ 'ਤੇ ਸ਼ਿਕੰਜਾ: ਕਈ ਡੇਅਰੀਆਂ 'ਤੇ ਛਾਪਾ, ਫੂਡ ਸੇਫ਼ਟੀ ਵਿਭਾਗ ਨੇ...
    • jalandhar bjp leader
      BIG BREAKING: ਜਲੰਧਰ ਵਿਚ ਭਾਜਪਾ ਆਗੂ 'ਤੇ ਫ਼ਾਇਰਿੰਗ
    • big related to punjab s weather
      ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
    • orders to seize vehicles for non payment of challan
      ਚਲਾਨ ਨਾ ਭਰਨ 'ਤੇ ਵਾਹਨ ਜ਼ਬਤ ਕਰਨ ਦੇ ਹੁਕਮ
    • youth dies under suspicious circumstances
      ਸ਼ੱਕੀ ਹਾਲਾਤਾਂ 'ਚ ਨੌਜਵਾਨ ਦੀ ਮੌਤ
    • big incident in punjab  erickshaw collided with pickup
      ਪੰਜਾਬ 'ਚ ਵੱਡਾ ਹਾਦਸਾ, ਈ-ਰਿਕਸ਼ਾ 'ਚ ਵੱਜੀ ਪਿਕਅੱਪ, 3 ਲੋਕਾਂ ਦੀ ਮੌਤ
    • punjab army martyr
      ਪੰਜਾਬ ਦੇ ਫ਼ੌਜੀ ਜਵਾਨ ਨਾਲ ਡਿਊਟੀ ਦੌਰਾਨ ਵਾਪਰ ਗਿਆ ਭਾਣਾ
    • pradeep singla meets union minister regarding jaito  s railway problems
      ਜੈਤੋ ਦੀਆਂ ਰੇਲਵੇ ਸਮੱਸਿਆਵਾਂ ਲੈ ਕੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਮਿਲੇ...
    • young man commits suicide by jumping in front of train
      ਨੌਜਵਾਨ ਨੇ ਟਰੇਨ ਅੱਗੇ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
    • accident in ludhiana
      ਤੇਜ਼ ਰਫ਼ਤਾਰ ਟਿੱਪਰ ਟਰੱਕ ਨੇ ਕਾਰ ਨੂੰ ਮਾਰੀ ਟੱਕਰ, ਵਾਲ-ਵਾਲ ਬਚਿਆ ਪਰਿਵਾਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +