ਮੁੱਲਾਂਪੁਰ ਦਾਖਾ (ਕਾਲੀਆ)- ਸਫ਼ਾਈ ਸੇਵਕਾਂ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ 'ਤੇ ਮੁੱਲਾਂਪੁਰ ਸ਼ਹਿਰ ਮੁਕੰਮਲ ਬੰਦ ਪਿਆ ਹੈ ਅਤੇ ਬਾਜ਼ਾਰਾਂ ਵਿਚ ਸੁੰਨ ਪਸਰੀ ਹੋਈ ਹੈ। ਹਾਲਾਂਕਿ ਮੈਡੀਕਲ ਹਾਲ ਸਿਹਤ ਸਹੂਲਤਾਂ ਕਾਰਨ ਖੁੱਲ੍ਹੇ ਹਨ। ਸੜਕੀ ਆਵਾਜਾਈ ਵੀ ਆਮ ਵਾਂਗ ਨਹੀਂ ਹੈ।

ਇੱਥੇ ਦੱਸਣਯੋਗ ਹੈ ਕਿ ਬਰਨਾਲਾ ਵਿਖੇ ਆਪਣੀਆਂ ਮੰਗਾਂ ਦੇ ਸਬੰਧ ਵਿਚ ਪ੍ਰਦਰਸ਼ਨ ਕਰ ਰਹੇ ਸਫ਼ਾਈ ਸੇਵਕਾਂ ਤੇ ਪੁਲਸ ਪ੍ਰਸ਼ਾਸਨ ਵੱਲੋਂ ਢਾਹੇ ਤਸ਼ੱਦਦ ਦੇ ਰੋਸ ਅਤੇ ਆਪਣੀਆਂ ਹੱਕੀ ਮੰਗਾਂ ਸੂਬਾ ਸਰਕਾਰ ਵੱਲੋਂ ਨਾ ਮੰਨਣ ਦੇ ਰੋਸ ਵੱਜੋਂ ਦਿੱਤੇ ਪੰਜਾਬ ਬੰਦ ਸੱਦੇ ਤੇ ਅੱਜ ਬੰਦ ਨੂੰ ਪੂਰਨ ਹੁੰਗਾਰਾ ਮਿਲਿਆ। ਇਸੇ ਤਹਿਤ ਮੁਲਾਂਪੁਰ ਵਿਖੇ ਵੀ ਇਕ ਦਰਜਨ ਤੋਂ ਵੱਧ ਜਥੇਬੰਦੀਆਂ ਨੇ ਨਗਰ ਕੌਂਸਲ ਪਹੁੰਚ ਕੇ ਸਫਾਈ ਸੇਵਕਾਂ ਨਾਲ ਏਕਤਾ ਦਾ ਪ੍ਰਗਟਾਵਾ ਕਰਦਿਆਂ 30 ਜੁਲਾਈ ਦੇ ਬੰਦ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਸੀ। ਇਸ ਵਿਚ ਸਮੂਲੀਅਤ ਕਰ ਰਹੀਆਂ ਕਿਸਾਨ ਜਥੇਬੰਦੀ, ਮਨਰੇਗਾ (ਸੀ ਟੂ), ਬਿਜਲੀ ਬੋਰਡ ਮੁੱਲਾਂਪੁਰ ਦਾਖਾ, ਜਸਦੇਵ ਸਿੰਘ ਲਲਤੋਂ ਜ਼ਿਲ੍ਹਾ ਸਕੱਤਰ ਦਸ਼ਮੇਸ਼ ਕਿਸਾਨ ਮਜਦੂਰ ਯੂਨੀਅਨ ਰਜਿ. ਜ਼ਿਲ੍ਹਾ ਲੁਧਿਆਣਾ ਅਤੇ ਕਾਮਰੇਡ ਕੇਵਲ ਸਿੰਘ ਮੁੱਲਾਂਪੁਰ ਮੀਤ ਪ੍ਰਧਾਨ ਮਨਰੇਗਾ ਮਜਦੂਰ ਯੂਨੀਅਨ ਪੰਜਾਬ ਆਦਿ ਸਮੂਹ ਦੁਕਾਨਦਾਰ ਵੀ ਸ਼ਾਮਲ ਸਨ।
ਪੰਜਾਬ 'ਚ ਭਿਆਨਕ ਸੜਕ ਹਾਦਸਾ! ਸਕੂਟਰੀ ਤੇ ਟਰੱਕ ਦੀ ਟੱਕਰ ਮਗਰੋਂ ਲੱਗੀ ਅੱਗ, 25 ਸਾਲਾ ਕੁੜੀ ਸਣੇ 2 ਦੀ ਮੌਤ
NEXT STORY