helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
MON, JAN 13, 2025
ਲੋਹੜੀ ਮੌਕੇ ਘਰ 'ਚ ਵਿਛੇ ਸਥੱਰ, ਛੱਤ 'ਤੇ ਹਵਾਈ...
ਲੋਹੜੀ ਵਾਲੇ ਦਿਨ ਸੋਹਣੇ-ਸੁਣੱਖੇ ਮੁੰਡੇ ਦੀ ਮੋਤ,...
ਸੋਸ਼ਲ ਮੀਡੀਆ 'ਤੇ ਛਾਈ ਮਹਾਕੁੰਭ 'ਚ ਆਈ ਸਾਧਵੀ,...
ਪੰਜਾਬ ਸਰਕਾਰ ਨੇ ਇਸ ਵੱਡੇ ਅਹੁਦੇ ਲਈ ਮੰਗੀਆਂ...
ਪੰਜਾਬ
ਮਨੋਰੰਜਨ
Photos
Videos
ਰੋਪੜ (ਸੱਜਣ ਸੈਣੀ)- ਧਾਰਨਾ ਹੈ ਕਿ ਸੱਸ ਨੂੰਹ ਦੀ ਕਦੇ ਨਹੀਂ ਬਣਦੀ ਅਤੇ ਇਹ ਦੋਵੇਂ ਇਕ ਦੂਜੇ ਦੀਆਂ ਵੈਰੀ ਹੁੰਦੀਆਂ ਹਨ ਪਰ ਇਸ ਧਾਰਨਾ ਨੂੰ ਗਲਤ ਕਰਕੇ ਵਿਖਾਇਆ ਹੈ, ਜ਼ਿਲ੍ਹਾ ਰੋਪੜ ਦੇ ਇਕ ਛੋਟੇ ਜਿਹੇ ਪਿੰਡ ਹੁਸੈਨਪੁਰ ਦੀ ਨੂੰਹ ਗੁਰਪ੍ਰੀਤ ਕੌਰ ਨੇ। ਗੁਰਪ੍ਰੀਤ ਕੌਰ ਨੇ ਚੇਨਈ ਵਿਚ ਕਰਵਾਈ ਗਈ 42ਵੀਂ ਨੈਸ਼ਨਲ ਮਾਸਟਰ ਐਥਲੈਟਿਕ ਚੈਂਪੀਅਨਸ਼ਿਪ ਵਿੱਚ ਤੀਜਾ ਸਥਾਨ ਪ੍ਰਾਪਤ ਕਰਕੇ ਆਪਣੇ ਸਹੁਰੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ। ਜਿੱਤ ਕੇ ਵਾਪਸ ਪਰਤੀ ਗੁਰਪ੍ਰੀਤ ਕੌਰ ਦਾ ਰੂਪਨਗਰ ਦੇ ਰੇਲਵੇ ਸਟੇਸ਼ਨ ਪਹੁੰਚਣ 'ਤੇ ਸਹੁਰਾ ਪਰਿਵਾਰ ਅਤੇ ਹਲਕਾ ਵਿਧਾਇਕ ਸਮੇਤ ਇਲਾਕੇ ਦੇ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਅਮਰੀਕਾ ਵਿਖੇ ਆਦਮਪੁਰ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ, 5 ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਜ਼ਿਲ੍ਹਾ ਰੋਪੜ ਦੇ ਪਿੰਡ ਹੁਸੈਨਪੁਰ ਦੀ ਨੂੰਹ ਗੁਰਪ੍ਰੀਤ ਕੌਰ ਚੇਨਈ ਵਿਚ ਵੀ 42ਵੀਂ ਮਾਸਟਰ ਐਥਲੈਟਿਕ ਚੈਂਪੀਅਨਸ਼ਿਪ ਜਿੱਤ ਕੇ ਵਾਪਸ ਪਰਤਣ 'ਤੇ ਢੋਲਾਂ ਨਾਲ ਰੂਪਨਗਰ ਦੇ ਰੇਲਵੇ ਸਟੇਸ਼ਨ ਉਤੇ ਸੁਆਗਤ ਕੀਤਾ ਗਿਆ। ਉਸ ਦੇ ਸੁਆਗਤ ਵਿੱਚ ਪਰਿਵਾਰ ਸਮੇਤ ਹਲਕਾ ਵਿਧਾਇਕ ਅਤੇ ਇਲਾਕੇ ਦੇ ਲੋਕ ਵੀ ਸ਼ਾਮਲ ਸਨ। ਦੱਸ ਦਈਏ ਕਿ ਗੁਰਪ੍ਰੀਤ ਕੌਰ ਨੇ ਚੇਨਈ ਵਿੱਚ ਕਰਵਾਈ ਗਈ 42ਵੀਂ ਮਾਸਟਰ ਐਥਲੈਟਿਕ ਚੈਂਪੀਅਨਸ਼ਿਪ ਦੌਰਾਨ 800 ਮੀਟਰ 500 ਮੀਟਰ ਅਤੇ 5 ਕਿਲੋਮੀਟਰ ਦੌੜ ਵਿੱਚ ਦੇਸ਼ ਭਰ ਚੋਂ ਤੀਜਾ ਸਥਾਨ ਪ੍ਰਾਪਤ ਕਰਕੇ ਆਪਣੇ ਸਹੁਰਾ ਪਰਿਵਾਰ ਸਮੇਤ ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਗੁਰਪ੍ਰੀਤ ਕੌਰ ਦਾ ਹੁਣ ਨੈਸ਼ਨਲ ਵਿਚ ਗੋਲਡ ਮੈਡਲ ਪ੍ਰਾਪਤ ਕਰਨ ਦਾ ਸੁਫ਼ਨਾ ਹੈ।
ਇਹ ਵੀ ਪੜ੍ਹੋ: ਬਠਿੰਡਾ ’ਚ ਵਾਪਰੇ ਹਾਦਸੇ ਦੌਰਾਨ 5 ਸਾਲਾ ਬੱਚੀ ਦੀ ਦਰਦਨਾਕ ਮੌਤ, ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ
ਖਿਡਾਰਣ ਗੁਰਪ੍ਰੀਤ ਕੌਰ ਦੀ ਹੌਂਸਲਾ ਅਫ਼ਜਾਈ ਕਰਨ ਪਹੁੰਚੇ ਹਲਕਾ ਵਿਧਾਇਕ ਵਕੀਲ ਦਿਨੇਸ਼ ਚੱਢਾ ਨੇ ਕਿਹਾ ਕਿ ਗੁਰਪ੍ਰੀਤ ਕੌਰ ਪੰਜਾਬ ਦੀਆਂ ਬਾਕੀ ਭੈਣਾਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ ਅਤੇ ਕੰਮ ਕਾਰ ਦੇ ਨਾਲ ਨਾਲ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ ਜਲਦੀ ਹੀ ਨਵੀਂ ਖੇਡ ਪਾਲਸੀ ਲੈ ਕੇ ਆ ਰਹੀ ਹੈ। ਗੁਰਪ੍ਰੀਤ ਕੌਰ ਦੇ ਸੁਹਰਾ ਤਰਲੋਚਨ ਸਿੰਘ ਅਤੇ ਸੱਸ ਨੇ ਕਿਹਾ ਕਿ ਨੂੰਹਾਂ ਨੂੰ ਵੀ ਧੀਆਂ ਵਾਂਗੂੰ ਰੱਖਣਾ ਚਾਹੀਦਾ ਹੈ, ਨੂੰਹ ਨੂੰ ਸਿਰਫ਼ ਕੰਮਕਾਜ ਵਿਚ ਲਗਾ ਕੇ ਨਾ ਰੱਖੋ ਸਗੋਂ ਉਨ੍ਹਾਂ ਨੂੰ ਵੀ ਧੀਆਂ ਵਾਂਗੂੰ ਅੱਗੇ ਵਧਣ ਦਾ ਮੌਕਾ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਵੱਡਾ ਹਮਲਾ ਬੋਲਣ ਦੀ ਤਿਆਰੀ 'ਚ ਸੁਨੀਲ ਜਾਖੜ, ਚਿੰਤਨ ਕੈਂਪ ’ਚ ਵਧਾਉਣਗੇ ਕਾਂਗਰਸ ਦੀਆਂ ਚਿੰਤਾਵਾਂ
ਇਹ ਵੀ ਪੜ੍ਹੋ: ਕਿਲ੍ਹਾ ਆਨੰਦਗੜ੍ਹ ਸਾਹਿਬ ਤੋਂ ਭਾਰੀ ਅਸਲੇ ਸਣੇ 7 ਵਿਅਕਤੀ ਗ੍ਰਿਫ਼ਤਾਰ, ਸਰਾਂ 'ਚੋਂ ਮਿਲੇ ਹਥਿਆਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅਮਰੀਕਾ ਵਿਖੇ ਆਦਮਪੁਰ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ, 5 ਮਹੀਨੇ ਪਹਿਲਾਂ ਹੋਇਆ ਸੀ ਵਿਆਹ
Stories You May Like
ਲਾਇਸੈਂਸ ਧਾਰਕਾਂ ਲਈ ਜ਼ਰੂਰੀ ਖ਼ਬਰ, 31 ਜਨਵਰੀ ਤੱਕ ਕਰ ਲਓ ਇਹ ਕੰਮ ਨਹੀਂ ਤਾਂ...
ਠੰਡ 'ਚ ਵੀ ਆਉਂਦੈ ਪਸੀਨਾ ਤਾਂ ਹੋ ਸਕਦੈ ਸਰੀਰ ਲਈ ਖਤਰਨਾਕ
ਚੀਨੀ ਕੰਪਨੀਆਂ ਨੂੰ ਅਮਰੀਕੀ ਪਾਬੰਦੀਆਂ ਦੀ ਸੂਚੀ 'ਚ ਸ਼ਾਮਲ ਕਰਨ ਦਾ ਚੀਨ ਨੇ ਕੀਤਾ...
ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਘਰ 'ਤੇ ਮੰਡਰਾ ਰਿਹੈ ਵੱਡਾ ਖ਼ਤਰਾ
Boss ਤੇ ਮਹਿਲਾ Employee ਦੀ ਮੌਜ ਮਸਤੀ ਦੀ ਵੀਡੀਓ ਵਾਇਰਲ! ਲੋਕ ਬੋਲੇ- ਕੀ ਇੰਝ...
ਹੈਰਾਨੀਜਨਕ ਖੁਲਾਸਾ: ਯੂ.ਕੇ ਨੇ 165 ਮਿਲੀਅਨ ਭਾਰਤੀਆਂ ਨੂੰ ਮਾਰਿਆ, ਲੁੱਟੀ ਅਰਬਾਂ...
ਬ੍ਰਾਜ਼ੀਲ 'ਚ ਜ਼ਮੀਨ ਖਿਸਕਣ ਦੀ ਘਟਨਾ, 10 ਲੋਕਾਂ ਦੀ ਮੌਤ
ਇਟਲੀ ‘ਚ ਸਾਲ 2024 ਦੌਰਾਨ ਹੋਏ ਸੜਕ ਹਾਦਸਿਆਂ ਨੇ 204 ਸਾਇਕਲ ਸਵਾਰ ਲੋਕਾਂ ਦੀ ਲਈ...
ਤਿੱਬਤੀ ਸੱਭਿਆਚਾਰ ਮਿਟਾਉਣ ਦੀ ਚੀਨ ਦੀ ਖ਼ਤਰਨਾਕ ਯੋਜਨਾ, ਬੱਚਿਆਂ ਨੂੰ ਜ਼ਬਰੀ ਭੇਜ...
ਹਾਰਦਿਕ ਮਗਰੋਂ ਨਤਾਸ਼ਾ ਨੂੰ ਮਿਲਿਆ ਨਵਾਂ ਪਿਆਰ, ਜਾਣੋ ਕਿਸ ਨੂੰ ਡੇਟ ਕਰ ਰਹੀ ਹੈ...
ਲੋਹੜੀ ਮੌਕੇ ਬਾਪੂ ਬਲਕੌਰ ਸਿੰਘ ਦੀ ਭਾਵੁਕ ਪੋਸਟ, ਪੁੱਤ ਸ਼ੁੱਭਦੀਪ ਨੂੰ ਯਾਦ ਕਰਦਿਆਂ...
ਅੰਗੋਲਾ 'ਚ ਹੈਜ਼ਾ ਦੇ 200 ਤੋਂ ਵਧੇਰੇ ਮਾਮਲੇ, 18 ਮੌਤਾਂ
ਪੰਜਾਬ 'ਚ ਬੱਚਿਆਂ ਨਾਲ ਭਰੀ ਸਕੂਲ ਬੱਸ ਤੇ ਕਾਰ ਦੀ ਜ਼ਬਰਦਸਤ ਟੱਕਰ, ਵਾਹਨਾਂ ਦੇ...
ਬਾਈਡੇਨ, ਨੇਤਨਯਾਹੂ ਨੇ ਗਾਜ਼ਾ ਜੰਗਬੰਦੀ ਗੱਲਬਾਤ 'ਚ ਪ੍ਰਗਤੀ 'ਤੇ ਕੀਤੀ ਚਰਚਾ
ਸੀਰੀਆ 'ਤੇ ਪਾਬੰਦੀਆਂ 'ਚ ਢਿੱਲ ਦੇਣ 'ਤੇ ਯੂਰਪੀ ਸੰਘ ਦੇ ਮੰਤਰੀ ਕਰਨਗੇ ਵਿਚਾਰ
ਅੰਮ੍ਰਿਤਸਰ ਆਉਣ ਵਾਲਿਆਂ ਲਈ ਵੱਡੀ ਖ਼ਬਰ, ਬੰਦ ਹੋਏ ਇਹ ਰਸਤੇ
ਅਮਰੀਕਾ 'ਚ ਰਹਿਣ ਵਾਲੇ ਭਾਰਤੀ ਵਿਅਕਤੀ ਨਾਲ 1 ਲੱਖ ਰੁਪਏ ਦੀ ਠੱਗੀ
ਤਕਨਾਲੋਜੀ ਮੰਤਰੀ ਬੋਲਿਆ- ਬੱਚਿਆਂ ਨੂੰ ਹੋਮਵਰਕ ਲਈ ChatGPT ਦੀ ਵਰਤੋਂ ਦੀ ਮਿਲੇ...
Subscribe Now!