ਅੰਮ੍ਰਿਤਸਰ(ਨੀਰਜ)- ਐਂਟੀ ਡਰੋਨ ਸਿਸਟਮ ਬਾਜ਼ ਅੱਖ ’ਚ ਤਾਇਨਾਤ ਕਾਂਸਟੇਬਲ ਕਰਮਬੀਰ ਸਿੰਘ ਦੀ 15 ਕਿੱਲੋ ਹੈਰੋਇਨ ਨਾਲ ਗ੍ਰਿਫ਼ਤਾਰੀ ਦੇ ਮਾਮਲੇ ’ਚ ਪਿੰਡ ਰਾਜੋਕੇ, ਜ਼ਿਲਾ ਤਰਨਤਾਰਨ ਦੇ ਸਰਪੰਚ ਲਖਵਿੰਦਰ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਐੱਨ. ਸੀ. ਬੀ. ਦੀ ਟੀਮ ਨੇ ਕਾਂਸਟੇਬਲ ਕਰਮਬੀਰ ਦੇ ਇਕ ਹੋਰ ਸਾਥੀ ਹਰਜੀਤ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਇੰਨਾ ਹੀ ਨਹੀਂ, ਹਰਜੀਤ ਨੂੰ ਪਨਾਹ ਦੇਣ ਵਾਲੇ ਵਿਅਕਤੀ ਨੂੰ ਵੀ ਐੱਨ. ਸੀ. ਬੀ. ਨੇ ਗ੍ਰਿਫ਼ਤਾਰ ਕੀਤਾ ਹੈ, ਜਿਸ ਦੇ ਠਿਕਾਣੇ ’ਤੇ ਹਰਜੀਤ ਲੁਕਿਆ ਹੋਇਆ ਸੀ। ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਹਰਜੀਤ ਆਪਣੀ ਸਵਿਫ਼ਟ ਗੱਡੀ ’ਚ ਕਾਂਸਟੇਬਲ ਕਰਮਬੀਰ ਨਾਲ ਅੱਠ-ਦਸ ਵਾਰ ਹੈਰੋਇਨ ਦੀ ਖੇਪ ਨੂੰ ਠਿਕਾਣੇ ਲਗਾ ਚੁੱਕਾ ਸੀ। ਫਿਲਹਾਲ ਜਿਵੇਂ-ਜਿਵੇਂ ਐੱਨ. ਸੀ. ਬੀ. ਦੀ ਜਾਂਚ ਅੱਗੇ ਵਧ ਰਹੀ ਹੈ, ਉਵੇਂ-ਉਵੇਂ ਵੱਡੇ ਖ਼ੁਲਾਸੇ ਹੋ ਰਹੇ ਹਨ। ਵਿਭਾਗ ਉਨ੍ਹਾਂ ਲੋਕਾਂ ਦੀ ਵੀ ਭਾਲ ਕਰ ਰਿਹਾ ਹੈ, ਜਿਨ੍ਹਾਂ ਨੇ ਕਰਮਬੀਰ ਅਤੇ ਹਰਜੀਤ ਤੋਂ ਹੈਰੋਇਨ ਦੀ ਡਿਲੀਵਰੀ ਲਈ ਸੀ। ਇਸ ਕੇਸ ’ਚ ਇਕ ਵੱਡੇ ਆਗੂ ਦਾ ਨਾਂ ਵੀ ਉਛਲ ਰਿਹਾ ਹੈ।
ਇਹ ਵੀ ਪੜ੍ਹੋ-ਅੰਮ੍ਰਿਤਸਰ 'ਚ ਪੁਲਸ ਹਿਰਾਸਤ ’ਚੋਂ ਮੁਲਜ਼ਮ ਫ਼ਰਾਰ
ਸਰਪੰਚ ਨੇ 14 ਵਾਰ ਮੰਗਵਾਈ ਸੀ ਖੇਪ
ਸਰਪੰਚ ਲਖਵਿੰਦਰ ਸਿੰਘ ਨੇ ਕਾਂਸਟੇਬਲ ਕਰਮਬੀਰ ਨਾਲ ਮਿਲੀਭੁਗਤ ਕਰ ਕੇ ਇਕ ਜਾਂ ਦੋ ਵਾਰ ਨਹੀਂ, ਬਲਕਿ 14 ਵਾਰ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਮੰਗਵਾਈ ਸੀ। ਸਰਪੰਚ ਨੇ ਕਾਂਸਟੇਬਲ ਨਾਲ ਗੰਢਤੁੱਪ ਕਰ ਰੱਖੀ ਸੀ ਕਿ ਜਦੋਂ ਵੀ ਉਹ ਪਾਕਿਸਤਾਨ ਤੋਂ ਡਰੋਨ ਡਿਲੀਵਰੀ ਲੈ ਕੇ ਆਵੇ ਤਾਂ ਉਸ ਦੀ ਲੋਕੇਸ਼ਨ ਨੂੰ ਜਾਂ ਤਾਂ ਗ਼ਲਤ ਦੱਸ ਦੇਵੇ ਜਾਂ ਫਿਰ ਛੁਪਾ ਲਵੇ। ਇੰਨਾ ਹੀ ਨਹੀਂ, ਜਦੋਂ ਉਹ ਐਂਟੀ ਡਰੋਨ ਸਿਸਟਮ ਤੋਂ ਛੁੱਟੀ ’ਤੇ ਜਾਵੇ ਤਾਂ ਉਸ ਨੂੰ ਦੱਸ ਕੇ ਜਾਵੇ ਤਾਂ ਜੋ ਉਸ ਦਿਨ ਪਾਕਿਸਤਾਨ ਤੋਂ ਡਰੋਨ ਨਾ ਮੰਗਵਾਇਆ ਜਾਵੇ ਅਤੇ ਫੜੇ ਜਾਣ ਦੀ ਸੰਭਾਵਨਾ ਬਿਲਕੁਲ ਜ਼ੀਰੋ ਹੋ ਜਾਵੇ। ਦੂਜੇ ਪਾਸੇ ਸਰਪੰਚ ਵੱਲੋਂ ਡਿਲੀਵਰ ਕੀਤੀ ਗਈ ਹੈਰੋਇਨ ਅਤੇ ਹਥਿਆਰਾਂ ਦੀਆਂ ਖੇਪਾਂ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸਰਪੰਚ ਦੇ ਨੈੱਟਵਰਕ ਨੂੰ ਟ੍ਰੇਸ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਲੁੱਟ-ਖੋਹ ਕਰਨ ਆਏ ਬਦਮਾਸ਼ਾਂ ਨੇ ਵਿਅਕਤੀ ਨੂੰ ਮਾਰੀ ਗੋਲੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਅੰਮ੍ਰਿਤਸਰ 'ਚ ਪੁਲਸ ਹਿਰਾਸਤ ’ਚੋਂ ਮੁਲਜ਼ਮ ਫ਼ਰਾਰ
NEXT STORY