ਚੰਡੀਗੜ੍ਹ (ਰਾਜਿੰਦਰ) : ਸ਼ਹਿਰ 'ਚ ਪੰਜ ਤਾਰਾ ਹੋਟਲ ਜੇ. ਡਬਲਿਊ. ਮੈਰੀਅਟ ਵਲੋਂ 2 ਕੇਲਿਆਂ ਦੇ 442.50 ਰੁਪਏ ਵਸੂਲਣ ਦੇ ਮਾਮਲੇ 'ਚ ਚੰਡੀਗੜ੍ਹ ਪ੍ਰਸ਼ਾਸਨ ਦੇ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਨੇ ਸ਼ੁੱਕਰਵਾਰ ਨੂੰ ਹੋਟਲ ਨੂੰ 'ਸ਼ੋਅਕਾਜ਼ ਨੋਟਿਸ' ਜਾਰੀ ਕੀਤਾ। ਇਸ ਦੇ ਲਈ ਜੇਕਰ ਹੋਟਲ ਤਸੱਲੀਬਖਸ਼ ਜਵਾਬ ਨਾ ਦੇ ਸਕਿਆ ਤਾਂ ਉਸ 'ਤੇ ਪੈਨਲਟੀ ਵੀ ਲਾਈ ਜਾ ਸਕਦੀ ਹੈ। ਇਸ ਸਬੰਧੀ ਅਸਿਸਟੈਂਟ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਆਰ. ਕੇ. ਚੌਧਰੀ ਨੇ ਦੱਸਿਆ ਕਿ ਉਨ੍ਹਾਂ ਨੇ ਹੋਟਲ ਅਥਾਰਟੀ ਨੂੰ 'ਸ਼ੋਅਕਾਜ਼ ਨੋਟਿਸ' ਜਾਰੀ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੱਖ ਜਾਨਣ ਤੋਂ ਬਾਅਦ ਹੀ ਉਹ ਅੱਗੇ ਦੀ ਕਾਰਵਾਈ ਤੈਅ ਕਰਨਗੇ। ਦੱਸ ਦੇਈਏ ਕਿ ਵੀਰਵਾਰ ਨੂੰ ਵਿਭਾਗ ਨੇ ਹੋਟਲ 'ਚ ਜਾ ਕੇ ਚੈਕਿੰਗ ਕੀਤੀ ਸੀ ਅਤੇ ਰਿਕਾਰਡ ਵੀ ਜ਼ਬਤ ਕੀਤਾ ਸੀ। ਵਿਭਾਗ ਵਲੋਂ ਗਲਤ ਰੂਪ ਨਾਲ ਜੀ. ਐੱਸ. ਟੀ. ਚਾਰਜ ਕਰਨ ਨੂੰ ਲੈ ਕੇ ਹੀ ਇਹ ਕਾਰਵਾਈ ਕੀਤੀ ਜਾ ਰਹੀ ਹੈ। ਦੱਸਿਆ ਜਾਂਦਾ ਹੈ ਕਿ ਫਰੂਟਸ ਇਕ ਟੈਕਸ ਫਰੀ ਕਿਸਮ ਹੈ ਪਰ ਬਾਵਜੂਦ ਇਸ ਦੇ ਮਾਮਲੇ 'ਚ ਫਰੂਟਸ ਪਲੈਟਰ ਬਣਾ ਕੇ ਉਸ 'ਚ ਟੈਕਸ ਵਸੂਲਿਆ ਗਿਆ, ਜੋ ਗਲਤ ਹੈ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦੋਂ ਫਿਲਮ ਅਦਾਕਾਰ ਰਾਹੁਲ ਬੌਸ ਨੇ ਟਵਿੱਟਰ 'ਤੇ ਇਕ ਵੀਡੀਓ ਸ਼ੇਅਰ ਕੀਤੀ।
ਉਸ 'ਚ ਉਨ੍ਹਾਂ ਨੇ ਦੱਸਿਆ ਕਿ ਹੋਟਲ 'ਚ 2 ਕੇਲੇ ਮੰਗਵਾਉਣ 'ਤੇ ਉਨ੍ਹਾਂ ਨੂੰ 442.50 ਰੁਪਏ ਦਾ ਬਿੱਲ ਦੇ ਦਿੱਤਾ ਗਿਆ। ਦੱਸਿਆ ਗਿਆ ਕਿ ਉਹ ਜਿਮ ਕਰਨ ਤੋਂ ਬਾਅਦ ਆਪਣੇ ਕਮਰੇ 'ਚ ਗਏ, ਇੱਥੇ ਉਨ੍ਹਾਂ ਨੇ ਸਟਾਫ ਤੋਂ 2 ਕੇਲੇ ਮੰਗਵਾਏ। ਸਟਾਫ ਨੇ ਪਲੇਟ 'ਚ ਸਜ਼ਾ ਕੇ ਦੋ ਕੇਲੇ ਦਿੱਤੇ। ਨਾਲ ਹੀ ਫੂਡ ਪਲੇਟਰ 'ਤੇ ਰੱਖ ਕੇ ਬਿੱਲ ਦਿੱਤਾ। ਇਸ 'ਚ ਜੀ. ਐੱਸ. ਟੀ. ਦੇ ਨਾਲ ਦੋ ਕੇਲਿਆਂ ਦੀ ਕੀਮਤ 422.50 ਰੁਪਏ ਦੱਸੀ ਗਈ।
ਡੀ.ਸੀ. ਸਾਹਿਬ ਦਾ ਤਾਲਿਬਾਨੀ ਫਰਮਾਨ, ਦਫਤਰਾਂ 'ਚ ਔਰਤਾਂ ਨਹੀਂ ਪਾਉਣਗੀਆਂ ਮਾਡਰਨ ਕੱਪੜੇ
NEXT STORY