ਮਾਛੀਵਾੜਾ ਸਾਹਿਬ (ਟੱਕਰ) : ਮਾਪੇ ਆਪਣੇ ਬੱਚਿਆਂ ਦੇ ਸਿਰ ’ਤੇ ਠੰਢੀਆਂ ਛਾਵਾਂ ਹੁੰਦੇ ਹਨ ਪਰ ਜਦੋਂ ਪੁੱਤ ਹੀ ਕਪੁੱਤ ਬਣ ਜਾਵੇ ਤਾਂ ਫਿਰ ਇਹੀ ਮਾਪਿਆਂ ਦਾ ਬੁਢਾਪਾ ਸ਼ਰਾਪ ਬਣ ਜਾਂਦਾ ਹੈ। ਇਹੋ ਜਿਹੀ ਹੀ ਇੱਕ ਮਿਸਾਲ ਮਾਛੀਵਾੜਾ ਨੇੜਲੇ ਪਿੰਡ ਸਹਿਜੋ ਮਾਜਰਾ ਵਿਖੇ ਦੇਖਣ ਨੂੰ ਮਿਲੀ, ਜਿੱਥੇ ਬੀਮਾਰ ਬਜ਼ੁਰਗ ਪਿਤਾ ਛਿੰਦਰਪਾਲ ਆਪਣੇ ਪੁੱਤ ਵਲੋਂ ਘਰੋਂ ਕੱਢੇ ਜਾਣ ਤੋਂ ਬਾਅਦ ਗਲੀਆਂ ’ਚ ਰੁਲ੍ਹਦਾ ਫਿਰ ਰਿਹਾ ਹੈ ਅਤੇ ਲੋਕਾਂ ਤੋਂ ਮੰਗ ਕੇ ਰੋਟੀ ਖਾ ਆਪਣਾ ਗੁਜ਼ਾਰਾ ਕਰ ਰਿਹਾ ਹੈ। 60 ਸਾਲਾਂ ਛਿੰਦਰਪਾਲ ਨੇ ਅੱਖਾਂ ’ਚ ਹੰਝੂ ਭਰਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਭੱਠੇ ’ਤੇ ਮਜ਼ਦੂਰੀ ਕਰਦਾ ਸੀ ਅਤੇ ਕਰੀਬ 23 ਸਾਲ ਪਹਿਲਾਂ ਉਸਦੀ ਪਤਨੀ ਉਸ ਨੂੰ ਛੱਡ ਕੇ ਚਲੀ ਗਈ। ਉਸਨੇ ਆਪਣੇ 2 ਪੁੱਤਾਂ ਅਤੇ ਇੱਕ ਧੀ ਨੂੰ ਬੜੀ ਮੁਸ਼ੱਕਤ ਨਾਲ ਪਾਲਿਆ, ਜਿਨ੍ਹਾਂ ’ਚੋਂ ਇੱਕ ਪੁੱਤ ਦੀ ਜਵਾਨੀ ’ਚ ਮੌਤ ਹੋ ਗਈ ਅਤੇ ਧੀ ਵੀ ਉਸ ਨੂੰ ਛੱਡ ਕੇ ਚਲੀ ਗਈ।
ਇਹ ਵੀ ਪੜ੍ਹੋ : ਪੰਜਾਬ 'ਚ ਗੰਨ ਕਲਚਰ ਨੂੰ ਲੈ ਕੇ ਬੱਚੇ ਖ਼ਿਲਾਫ਼ ਦਰਜ ਮਾਮਲੇ ਤੋਂ ਪੁਲਸ ਨੇ ਲਿਆ ਸਬਕ, ਚੁੱਕਿਆ ਇਕ ਹੋਰ ਕਦਮ
ਛੋਟੇ ਪੁੱਤ ਨੂੰ ਉਸ ਨੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਪਾਲਿਆ, ਪੜ੍ਹਾਇਆ-ਲਿਖਾਇਆ ਅਤੇ ਉਸਦਾ ਵਿਆਹ ਕੀਤਾ। ਹੁਣ ਜਦੋਂ ਉਸਦੇ ਬੁਢਾਪੇ ਦੀ ਲਾਠੀ ਇਸ ਪੁੱਤ ਨੇ ਬਣਨਾ ਸੀ ਤਾਂ ਉਸ ਨੇ ਪਿਓ ਨੂੰ ਘਰੋਂ ਬਾਹਰ ਕੱਢ ਗਲੀਆਂ ’ਚ ਰੁਲ੍ਹਣ ਲਈ ਛੱਡ ਦਿੱਤਾ। ਛਿੰਦਰਪਾਲ ਨੇ ਦੱਸਿਆ ਕਿ ਉਸ ਦਾ ਪਿੰਡ 'ਚ ਇੱਕ ਮਕਾਨ ਵੀ ਸੀ, ਜਿਸ ਨੂੰ ਉਸ ਦੇ ਪੁੱਤਰ ਨੇ 2 ਲੱਖ ਰੁਪਏ ’ਚ ਵੇਚ ਦਿੱਤਾ ਅਤੇ ਉਹ ਆਪਣੀ ਪਤਨੀ ਸਮੇਤ ਮਾਛੀਵਾੜਾ ਵਿਖੇ ਆ ਕੇ ਰਹਿਣ ਲੱਗਾ ਪਰ ਉਹ ਆਪਣੇ ਬਜ਼ੁਰਗ ਪਿਤਾ ਨੂੰ ਪਿੰਡ ਦੀਆਂ ਗਲੀਆਂ ’ਚ ਧੱਕੇ ਖਾਣ ਲਈ ਛੱਡ ਗਿਆ। ਛਿੰਦਰਪਾਲ ਨੇ ਦੱਸਿਆ ਕਿ ਉਸ ਦੀਆਂ ਲੱਤਾਂ ਕਮਜ਼ੋਰ ਹੋਣ ਕਾਰਨ ਉਹ ਫੌੜ੍ਹੀਆਂ ਦੇ ਸਹਾਰੇ ਨਾਲ ਤੁਰਦਾ ਹੈ ਅਤੇ ਪਿੰਡ 'ਚ ਨਿੱਤ ਦਿਨ ਕੋਈ ਨਾ ਕੋਈ ਘਰ ਉਸ ’ਤੇ ਰਹਿਮ ਕਰਕੇ ਰੋਟੀ, ਚਾਹ ਤੇ ਕੱਪੜਾ ਦੇ ਦਿੰਦਾ ਹੈ।
ਇਹ ਵੀ ਪੜ੍ਹੋ : ਪਿਓ ਬਰਾਬਰ ਸਹੁਰੇ ਦੀ ਗੰਦੀ ਕਰਤੂਤ ਨੇ ਡੌਰ-ਭੌਰ ਕਰ ਛੱਡੀ ਨੂੰਹ, ਰੌਲਾ ਪਾਉਣ 'ਤੇ ਜੱਗ-ਜ਼ਾਹਰ ਹੋਈ ਅਸਲੀਅਤ
ਬਜ਼ੁਰਗ ਛਿੰਦਰਪਾਲ ਨੇ ਕਿਹਾ ਕਿ ਉਸ ਦਾ ਪੁੱਤ ਤਾਂ ਕਪੁੱਤ ਬਣ ਗਿਆ ਪਰ ਉਹ ਸਰਕਾਰ ਅੱਗੇ ਗੁਹਾਰ ਲਗਾਉਂਦਾ ਹੈ ਕਿ ਉਸ ਦਾ ਬੁਢਾਪਾ ਗਲੀਆਂ ’ਚ ਰੋਲ੍ਹਣ ਦੀ ਬਜਾਏ ਉਸ ਨੂੰ ਕੋਈ ਸਹਾਰਾ ਦੇ ਦੇਵੇ ਤਾਂ ਜੋ ਉਹ ਆਪਣੀ ਜ਼ਿੰਦਗੀ ਦੇ ਬਚੇ ਦਿਨ ਕੁੱਝ ਆਸਾਨੀ ਨਾਲ ਬਿਤਾ ਸਕੇ। ਦੂਸਰੇ ਪਾਸੇ ਜਦੋਂ ਛਿੰਦਰਪਾਲ ਨੇ ਕਿਹਾ ਕਿ ਪਿੰਡ ਦਾ ਇੱਕ ਪੰਚ ਜਦੋਂ ਉਸਦੇ ਪੁੱਤ ਦੇ ਘਰ ਗਿਆ ਤਾਂ ਉਸ ਨੇ ਅੱਗਿਓਂ ਸਾਫ਼ ਜਵਾਬ ਦੇ ਦਿੱਤਾ ਕਿ ਉਸ ਨਾਲ ਮੇਰਾ ਕੋਈ ਵੀ ਰਿਸ਼ਤਾ ਨਹੀਂ। ਪਿੰਡ ਦੇ ਹੀ ਇੱਕ ਵਿਅਕਤੀ ਜਰਨੈਲ ਸਿੰਘ ਨੇ ਇਸ ਬੀਮਾਰ ਬਜ਼ੁਰਗ ਛਿੰਦਰਪਾਲ ’ਤੇ ਤਰਸ ਖਾ ਕੇ ਉਸਦਾ ਇਲਾਜ ਕਰਵਾਉਣਾ ਸ਼ੁਰੂ ਕੀਤਾ ਅਤੇ ਕਈ ਨਿੱਜੀ ਹਸਪਤਾਲਾਂ 'ਚ ਲੈ ਕੇ ਗਿਆ। ਕੁੱਝ ਚਿਰ ਦਵਾਈਆਂ ਖਾਣ ਤੋਂ ਬਾਅਦ ਬਜ਼ੁਰਗ ਛਿੰਦਰਪਾਲ ਜੋ ਮੰਜੇ ’ਤੇ ਪਿਆ ਰਹਿੰਦਾ ਸੀ, ਉਹ ਹੁਣ ਚੱਲਣ-ਫਿਰਨ ਜੋਗਾ ਹੋ ਗਿਆ ਹੈ। ਪਿੰਡ ਵਾਸੀ ਜਰਨੈਲ ਸਿੰਘ ਨੇ ਕਿਹਾ ਕਿ ਬਜ਼ੁਰਗ ਛਿੰਦਰਪਾਲ ਦੇ ਹਾਲਾਤ ਇਹ ਹਨ ਕਿ ਇਹ ਮੰਗ ਕੇ ਰੋਟੀ ਖਾ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅੰਮ੍ਰਿਤਸਰ ਦੇ ਪੌਸ਼ ਇਲਾਕੇ ’ਚ ਵੱਡੀ ਵਾਰਦਾਤ, ਘਰ ਅੰਦਰ ਦਾਖਲ ਹੋ ਕੇ ਕੀਤਾ ਮਹਿਲਾ ਦਾ ਕਤਲ
NEXT STORY