ਸਾਹਨੇਵਾਲ (ਜ. ਬ.) : ਕਲਯੁਗ ਦੇ ਇਸ ਦੌਰ ’ਚ ਇਕ ਹਵਸੀ ਸਹੁਰੇ ਵੱਲੋਂ ਆਪਣੀ ਹੀ ਨੂੰਹ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਚੌਂਕੀ ਕੰਗਣਵਾਲ ਦੀ ਪੁਲਸ ਨੇ ਮੁਲਜ਼ਮ ਸਹੁਰੇ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਚੌਂਕੀ ਇੰਚਾਰਜ ਰਾਜਵੰਤ ਸਿੰਘ ਗਰੇਵਾਲ ਨੇ ਦੱਸਿਆ ਕਿ ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਮਹਾਦੇਵ ਨਗਰ, ਗਿਆਸਪੁਰਾ ਦੀ ਰਹਿਣ ਵਾਲੀ 22 ਸਾਲਾ ਪੀੜਤਾ ਨੇ ਦੱਸਿਆ ਕਿ ਉਹ ਆਪਣੇ ਪਤੀ ਅਤੇ 2 ਬੱਚਿਆਂ ਨਾਲ ਰਹਿੰਦੀ ਹੈ। ਉਸ ਦਾ ਸਹੁਰਾ ਵੀ ਉਨ੍ਹਾਂ ਨਾਲ ਹੀ ਰਹਿੰਦਾ ਹੈ, ਜੋ ਰੇਹੜਾ ਚਲਾਉਣ ਦਾ ਕੰਮ ਕਰਦਾ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਜੇਲ੍ਹ 'ਚੋਂ ਜਲਦ ਹੋ ਸਕਦੇ ਨੇ ਰਿਹਾਅ! ਮੀਡੀਆ ਸਲਾਹਕਾਰ ਡੱਲਾ ਨੇ ਕੀਤਾ ਟਵੀਟ
ਪੀੜਤਾ ਨੇ ਦੱਸਿਆ ਕਿ ਉਸ ਦਾ ਪਤੀ ਇਕ ਫੈਕਟਰੀ ’ਚ ਕੰਮ ਕਰਦਾ ਹੈ। ਬੀਤੀ 26 ਨਵੰਬਰ ਨੂੰ ਉਸ ਦਾ ਪਤੀ ਰਾਤ ਦੀ ਸ਼ਿਫਟ ਲਗਾਉਣ ਲਈ ਕੰਮ ’ਤੇ ਗਿਆ ਹੋਇਆ ਸੀ। ਇਸ ਦੌਰਾਨ ਰਾਤ ਨੂੰ ਕਰੀਬ ਸਾਢੇ 10 ਵਜੇ ਜਦੋਂ ਪੀੜਤਾ ਆਪਣੇ ਕਮਰੇ ’ਚ ਬੈਠੀ ਹੋਈ ਸੀ ਤਾਂ ਉਸ ਦਾ ਸਹੁਰਾ ਅਮਰੀਕ ਗੁਪਤਾ (62) ਪੁੱਤਰ ਸੰਨੀ ਪ੍ਰਸਾਦ ਵਾਸੀ ਉਕਤ ਜ਼ਬਰਦਸਤੀ ਉਸ ਦੇ ਕਮਰੇ ’ਚ ਦਾਖ਼ਲ ਹੋ ਗਿਆ। ਉਸ ਨੇ ਪੀੜਤਾ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ : ਵੱਡਾ ਹਾਦਸਾ : UP ਦੇ ਬਹਿਰਾਇਚ 'ਚ ਰੋਡਵੇਜ਼ ਬੱਸ ਤੇ ਟਰੱਕ ਦੀ ਭਿਆਨਕ ਟੱਕਰ, 6 ਲੋਕਾਂ ਦੀ ਮੌਤ
ਆਪਣੇ ਕਲਯੁਗੀ ਸਹੁਰੇ ਦੀ ਇਸ ਕਰਤੂਤ ਕਾਰਨ ਪੀੜਤਾ ਦੇ ਹੋਸ਼ ਉੱਡ ਗਏ। ਜਿਸ ਨੇ ਇਸ ਦਾ ਵਿਰੋਧ ਕਰਦੇ ਹੋਏ ਅਮਰੀਕ ਗੁਪਤਾ ਨੂੰ ਧੱਕੇ ਮਾਰੇ ਪਰ ਅਮਰੀਕ ਗੁਪਤਾ ਨੇ ਆਪਣੀ ਨੂੰਹ ਨੂੰ ਜ਼ਬਰਦਸਤੀ ਫੜ੍ਹ ਲਿਆ ਅਤੇ ਅਸ਼ਲੀਲ ਛੇੜ-ਛਾੜ ਕਰਨ ਲੱਗਾ। ਪੀੜਤਾ ਵੱਲੋਂ ਰੌਲਾ ਪਾਉਣ ’ਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਕਲਯੁਗੀ ਸਹੁਰੇ ਨੂੰ ਫੜ੍ਹ ਲਿਆ। ਚੌਂਕੀ ਇੰਚਾਰਜ ਨੇ ਦੱਸਿਆ ਕਿ ਪੁਲਸ ਨੇ ਪੀੜਤਾ ਦੇ ਬਿਆਨਾਂ ’ਤੇ ਅਮਰੀਕ ਗੁਪਤਾ ਖ਼ਿਲਾਫ਼ ਕੇਸ ਦਰਜ ਕਰਨ ਤੋਂ ਬਾਅਦ ਉਸ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕੀਤਾ, ਜਿਸ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ 'ਚ ਗੰਨ ਕਲਚਰ ਨੂੰ ਲੈ ਕੇ ਬੱਚੇ ਖ਼ਿਲਾਫ਼ ਦਰਜ ਮਾਮਲੇ ਤੋਂ ਪੁਲਸ ਨੇ ਲਿਆ ਸਬਕ, ਚੁੱਕਿਆ ਇਕ ਹੋਰ ਕਦਮ
NEXT STORY