ਮੋਹਾਲੀ (ਪਰਦੀਪ) : ਮੋਹਾਲੀ ਦੇ ਨਵਾਂਗਰਾਓਂ ਵਿਖੇ ਵੀਰਵਾਰ ਨੂੰ ਇਕ ਨਵੇਂ ਕੋਰੋਨਾ ਕੇਸ ਦੀ ਪੁਸ਼ਟੀ ਕੀਤੀ ਗਈ ਹੈ। ਨਵਾਂਗਰਾਓਂ ਦੀ 30 ਸਾਲਾ ਔਰਤ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ, ਜਿਸ ਤੋਂ ਬਾਅਦ ਮੋਹਾਲੀ 'ਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 63 ਹੋ ਗਈ ਹੈ। ਉਕਤ ਔਰਤ ਪੀ. ਜੀ. ਆਈ. ਦੇ ਪਾਜ਼ੇਟਿਵ ਪਾਏ ਗਏ ਕਰਮਚਾਰੀ ਦੇ ਸੰਪਰਕ 'ਚ ਸੀ। ਇਸ ਤੋਂ ਪਹਿਲਾਂ ਵੀਰਵਾਰ ਨੂੰ ਜਲੰਧਰ 'ਚ ਕੋਰੋਨਾ ਵਾਇਰਸ ਦੇ 9 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ। ਮੋਹਾਲੀ 'ਚ ਨਵਾਂ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਪੂਰੇ ਪੰਜਾਬ 'ਚ ਕੋਰੋਨਾ ਪੀੜਤਾਂ ਦਾ ਅੰਕੜਾ 287 'ਤੇ ਪਹੁੰਚ ਗਿਆ ਹੈ, ਜਦੋਂ ਕਿ ਹੁਣ ਤੱਕ ਸੂਬੇ ਅੰਦਰ ਕੋਰੋਨਾ ਵਾਇਰਸ ਕਾਰਨ 17 ਲੋਕਾਂ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ : ਜਣੇਪੇ ਤੋਂ ਪਹਿਲਾਂ ਹੋਣਗੇ ਗਰਭਵਤੀ ਮਹਿਲਾਵਾਂ ਦੇ ਕੋਰੋਨਾ ਸਬੰਧੀ ਟੈਸਟ
ਚੰਡੀਗੜ੍ਹ 'ਚ ਕੋਰੋਨਾ ਪਾਜ਼ੇਟਿਵ 6 ਮਹੀਨੇ ਦੀ ਬੱਚੀ ਨੇ ਤੋੜਿਆ ਦਮ
ਚੰਡੀਗੜ੍ਹ ਦੇ ਪੀ. ਜੀ. ਆਈ. 'ਚ ਐਡਵਾਂਸ ਪੀਡੀਆਟ੍ਰਿਕ ਸੈਂਟਰ 'ਚ ਬੁੱਧਵਾਰ ਨੂੰ ਕੋਰੋਨਾ ਪਾਜ਼ੇਟਿਵ ਪਾਈ ਗਈ 6 ਮਹੀਨਿਆਂ ਦੀ ਬੱਚੀ ਨੇ ਵੀਰਵਾਰ ਨੂੰ ਦਮ ਤੋੜ ਦਿੱਤਾ। ਬੱਚੀ ਏ. ਪੀ. ਸੀ. ਦੇ ਜਨਰਲ ਵਾਰਡ 'ਚ 9 ਅਪ੍ਰੈਲ ਨੂੰ ਭਰਤੀ ਹੋਈ ਸੀ। ਫਗਵਾੜਾ ਵਾਸੀ ਬੱਚੀ ਨੂੰ ਜੈਨੇਟਿਕ ਹਾਰਟ ਦੀ ਦਿੱਕਤ ਸੀ, ਜਿਸ ਕਾਰਨ ਉਸ ਦੀ ਓਪਨ ਹਾਰਟ ਸਰਜਰੀ ਹੋਣੀ ਸੀ। ਉਸ ਨੂੰ ਲੁਧਿਆਣਾ ਦੇ ਇਕ ਪ੍ਰਾਈਵੇਟ ਹਸਪਤਾਲ ਤੋਂ ਪੀ. ਜੀ. ਆਈ. ਰੈਫਰ ਕੀਤਾ ਗਿਆ ਸੀ। ਹਾਰਟ ਦੇ ਵਾਲਵ ਸਹੀ ਤਰੀਕੇ ਨਾਲ ਨਹੀਂ ਬਣੇ, ਜਿਸ ਕਾਰਨ ਆਕਸੀਜਨ ਲਈ ਉਸ ਨੂੰ ਵੈਂਟੀਲੇਟਰ ਦਾ ਸਪੋਰਟ ਦਿੱਤਾ ਜਾ ਰਿਹਾ ਸੀ। 2 ਦਿਨਾਂ ਤੋਂ ਉਸ ਦੀ ਹਾਲਤ ਖਰਾਬ ਸੀ, ਜਿਸ ਤੋਂ ਬਾਅਦ ਉਸ ਦਾ ਕੋਰੋਨਾ ਦਾ ਟੈਸਟ ਕੀਤਾ ਗਿਆ ਤਾਂ ਉਹ ਪਾਜ਼ੇਟਿਵ ਪਾਈ ਗਈ ਸੀ।
ਇਹ ਵੀ ਪੜ੍ਹੋ : ਪੰਜਾਬ 'ਚ 'ਕੋਰੋਨਾ ਕਰਫਿਊ' 'ਤੇ ਕੈਪਟਨ ਨਾਲ ਖਾਸ ਗੱਲਬਾਤ, ਜਾਣੋ ਕਦੋਂ ਪਹਿਲਾਂ ਜਿਹੇ ਹੋਣਗੇ ਹਾਲਾਤ
ਇਹ ਵੀ ਪੜ੍ਹੋ : ਕੋਰੋਨਾ ਨੇ ਬੁਰੀ ਤਰ੍ਹਾਂ ਜਕੜਿਆ 'ਪੰਜਾਬ', ਅੱਜ ਹੋਈ 17ਵੀਂ ਮੌਤ, ਪੀੜਤਾਂ ਦਾ ਅੰਕੜਾ 286 'ਤੇ ਪੁੱਜਾ
ਜਣੇਪੇ ਤੋਂ ਪਹਿਲਾਂ ਹੋਣਗੇ ਗਰਭਵਤੀ ਮਹਿਲਾਵਾਂ ਦੇ ਕੋਰੋਨਾ ਸਬੰਧੀ ਟੈਸਟ
NEXT STORY