ਅੰਮ੍ਰਿਤਸਰ (ਛੀਨਾ) - ਸਾਬਕਾ ਕੌਂਸਲਰ ਗੁਰਵਿੰਦਰ ਸਿੰਘ ਵਿੱਕੀ ਕੰਡਾ ਨੇ ਫੇਸਬੁੱਕ 'ਤੇ ਇਕ ਵੀਡੀਓ ਅਪਲੋਡ ਕਰ ਕੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਸਿੱਧਾ ਟਕਰਨ ਦਾ ਖੁੱਲ੍ਹਾ ਚੈਲੇਂਜ ਕੀਤਾ ਹੈ। ਇਸ ਵੀਡੀਓ ਦੀ ਸ਼ੁਰੂਆਤ 'ਚ ਵਿੱਕੀ ਕੰਡਾ ਨੇ ਕੌਂਸਲਰ ਗੁਰਦੀਪ ਸਿੰਘ ਪਹਿਲਵਾਨ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਕਰਨ ਉਪਰੰਤ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਤਾੜਨਾ ਕਰਦਿਆਂ ਕਿਹਾ ਕਿ ਤੂੰ ਮੈਨੂੰ ਮਾਰਨ ਦੀਆਂ ਧਮਕੀਆਂ ਦੇ ਕੇ ਭਾਰੀ ਭੁੱਲ ਕਰ ਲਈ ਹੈ, ਅੱਜ ਤੋਂ ਤੇਰਾ ਹਰ ਦੁਸ਼ਮਣ ਸਾਡਾ ਭਰਾ ਤੇ ਤੇਰੇ ਸਭ ਦੋਸਤ ਸਾਡੇ ਦੁਸ਼ਮਣ ਹੋਣਗੇ। ਵਿੱਕੀ ਕੰਡਾ ਨੇ ਜੱਗੂ ਭਗਵਾਨਪੁਰੀਆ ਦੇ ਸਾਥੀਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਸਾਰੇ ਇਸ ਦਾ ਸਾਥ ਛੱਡ ਦਿਓ ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹੋ। ਇਹ ਜੇਲ 'ਚ ਬੈਠਾ ਸੇਫ ਆ, ਇਸ ਨੂੰ ਹੁਣ ਸਾਡਾ ਗਰੁੱਪ ਹੀ ਸਬਕ ਸਿਖਾਵੇਗਾ।
ਵਿੱਕੀ ਕੰਡਾ ਨੇ ਜੱਗੂ ਭਗਵਾਨਪੁਰੀਆ ਨੂੰ ਚੈਲੇਂਜ ਕਰਦਿਆਂ ਕਿਹਾ ਕਿ ਜੇਕਰ ਤੂੰ ਸਚਮੁੱਚ ਹੀ ਯੋਧਾ ਹੈ ਤਾਂ ਇਕ ਵਾਰ ਸਾਡੇ ਨਾਲ ਸਿੱਧੀ ਲੜਾਈ ਲੜ, ਸਾਡੇ 'ਚ ਜੁਰਅਤ ਆ ਅਸੀਂ ਮਰਨ ਮਾਰਨ ਨੂੰ ਤਿਆਰ ਹਾਂ ਤੇ ਜੇਕਰ ਤੇਰੇ 'ਚ ਹਿੰਮਤ ਆ ਤਾਂ ਸਾਡਾ ਸਾਹਮਣਾ ਕਰ।
ਐੱਨ. ਆਰ. ਆਈ. ਦੇ ਕਤਲ ਕੇਸ 'ਚ ਮੁੱਖ ਦੋਸ਼ੀ ਗ੍ਰਿਫਤਾਰ
NEXT STORY