ਜਲੰਧਰ—ਅੱਜ ਯਾਨੀ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ। ਪੰਜਾਬ ਸਰਕਾਰ ਨੇ ਇਸ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ।ਕੇਂਦਰ ਸਰਕਾਰ ਵਲੋਂ 17 ਫੀਸਦੀ ਨਮੀ ਵਾਲਾ ਝੋਨਾ ਹੀ ਖਰੀਦਣ ਦੀ ਪ੍ਰਵਾਨਗੀ ਹੈ ਅਤੇ ਇਸ ਤੋਂ ਵਧ ਨਮੀ ਵਾਲੇ ਝੋਨੇ ਨੂੰ ਸੁਕਾਉਣਾ ਪੈਂਦਾ ਹੈ।ਇਸ ਵਾਰ ਸੂਬੇ 'ਚ ਝੋਨੇ ਦੀ ਬੰਪਰ ਫਸਲ ਹੋਈ ਹੈ ਅਤੇ ਪ੍ਰਬੰਧ ਵੀ ਵਾਧੂ ਕੀਤੇ ਗਏ ਹਨ।ਪਿਛਲੇ ਸਾਲ 179.5 ਲੱਖ ਟਨ ਝੋਨਾ ਖਰੀਦਿਆ ਗਿਆ ਸੀ ਅਤੇ ਇਸ ਵਾਰ ਅੰਕੜਾ 200 ਲੱਖ ਟਨ 'ਤੇ ਪਹੁੰਚਣ ਦੇ ਆਸਾਰ ਹਨ। ਸਰਕਾਰ ਵੱਲੋਂ 1,835 ਮੰਡੀਆਂ 'ਚ ਖਰੀਦ ਦੇ ਪ੍ਰਬੰਧ ਕੀਤੇ ਗਏ ਹਨ।
ਅੱਜ ਹੈ ਰਾਸ਼ਟਰਪਤੀ ਰਾਮਨਾਥ ਕੋਵਿੰਦ ਜੀ ਦਾ ਜਨਮਦਿਨ

ਭਾਰਤੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਜੀ ਦਾ ਜਨਮ 1 ਅਕਤੂਬਰ 1945 ਨੂੰ ਕਾਨਪੁਰ ਦੇ ਡੇਰਾਪੁਰ ਤਹਸੀਲ 'ਚ ਹੋਇਆ। ਇਨ੍ਹਾਂ ਦੇ ਪਿਤਾ ਜੀ ਦਾ ਨਾਮ ਸਵ. ਮਾਈਕੂ ਲਾਲ ਅਤੇ ਮਾਤਾ ਜੀ ਦਾ ਨਾਮ ਸਵ. ਕਲਾਵਤੀ ਕੋਵਿੰਦ ਹੈ। ਇਨ੍ਹਾਂ ਦੀ ਪਤਨੀ ਦਾ ਨਾਮ ਸਵਿਤਾ ਕੋਵਿੰਦ ਹੈ। ਕੋਵਿੰਦ ਜੀ 20 ਜੁਲਾਈ 2017 ਨੂੰ ਦੇਸ਼ ਦੇ ਰਾਸ਼ਟਰਪਤੀ ਚੁੱਣੇ ਗਏ।
1 ਅਕਤੂਬਰ ਤੋਂ ਸਰਕਾਰੀ ਸਕੂਲਾਂ ਦਾ ਸਮਾਂ ਤਬਦੀਲ

ਸਿਖਿਆ ਵਿਭਾਗ ਪੰਜਾਬ ਵਲੋਂ 1 ਅਕਤੂਬਰ ਤੋਂ ਸੂਬੇ ਦੇ ਸਮੂਹ ਸਰਕਾਰੀ, ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ ਤਬਦੀਲ ਕਰ ਦਿਤਾ ਗਿਆ ਹੈ। ਇਹ ਜਾਣਕਾਰੀ ਡੀ.ਪੀ.ਆਈ. (ਸੈਕੰਡਰੀ ਸਿਖਿਆ) ਸ੍ਰੀ ਪਰਮਜੀਤ ਸਿੰਘ ਨੇ ਦਿਤੀ।ਸੂਬੇ ਦੇ ਸਮੂਹ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤਕ ਕੀਤਾ ਗਿਆ ਹੈ ਸਮੂਹ ਮਿਡਲ/ਹਾਈ/ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 3.20 ਵਜੇ ਤਕ ਕੀਤਾ ਗਿਆ ਹੈ।
ਅਮਰੀਕਾ 'ਚ ਅੱਜ ਪ੍ਰਵਾਸੀਆਂ ਦੀ ਕਿਸਮਤ ਹੋਵੇਗੀ ਤੈਅ

ਅਮਰੀਕਾ 'ਚ ਅੱਜ ਤੋਂ ਉਨ੍ਹਾਂ ਲੋਕਾਂ ਨੂੰ ਕੱਢਣ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ, ਜਿਨ੍ਹਾਂ ਦਾ ਇੱਥੇ ਰਹਿਣ ਦਾ ਕਾਨੂੰਨੀ ਅਧਿਕਾਰ ਖਤਮ ਹੋ ਗਿਆ ਹੈ। ਹਾਲਾਂਕਿ ਇਸ 'ਚ ਭਾਰਤੀਆਂ ਨੂੰ ਛੋਟ ਮਿਲ ਗਈ ਹੈ। ਦਰਅਸਲ ਜਿਨ੍ਹਾਂ ਲੋਕਾਂ ਨੂੰ ਅਮਰੀਕਾ ਤੋਂ ਕੱਢਿਆ ਜਾਣਾ ਹੈ, ਉਨ੍ਹਾਂ 'ਚ ਐੱਚ-1ਬੀ ਵੀਜਾ ਧਾਰਕਾਂ ਨੂੰ ਛੋਟ ਦਿੱਤੀ ਗਈ ਹੈ। ਹਾਲਾਂਕਿ ਇਹ ਰਾਹਤ ਅਸਥਾਈ ਹੈ।
ਇੰਡੀਅਨ ਸੁਪਰ ਲੀਗ ਦੇ ਅੱਜ ਹੋਣਗੇ 2 ਮੁਕਾਬਲੇ

ਇੰਡੀਅਨ ਸੁਪਰ ਲੀਗ ਦੇ ਅੱਜ ਹੋਣ ਵਾਲੇ ਮੁਕਾਬਲਿਆਂ 'ਚ ਬਿਲਗਾ ਸਟੁਟਗਾਰਟ ਬਨਾਮ ਡਬਲਯੂ ਬ੍ਰਮੇਨ ਤੇ ਉੱਤਰ ਪੂਰਬ ਬਨਾਮ ਗੋਆ ਆਹਮੋ-ਸਾਹਮਣੇ ਹੋਣਗੇ।
ਜਲੰਧਰ: ਬਸਤੀ ਦਾਨਿਸ਼ਮੰਦਾ 'ਚ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ, 1 ਜ਼ਖਮੀ
NEXT STORY