ਗੁਰਦਾਸਪੁਰ/ਪਾਕਿਸਤਾਨ (ਜ.ਬ ) - ਪਾਕਿਸਤਾਨ ’ਚ ਵੱਖ-ਵੱਖ ਹਿੰਦੂ ਸ਼ਮਸ਼ਾਨਘਾਟਾਂ ’ਚ ਲਗਭਗ 210 ਲੋਕਾਂ ਦੀਆਂ ਅਸਥੀਆਂ ਭਾਰਤ ’ਚ ਹਰਿਦੁਆਰ ’ਚ ਗੰਗਾ ’ਚ ਪ੍ਰਵਾਹਿਤ ਹੋਣ ਦਾ ਇੰਤਜ਼ਾਰ ਕਰ ਰਹੀਆਂ ਹਨ। ਲੰਮੇ ਸਮੇਂ ਤੋਂ ਭਾਰਤ ਅਤੇ ਪਾਕਿਸਤਾਨ ’ਚ ਸਬੰਧ ਠੀਕ ਨਾ ਹੋਣ ਕਾਰਨ ਪਾਕਿਸਤਾਨ ਸਰਕਾਰ ਵੱਲੋਂ ਹਿੰਦੂ ਫਿਰਕੇ ਦੇ ਲੋਕਾਂ ਨੂੰ ਆਪਣੇ ਮ੍ਰਿਤਕਾਂ ਦੀਆਂ ਅਸਥੀਆਂ ਗੰਗਾਂ ’ਚ ਪ੍ਰਵਾਹਿਤ ਕਰਨ ਲਈ ਭਾਰਤ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।
ਪੜ੍ਹੋ ਇਹ ਵੀ ਖ਼ਬਰ - ਰੋਜ਼ੀ ਰੋਟੀ ਕਮਾਉਣ ਇਟਲੀ ਗਏ 3 ਧੀਆਂ ਦੇ ਪਿਓ ਦੀ ਮੌਤ, ਮਾਂ ਵੀ ਹੋ ਚੁੱਕੀ ਹੈ ਰੱਬ ਨੂੰ ਪਿਆਰੀ (ਤਸਵੀਰਾਂ)
ਸਰਹੱਦ ਪਾਰ ਸੂਤਰਾਂ ਅਨੁਸਾਰ ਪਾਕਿ ਦੇ ਸ਼ਹਿਰ ਰਾਵਲਪਿੰਡੀ, ਕਰਾਚੀ, ਲਾਹੌਰ, ਓਬਾਟਾਬਾਦ ਸਮੇਤ ਕੁਝ ਹੋਰ ਸ਼ਹਿਰਾਂ ਦੇ ਸ਼ਮਸ਼ਾਨਘਾਟਾਂ ’ਚ ਲਗਭਗ 210 ਹਿੰਦੂ ਲੋਕਾਂ ਦੀਆਂ ਅਸਥੀਆਂ ਪਈਆਂ ਹਨ। ਇਨ੍ਹਾਂ ਅਸਥੀਆਂ ਨੂੰ ਭਾਰਤ ਦੇ ਸ਼ਹਿਰ ਹਰਿਦੁਆਰ ’ਚ ਗੰਗਾ ’ਚ ਪ੍ਰਵਾਹਿਤ ਕਰਨ ਦੀ ਹਿੰਦੂ ਪਰਿਵਾਰਾਂ ਦੀ ਤਮੰਨਾ ਹੈ ਪਰ ਹਾਲਾਤ ਨਾਜ਼ੁਕ ਹੋਣ ਕਾਰਨ ਪਾਕਿ ਸਰਕਾਰ ਹਿੰਦੂ ਪਰਿਵਾਰਾਂ ਨੂੰ ਭਾਰਤ ਜਾਣ ਦੀ ਇਜਾਜ਼ਤ ਨਹੀਂ ਦੇ ਰਹੀ। ਹੁਣ ਸਥਿਤੀ ਇਹ ਹੈ ਕਿ ਕਰਾਚੀ ਦੇ ਸੁੰਦਰੀ ਸ਼ਮਸ਼ਾਨਘਾਟ ’ਚ ਹੀ 155 ਤੋਂ ਜ਼ਿਆਦਾ ਹਿੰਦੂ ਫਿਰਕੇ ਦੇ ਲੋਕਾਂ ਦੀਆਂ ਅਸਥੀਆਂ ਪਈਆਂ ਹਨ, ਜਦਕਿ ਹੋਰ ਸ਼ਮਸ਼ਾਨਘਾਟਾਂ ਵਿੱਚ 55 ਅਸਥੀਆਂ ਪਈਆਂ ਹਨ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਵਾਪਰੀ ਖ਼ੂਨੀ ਵਾਰਦਾਤ : ਖੇਤਾਂ ’ਚ ਕੰਮ ਕਰਦੇ ਵਿਅਕਤੀ ਦਾ ਸਿਰ ’ਚ ਕਹੀ ਮਾਰ ਕੀਤਾ ਕਤਲ (ਤਸਵੀਰਾਂ)
ਪਾਕਿ ਹਿੰਦੂ ਕੌਂਸਲ ਕਈ ਵਾਰ ਪਾਕਿ ਸਰਕਾਰ ਤੋਂ ਇਨ੍ਹਾਂ ਅਸਥੀਆਂ ਨੂੰ ਗੰਗਾ ’ਚ ਪ੍ਰਵਾਹਿਤ ਕਰਨ ਲਈ ਪਾਕਿ ਸਰਕਾਰ ਤੋਂ ਕੁਝ ਲੋਕਾਂ ਨੂੰ ਭਾਰਤ ਜਾਣ ਦੀ ਇਜਾਜ਼ਤ ਦੇਣ ਲਈ ਲਿਖਤੀ ਮੰਗ ਕਰ ਚੁੱਕੀ ਹੈ ਪਰ ਅਜੇ ਤੱਕ ਕੁਝ ਵੀ ਫ਼ੈਸਲਾ ਨਾ ਹੋਣ ਕਾਰਨ ਇਹ ਅਸਥੀਆਂ ਕਦੋਂ ਪਾਕਿ ਤੋਂ ਹਰਿਦੁਆਰ ਆਉਣਗੀਆਂ, ਕੁਝ ਕਹਿਣਾ ਮੁਸ਼ਕਲ ਹੈ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ 'ਚ ਵੱਡੀ ਵਾਰਦਾਤ: ਪੁਲਸ ਮੁਲਾਜ਼ਮ ਦੇ ਮੁੰਡੇ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਵਿਅਕਤੀ
ਕੋਟਕਪੂਰਾ ਵਿਖੇ ਗੋਲੀਬਾਰੀ ’ਚ ਮਾਰੇ ਗਏ ਨੌਜਵਾਨ ਦੇ ਮਾਮਲੇ ’ਚ ਆਇਆ ਨਵਾਂ ਮੋੜ
NEXT STORY