ਖੰਨਾ (ਵਿਪਨ) : ਬੇਸ਼ੱਕ ਭਾਰਤ ਨੂੰ ਆਜ਼ਾਦ ਹੋਏ 74 ਸਾਲ ਹੋ ਗਏ ਹਨ ਅਤੇ ਇੰਨਾ ਹੀ ਸਮਾਂ ਪਾਕਿਸਤਾਨ ਬਣਿਆਂ ਹੋ ਗਿਆ ਹੈ ਪਰ ਅੱਜ ਵੀ ਪਾਕਿਸਤਾਨ ਅੰਦਰ ਸਿੱਖਾਂ ਤੇ ਹਿੰਦੂਆਂ ਨੂੰ ਉਹ ਆਜ਼ਾਦੀ ਨਹੀਂ ਮਿਲ ਸਕੀ, ਜੋ ਭਾਰਤ ਦੇ ਲੋਕ ਮਾਣ ਰਹੇ ਹਨ। ਪਾਕਿਸਤਾਨ ਦੀ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਨੇ ਭਾਰਤ ਦੇ ਆਜ਼ਾਦੀ ਦਿਹਾੜੇ ਮੌਕੇ ਇਕ ਵਾਰ ਫਿਰ ਪਾਕਿਸਤਾਨ ਦੀ ਪੋਲ ਖੋਲ੍ਹੀ ਹੈ।
ਇਹ ਵੀ ਪੜ੍ਹੋ : ਪੰਜਾਬ ਸਟੇਟ ਟਰਾਂਸਪੋਰਟ ਕਮਿਸ਼ਨਰ ਨੇ 'ਵਾਹਨਾਂ' ਨੂੰ ਲੈ ਕੇ ਜਾਰੀ ਕੀਤੇ ਹੁਕਮ, ਪੜ੍ਹੋ ਪੂਰੀ ਖ਼ਬਰ
ਪਾਕਿਸਤਾਨ ਦੀ ਖੈਬਰ ਪਖ਼ਤੂਨਖਵਾ ਦੀ ਬਾਰੀਕੋਟ ਰਾਖਵੀਂ ਸੀਟ ਤੋਂ ਵਿਧਾਇਕ ਰਹੇ ਬਲਦੇਵ ਕੁਮਾਰ ਇਸ ਵੇਲੇ ਭਾਰਤੀ ਪੰਜਾਬ ਦੇ ਖੰਨਾ ਵਿੱਚ ਆਪਣੇ ਸਹੁਰੇ ਘਰ ਰਹਿੰਦੇ ਹਨ। ਉਹ ਇੱਥੇ ਹੀ ਇੱਕ ਛੋਟੀ ਜਿਹੀ ਦੁਕਾਨ ਕਰਕੇ ਇਲੈਕਟ੍ਰੋਨੀਕਲ ਰਿਪੇਅਰ ਦਾ ਕੰਮ ਕਰਦੇ ਹੋਏ ਆਪਣਾ ਅਤੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਹਨ। ਬਲਦੇਵ ਕੁਮਾਰ ਨੇ ਕਿਹਾ ਕਿ ਆਜ਼ਾਦੀ ਦਾ ਜਸ਼ਨ ਇੱਕ ਦਿਨ ਹੀ ਮਨਾਇਆ ਜਾਂਦਾ ਹੈ ਪਰ ਸ਼ਹੀਦਾਂ ਦੇ ਸੁਫ਼ਨੇ ਅੱਜ ਵੀ ਸਾਕਾਰ ਨਹੀਂ ਹੋ ਸਕੇ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਰੱਦ ਹੋਣਗੇ 25 ਸਾਲ ਪੁਰਾਣੇ 'ਬਿਜਲੀ ਸਮਝੌਤੇ', ਕਮਿਸ਼ਨ ਨੇ ਦਿੱਤੀ ਮਨਜ਼ੂਰੀ
ਉਨ੍ਹਾਂ ਕਿਹਾ ਕਿ ਪਾਕਿਸਤਾਨ 'ਚ ਹਿੰਦੂਆਂ ਅਤੇ ਸਿੱਖਾਂ 'ਤੇ ਲਗਾਤਾਰ ਜ਼ੁਲਮ ਹੋ ਰਹੇ ਹਨ। ਬਲਦੇਵ ਕੁਮਾਰ ਨੇ ਕਿਹਾ ਕਿ ਪਾਕਿਸਤਾਨ 'ਚ ਮੁਸਲਮਾਨ ਵੀ ਸੁਰੱਖਿਅਤ ਨਹੀਂ ਹਨ ਅਤੇ ਉਨ੍ਹਾਂ 'ਤੇ ਵੀ ਜ਼ੁਲਮ ਕੀਤੇ ਜਾਂਦੇ ਹਨ।
ਇਹ ਵੀ ਪੜ੍ਹੋ : ਸ਼ਰਮਨਾਕ : ਲੁਧਿਆਣਾ 'ਚ ਮਿਲੀ ਨਵਜਨਮੇ ਬੱਚੇ ਦੀ ਲਾਸ਼, ਸਰੀਰ 'ਤੇ ਰੇਂਗ ਰਹੇ ਸਨ ਕੀੜੇ
ਉਨ੍ਹਾਂ ਨੇ ਪਾਕਿਸਤਾਨ ਦੇ ਕਈ ਮੰਤਰੀਆਂ ਤੇ ਏਜੰਸੀਆਂ ਨੂੰ ਵੀ ਚੈਲੰਜ ਕੀਤਾ ਕਿ ਜੇਕਰ ਪਾਕਿਸਤਾਨ ਅੰਦਰ ਜ਼ੁਲਮ ਨਹੀਂ ਹੁੰਦੇ ਤਾਂ ਉਨ੍ਹਾਂ ਦੀ ਗੱਲ ਨੂੰ ਝੂਠ ਸਾਬਤ ਕਰਕੇ ਦਿਖਾਉਣ। ਉਨ੍ਹਾਂ ਕਿਹਾ ਕਿ ਪਾਕਿਸਤਾਨ ਇੰਨਾ ਨਫਰਤ ਨਾਲ ਭਰਿਆ ਹੋਇਆ ਹੈ ਕਿ ਹਰ ਸਮੇਂ ਭਾਰਤ ਖ਼ਿਲਾਫ਼ ਹੀ ਸਾਜਿਸ਼ਾਂ ਘੜਦਾ ਰਹਿੰਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸਕੂਲਾਂ ’ਚ ਕੋਰੋਨਾ ਕੇਸ ਆਉਣ ਤੋਂ ਬਾਅਦ ਸਥਿਤੀ ’ਤੇ ਖੁਦ ਨਜ਼ਰ ਰੱਖ ਰਹੇ ਨੇ ਸਿੱਖਿਆ ਮੰਤਰੀ
NEXT STORY