ਲੁਧਿਆਣਾ (ਸਲੂਜਾ) : ਪੰਜਾਬ ਸਟੇਟ ਟਰਾਂਸਪੋਰਟ ਕਮਿਸ਼ਨਰ ਨੇ ਇਕ ਹੁਕਮ ਜਾਰੀ ਕਰਦੇ ਹੋਏ ਸਪੱਸ਼ਟ ਤੌਰ ’ਤੇ ਕਿਹਾ ਹੈ ਕਿ ਜੋ ਵੀ ਵਾਹਨ ਚਾਲਕ ਉੱਚ ਸੁਰੱਖਿਆ ਪਲੇਟ ਦੇ ਬਿਨਾਂ ਰੋਡ ’ਤੇ ਚੱਲੇਗਾ, ਹੁਣ ਉਸ ਦੇ ਖ਼ਿਲਾਫ਼ ਕਾਰਵਾਈ ਹੋਵੇਗੀ ਕਿਉਂਕਿ ਕੇਂਦਰੀ ਮੋਟਰ ਵ੍ਹੀਕਲ ਐਕਟ-1988 ਦੇ ਸੈਕਸ਼ਨ 41 ਅਤੇ ਕੇਂਦਰੀ ਮੋਟਰ ਵ੍ਹੀਕਲ ਰੂਲ 1989 ਦੀ ਧਾਰਾ 50 ਅਨੁਸਾਰ ਵਾਹਨਾਂ ’ਤੇ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟ (ਐੱਚ. ਐੱਸ. ਆਰ. ਪੀ.) ਲਗਾਉਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ : ਕਾਂਗਰਸ ਲਈ ਅਗਲਾ ਹਫ਼ਤਾ ਅਹਿਮ, ਰਾਵਤ ਦੇ ਆਉਣ ਤੇ ਕੈਬਨਿਟ ਫੇਰਬਦਲ ਵੱਲ ਕਾਂਗਰਸੀਆਂ ਦੀਆਂ ਨਜ਼ਰਾਂ
ਪੰਜਾਬ ਸਟੇਟ ਟਰਾਂਸਪੋਰਟ ਕਮਿਸ਼ਨਰ ਨੇ ਸਮੂਹ ਸਕੱਤਰ ਰੀਜਨਲ ਟਰਾਂਸਪੋਰਟ ਅਥਾਰਟੀ ਪੰਜਾਬ ਅਤੇ ਸਮੂਹ ਉਪ ਮੰਡਲ ਮੈਜਿਸਟ੍ਰੇਟ-ਕਮ ਰਜਿਸਟਰਿੰਗ ਐਂਡ ਲਾਈਸੈਂਸਿੰਗ ਅਥਾਰਟੀ ਮੋਟਰ ਵ੍ਹੀਕਲ ਪੰਜਾਬ ਨੂੰ ਭੇਜੇ ਗਏ ਨਿਰਦੇਸ਼ਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਧਿਆਨ ’ਚ ਮੀਡੀਆ ਦੇ ਰਾਹੀਂ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕੁੱਝ ਸਮਾਜ ਵਿਰੋਧੀ ਅਨਸਰ ਫਰਜ਼ੀ ਰਜਿਸਟ੍ਰੇਸ਼ਨ ਨੰਬਰ ਪਲੇਟ ਲਗਾ ਕੇ ਗੈਰ-ਕਾਨੂੰਨੀ ਕੰਮਾਂ ਨੂੰ ਅੰਜਾਮ ਦੇ ਰਹੇ ਹਨ।
ਇਹ ਵੀ ਪੜ੍ਹੋ : ਅਹਿਮ ਖ਼ਬਰ : 'ਕੈਪਟਨ' ਦਾ ਸੁਰੱਖਿਆ ਘੇਰਾ ਹੋਰ ਮਜ਼ਬੂਤ ਬਣਾਇਆ ਗਿਆ, ਚੱਪੇ-ਚੱਪੇ 'ਤੇ ਏਜੰਸੀਆਂ ਦੀ ਨਜ਼ਰ
ਇਸ ਲਈ ਵਾਹਨਾਂ ਦੀ ਸਪੈਸ਼ਲ ਚੈਕਿੰਗ ਕੀਤੀ ਜਾਵੇ ਅਤੇ ਜੋ ਵੀ ਵਾਹਨ ਬਿਨਾਂ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਨੰਬਰ ਪਲੇਟ ਦੇ ਚੱਲ ਰਹੇ ਹਨ, ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਨੂੰ ਅਮਲ ’ਚ ਲਿਆਂਦਾ ਜਾਵੇ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਸਰਕਾਰੀ ਸਕੂਲ ਦੇ ਅਧਿਆਪਕ 'ਤੇ ਸਰੀਰਕ ਛੇੜਛਾੜ ਤੇ ਗੰਦੇ ਇਸ਼ਾਰੇ ਕਰਨ ਦੇ ਦੋਸ਼
ਜੇਕਰ ਕੋਈ ਵਾਹਨ ਚਾਲਕ ਇਸ ਮਾਮਲੇ ਵਿਚ ਪਹਿਲੀ ਵਾਰ ਫੜ੍ਹਿਆ ਜਾਂਦਾ ਹੈ ਤਾਂ ਉਸ ਨੂੰ ਮੌਕੇ ’ਤੇ ਹੀ 2000 ਰੁਪਏ ਅਤੇ ਦੂਜੀ ਵਾਰ ਵਾਲੇ ਨੂੰ 3000 ਰੁਪਏ ਦੀ ਪੈਨਲਟੀ ਦਾ ਭੁਗਤਾਨ ਕਰਨਾ ਹੋਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅਹਿਮ ਖ਼ਬਰ : 'ਕੈਪਟਨ' ਦਾ ਸੁਰੱਖਿਆ ਘੇਰਾ ਹੋਰ ਮਜ਼ਬੂਤ ਬਣਾਇਆ ਗਿਆ, ਚੱਪੇ-ਚੱਪੇ 'ਤੇ ਏਜੰਸੀਆਂ ਦੀ ਨਜ਼ਰ
NEXT STORY