ਲੁਧਿਆਣਾ (ਹਿਤੇਸ਼): 1965 ਦੀ ਭਾਰਤ-ਪਾਕਿ ਜੰਗ ਦੇ ਹੀਰੋ ਰਹੇ ਮੇਜਰ ਭੁਪਿੰਦਰ ਸਿੰਘ ਦੀ ਪ੍ਰਤਿਮਾ ਅਤੇ ਟੈਂਕ ਵਾਪਸ ਭਾਰਤ ਨਗਰ ਚੌਂਕ ਵਿਚ ਪਹੁੰਚ ਗਿਆ ਹੈ। ਇਹ ਟੈਂਕ ਭਾਰਤ ਵੱਲੋਂ 1965 ਦੀ ਜੰਗ ਵਿਚ ਜਿੱਤ ਹਾਸਲ ਕਰਕੇ ਪਾਕਿਸਤਾਨ ਫ਼ੌਜ ਤੋਂ ਲਿਆਂਦਾ ਗਿਆ ਸੀ।
ਪਹਿਲਾਂ ਲੁਧਿਆਣਾ ਦੇ ਭਾਰਤ ਨਗਰ ਚੌਂਕ ਵਿਚ ਮੇਜਰ ਭੁਪਿੰਦਰ ਸਿੰਘ ਦੀ ਪ੍ਰਤਿਮਾ ਅਤੇ ਇਹ ਟੈਂਕ ਲੱਗਿਆ ਹੋਇਆ ਸੀ। ਪਹਿਲਾਂ ਭਾਰਤ ਨਗਰ ਚੌਂਕ ਦੇ ਵਿਚ ਟ੍ਰੈਫਿਕ ਸਿਗਨਲ ਲਗਾਉਣ ਲਈ ਪ੍ਰਤਿਮਾ ਅਤੇ ਟੈਂਕ ਨੂੰ ਗੌਰਮੈਂਟ ਕਾਲਜ ਫਾਰ ਗਰਲਜ਼ ਦੇ ਬਾਹਰ ਸ਼ਿਫਟ ਕਰ ਦਿੱਤਾ ਗਿਆ ਸੀ ਅਤੇ ਜਦੋਂ ਐਲੀਵੇਟਿਡ ਰੋਡ ਦਾ ਪ੍ਰਾਜੈਕਟ ਸ਼ੁਰੂ ਹੋਇਆ ਤਾਂ ਮੇਜਰ ਭੁਪਿੰਦਰ ਸਿੰਘ ਦੀ ਪ੍ਰਤਿਮਾ ਅਤੇ ਟੈਂਕ ਰੋਜ਼ ਗਾਰਡਨ ਦੇ ਕੋਲ ਸ਼ਿਫਟ ਕਰ ਦਿੱਤਾ ਗਿਆ।
ਹੁਣ ਐਲੀਵੇਟਿਡ ਰੋਡ ਦਾ ਪ੍ਰਾਜੈਕਟ ਪੂਰਾ ਹੋ ਗਿਆ ਹੈ। ਭਾਰਤ ਨਗਰ ਚੌਂਕ ਦੇ ਸੁੰਦਰੀਕਰਨ ਦਾ ਕੰਮ ਹੀਰੋ ਸਾਈਕਲ ਨੂੰ ਦਿੱਤਾ ਗਿਆ ਸੀ। ਹੀਰੋ ਸਾਈਕਲ ਵੱਲੋਂ ਆਪਣਾ ਲੋਗੋ ਅਤੇ ਇਕ ਵੱਡਾ ਸਾਈਕਲ ਬਣਾ ਕੇ ਭਾਰਤ ਨਗਰ ਚੌਂਕ ਵਿਚ ਲਗਾਇਆ ਗਿਆ ਸੀ, ਜਿਸ ਦਾ ਐੱਨ.ਜੀ.ਓ (NGO) ਦੇ ਮੈਂਬਰਾਂ ਵੱਲੋਂ ਵਿਰੋਧ ਕੀਤਾ ਗਿਆ ਸੀ, ਇਸ ਨੂੰ ਦੇਖਦੇ ਹੋਏ ਭਾਰਤ ਨਗਰ ਚੌਂਕ ਵਿਚੋਂ ਸਾਈਕਲ ਹਟਾ ਦਿੱਤਾ ਗਿਆ ਹੈ।
ਉਸ ਦੀ ਜਗ੍ਹਾ ਹੁਣ ਮੇਜਰ ਭੁਪਿੰਦਰ ਸਿੰਘ ਦੀ ਪ੍ਰਤਿਮਾ ਅਤੇ ਟੈਂਕ ਜੋ ਕਿ ਰੋਜ਼ ਗਾਰਡਨ ਦੇ ਬਾਹਰ ਲੱਗੇ ਹੋਏ ਸੀ, ਉਹ ਹੁਣ ਵਾਪਸ ਭਾਰਤ ਨਗਰ ਚੌਂਕ ਵਿਚ ਪਹੁੰਚ ਗਏ ਹਨ। ਇਸ ਤਰ੍ਹਾਂ ਹੁਣ ਭਾਰਤ ਨਗਰ ਚੌਂਕ ਦੇ ਵਿਚ 1965 ਦੀ ਭਾਰਤ-ਪਾਕਿ ਜੰਗ ਦੇ ਦੌਰਾਨ ਹਾਸਲ ਕੀਤਾ ਗਿਆ ਟੈਂਕ ਨਜ਼ਰ ਆਵੇਗਾ ਅਤੇ ਮੇਜਰ ਭੁਪਿੰਦਰ ਸਿੰਘ ਜੋ ਕਿ 1965 ਦੀ ਜੰਗ ਦੇ ਹੀਰੋ ਰਹੇ ਹਨ, ਉਨ੍ਹਾਂ ਦੀ ਪ੍ਰਤਿਮਾ ਵੀ ਵਾਪਸ ਭਾਰਤ ਨਗਰ ਚੌਂਕ ਵਿਚ ਨਜ਼ਰ ਆਵੇਗੀ।
ਪੰਜਾਬ ਦੀ ਸਿਆਸਤ 'ਚ ਵੱਡੀ ਖ਼ਬਰ, ਇਸ ਵੱਡੇ ਲੀਡਰ ਨੇ ਅਕਾਲੀ ਦਲ 'ਚ ਕੀਤੀ ਵਾਪਸੀ
NEXT STORY